Benefits Of Potato Peel: ਅਸੀਂ, ਤੁਸੀਂ ਅਤੇ ਆਮ ਤੌਰ 'ਤੇ ਸਾਰੇ ਲੋਕ ਆਲੂ ਨੂੰ ਛਿੱਲ ਕੇ ਸਿੱਧਾ ਡਸਟਬਿਨ ਵਿਚ ਸੁੱਟ ਦਿੰਦੇ ਹਾਂ ਅਤੇ ਆਲੂ ਦੀ ਸੁਆਦਿਸ਼ਟ ਜਿਹੀ ਸਬਜ਼ੀ ਬਣਾਉਂਦੇ ਹਾਂ, ਪਰ ਤੁਸੀਂ ਜਿਸ ਚੀਜ਼ ਨੂੰ ਕੂੜਾ ਸਮਝ ਕੇ ਸੁੱਟ ਰਹੇ ਹੋ, ਉਹ ਕੂੜਾ ਨਹੀਂ ਸਗੋਂ ਸਿਹਤ ਦਾ ਖਜ਼ਾਨਾ ਹੈ। ਅੱਜ ਅਸੀਂ ਤੁਹਾਨੂੰ ਆਲੂ ਦੇ ਛਿਲਕੇ ਦੇ ਕੁਝ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਕਦੇ ਵੀ ਆਲੂ ਦੇ ਛਿਲਕੇ ਨੂੰ ਨਹੀਂ ਸੁੱਟੋਗੇ। ਦਰਅਸਲ ਆਲੂ ਦਾ ਛਿਲਕਾ ਕਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ 'ਚ ਪੋਟਾਸ਼ੀਅਮ, ਆਇਰਨ, ਐਂਟੀਆਕਸੀਡੈਂਟ, ਕੈਲਸ਼ੀਅਮ, ਵਿਟਾਮਿਨ ਬੀ ਕੰਪਲੈਕਸ, ਕਲੋਰੋਜੇਨਿਕ ਐਸਿਡ ਫਾਈਟੋਕੈਮੀਕਲਸ ਪਾਏ ਜਾਂਦੇ ਹਨ, ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦਿਆਂ ਬਾਰੇ।
ਦਿਲ ਨੂੰ ਰੱਖੇ ਸੁਰੱਖਿਅਤ - ਆਲੂ ਦੇ ਛਿਲਕੇ 'ਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਵੀ ਦਿਲ ਨੂੰ ਸਿਹਤਮੰਦ ਰੱਖਣ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਇਸ ਦੇ ਨਾਲ ਹੀ ਦਿਲ ਦੇ ਕਿਸੇ ਵੀ ਤਰ੍ਹਾਂ ਦੇ ਰੋਗ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਬੀਪੀ ਵਿੱਚ ਫਾਇਦੇਮੰਦ - ਆਲੂ ਦੇ ਛਿਲਕੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਟਾਮਿਨ ਸੀ ਵੀ ਭਰਪੂਰ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ।
ਹੱਡੀਆਂ ਲਈ ਫਾਇਦੇਮੰਦ- ਆਲੂ ਦੇ ਛਿਲਕੇ ਵਿੱਚ ਆਇਰਨ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ ਕਾਪਰ ਅਤੇ ਜ਼ਿੰਕ ਪਾਇਆ ਜਾਂਦਾ ਹੈ। ਇਹ ਸਭ ਹੱਡੀਆਂ ਦੀ ਡੈਂਸਿਟੀ ਨੂੰ ਬਣਾਈ ਰੱਖਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਓਸਟੀਓਪੋਰੋਸਿਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Cancer: ਸਾਈਲੈਂਟ ਕੈਂਸਰ ਸਰੀਰ 'ਚ ਇਦਾਂ ਕਰਦਾ ਕਬਜ਼ਾ, ਜਾਣੋ ਇਸ ਦੇ ਸ਼ੁਰੁੂਆਤੀ ਲੱਛਣ
ਪਾਚਨ ਤੰਤਰ ਨੂੰ ਰੱਖੇ ਸਿਹਤਮੰਦ- ਆਲੂ ਦੇ ਛਿਲਕੇ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦੇ ਹਨ, ਅਜਿਹੇ 'ਚ ਇਹ ਪਾਚਨ ਤੰਤਰ ਨੂੰ ਬੂਸਟ ਕਰਨ ਦਾ ਵੀ ਕੰਮ ਕਰਦਾ ਹੈ।
ਸਕਿਨ ‘ਚ ਨਿਖਾਰ ਆਉਂਦਾ - ਆਲੂ ਦੇ ਛਿਲਕੇ ਦੇ ਸਕਿਨ ਲਈ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ, ਇਸ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਨਾਲ ਹੀ ਇਸ ਵਿਚ ਫਿਨੋਲਿਕ ਅਤੇ ਐਂਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਸਕਿਨ ਦੇ ਕਾਲੇਪਨ ਨੂੰ ਦੂਰ ਕਰਨ ਦੇ ਨਾਲ-ਨਾਲ ਸਕਿਨ ਦੇ ਦਾਗ-ਧੱਬਿਆਂ ਨੂੰ ਵੀ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਹੋ ਸਕਦਾ ਹੈ।
ਇਹ ਵੀ ਪੜ੍ਹੋ: ਜੇਕਰ ਯੂਰਿਕ ਐਸਿਡ ਤੋਂ ਹੋ ਪਰੇਸ਼ਾਨ, ਤਾਂ ਇਸ ਪੱਤੇ ਦੀ ਕਰੋ ਵਰਤੋਂ, ਮਿੰਟਾਂ 'ਚ ਦੂਰ ਹੋਵੇਗੀ ਪਰੇਸ਼ਾਨੀ