ਦੁਬਈ: ਦੁਬਈ ਦੇ ਸ਼ੇਖ ਹਮੇਸ਼ਾਂ ਤੋਂ ਆਪਣੀ ਅਮੀਰੀ ਲਈ ਜਾਣੇ ਜਾਂਦੇ ਰਹੇ ਹਨ।ਹਾਲਹੀ 'ਚ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਸ਼ੇਖ ਨੇ 18ਵੀਂ ਸਦੀ ਦੇ ਇੱਕ ਮਹਿਲ ਦੀਆਂ ਪਾਣੀ ਦੀਆਂ ਟੈਂਕੀਆਂ ਈਵੀਅਨ ਮਿਨਰਲ ਵਾਟਰ (ਪਾਣੀ) ਨਾਲ ਭਰਵਾ ਦਿੱਤੀਆਂ।ਸ਼ੇਖ ਇਸ ਮਹਿਲ 'ਚ ਬਹੁਤ ਘੱਟ ਦੌਰਾ ਕਰਦਾ ਹੈ ਪਰ ਫਿਰ ਵੀ ਉਸਨੇ ਅਜਿਹਾ ਕੀਤਾ ਹੈ।


ਅਦਾਲਤ ਦੇ ਦਸਤਾਵੇਜ਼ ਦਿਖਾਉਂਦੇ ਹਨ ਕਿ ਸ਼ੇਖ ਖਲੀਫਾ ਬਿਨ ਜਾਇਦ ਅਲ-ਨਾਹਯਾਨ, ਅਬੂ ਧਾਬੀ ਦੇ ਅਮਿਰ ਅਤੇ ਦੁਨੀਆ ਦੇ ਸਭ ਤੋਂ ਅਮੀਰ ਰਾਜਾਂ ਵਿਚੋਂ ਇਕ ਬਰਕਸ਼ਾਇਰ ਦੇ ਸ਼ਾਨਦਾਰ ਮਹਿਲ ਵਿੱਚ ਅਰਬਾਂ ਦੀ ਕੀਮਤ ਵਾਲੀ ਇਹ ਹਰਕਤ ਕੀਤੀ ਹੈ। ਉਸਨੇ ਏਸਕੋਟ ਪੈਲਸ, ਜੋ ਗਰੇਡ II ਦੀ ਸੂਚੀਬੱਧ ਮਹਿਲ ਵਿੰਡਸਰ ਗ੍ਰੇਟ ਪਾਰਕ, ਬਰਕਸ਼ਾਇਰ ਦੇ ਕੋਲ ਹੈ ਨੂੰ 18 ਮਿਲੀਅਨ ਪੌੰਡ ਵਿੱਚ ਖਰੀਦਿਆ ਸੀ। ਪਰ ਇਸਦੀ ਵਿਸ਼ਾਲ ਮੁਰੰਮਤ ਕੀਤੀ ਗਈ ਅਤੇ ਇਸਦੀ ਕੀਮਤ ਹੁਣ 60 ਮਿਲੀਅਨ ਪੌਂਡ ਤੋਂ ਵੀ ਵੱਧ ਹੈ।


ਨਵੀਨੀਕਰਨ ਦੇ ਹਿੱਸੇ ਵਜੋਂ, ਪਾਣੀ ਨਾਲ ਭਰੀਆਂ ਟੈਂਕੀਆਂ ਨੂੰ ਈਵੀਅਨ, ਫਰਾਂਸ ਤੋਂ ਮੰਗਵਾਇਆ ਗਿਆ, ਜਿੱਥੇ ਸ਼ਾਹੀ ਪਰਿਵਾਰ ਕਈ ਹੋਰ ਘਰਾਂ ਦਾ ਮਾਲਕ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904