ਕੋਰੋਨਾਵਾਇਰਸ ਖਿਲਾਫ ਜੰਗ 'ਚ ਲੌਕਡਾਊਨ ਸਭ ਤੋਂ ਵੱਡਾ ਹਥਿਆਰ ਸਾਬਿਤ ਹੋਇਆ।ਪਰ ਇਸ ਦੌਰਾਨ ਦੂਰ ਰਹਿ ਕੇ ਵੀ ਅਪਣਿਆਂ ਤੋਂ ਦੂਰੀ ਨਾ ਬਣੇ, ਦਫ਼ਤਰ ਦਾ ਕੰਮ ਨਾ ਰੁੱਕੇ ਅਤੇ ਘਰ ਬੈਠੇ ਬੈਠੇ ਬੋਰੀਅਤ ਮਹਿਸੂਸ ਨਾ ਹੋਵੇ ਇਨ੍ਹਾਂ ਸਭ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਕਈ ਪਲੇਟਫਾਰਮ ਵੱਖ-ਵੱਖ ਫੀਚਰ ਲੈ ਕੇ ਆਏ। WhatsApp, Zoom, CureFit Airtel, Zomato ਅਤੇ Swiggy ਵਰਗੀਆਂ ਕੰਪਨੀਆਂ ਨੇ ਸ਼ਾਨਦਾਰ ਕੰਮ ਕੀਤਾ ਅਤੇ ਪਰੇਸ਼ਾਨ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ।


Whatsapp
ਜਦੋਂ ਆਈਸੋਲੇਸ਼ਨ ਦੇ ਕਾਰਨ ਆਪਣਿਆਂ ਤੋਂ ਦੂਰ ਰਹਿਣਾ ਪਿਆ ਤਾਂ ਵੀਡੀਓ ਕਾਲ ਸਭ ਦਾ ਸਹਾਰਾ ਬਣਿਆ।ਆਪਣਿਆਂ ਨਾਲ ਵੀਡੀਓ ਕਾਲ ਕਰਨ ਦਾ ਸਭ ਤੋਂ ਸੌਖਾ ਤਰੀਕਾ WhatsApp ਸੀ।ਪਰ ਉਸ 'ਚ ਸਿਰਫ ਚਾਰ ਲੋਕ ਹੀ ਆਪਸ 'ਚ ਗੱਲਬਾਤ ਕਰ ਸੱਕਦੇ ਸਨ। ਲੌਕਡਾਊਨ ਦੌਰਾਨ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ WhatsApp ਨੇ ਇਸ ਨੂੰ ਵੱਧਾ ਕਿ ਅੱਠ ਕਰ ਦਿੱਤਾ।ਇੱਕ ਗਰੁਪ ਦੇ ਸਾਰੇ ਲੋਕਾਂ ਨਾਲ ਚੈਟ ਕਰਨ ਦੀ ਸੁਵਿਧਾ ਸੀ।
Zoom
ਜੇਕਰ ਲੋਕ ਆਮੋ ਸਾਹਮਣੇ ਨਹੀਂ ਹੋਣਗੇ ਤਾਂ ਦਫ਼ਤਰ ਦਾ ਕੰਮ ਕਿੰਝ ਚੱਲੇਗਾ, ਬੱਚਿਆਂ ਦੀ ਪੜ੍ਹਾਈ ਕਿੰਝ ਹੋਏਗੀ? ਜਦੋਂ ਲੌਕਡਾਊਨ ਲੱਗਾ ਤਾਂ ਸਭ ਦੇ ਦਿਮਾਗ 'ਚ ਇਹੀ ਸਵਾਲ ਸੀ।ਦਫ਼ਤਰ ਦਾ ਕੰਮ ਬਿਨਾਂ ਕਿਸੇ ਰੁਕਾਵਟ ਜਾਰੀ ਰੱਖਣ ਲਈ Zoom ਐਪ ਕਾਫੀ ਮਹੱਤਵਪੂਰਨ ਸਾਬਿਤ ਹੋਇਆ ਹੈ।ਲੋਕ ਆਸਾਨੀ ਨਾਲ ਦਫ਼ਤਰ ਦੀਆਂ ਜ਼ਰੂਰੀ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਦੇ ਸਨ ਅਤੇ ਕਿਸੇ ਨੂੰ ਵੀ ਮਹਿਸੂਸ ਨਹੀਂ ਹੁੰਦਾ ਸੀ ਕਿ ਅਸੀਂ ਆਪਣੇ ਘਰਾਂ ਵਿੱਚ ਹਾਂ ਅਤੇ ਇੱਕ ਦੂਜੇ ਤੋਂ ਦੂਰ ਹਾਂ। ਪਰ ਇਸ ਤੋਂ ਵੀ ਵੱਧ, ਸਕੂਲਾਂ ਦੀ ਜ਼ਰੂਰਤ ਨੂੰ ਵੇਖਦਿਆਂ, Zoom ਨੇ ਸਿੱਖਿਆ ਲਈ Zoom for Education ਦਾ ਐਲਾਨ ਕੀਤਾ।ਇਸ ਦੇ ਤਹਿਤ, Zoom ਨੇ ਸਕੂਲਾਂ ਦੀ ਮੁਢਲੀ ਯੋਜਨਾ ਤੋਂ 40 ਮਿੰਟ ਦੀ ਕਾਲ ਸੀਮਾ ਨੂੰ ਹਟਾ ਦਿੱਤਾ ਅਤੇ ਸਕੂਲਾਂ ਵਿੱਚ ਆਪਣੀ ਸੇਵਾ ਮੁਫਤ ਪ੍ਰਦਾਨ ਕੀਤੀ। ਕਲਪਨਾ ਕਰੋ ਕਿ ਜੇ Zoom ਅਜਿਹਾ ਨਹੀਂ ਕਰਦਾ, ਤਾਂ ਸਾਡੇ ਬੱਚੇ ਘਰ ਦੀ ਸੁਰੱਖਿਆ 'ਚ ਕਿਵੇਂ ਪੜ੍ਹਦੇ?
Cult.Fit
ਕੋਰੋਨਾਵਾਇਰਸ ਦੀ ਵਜਹ ਨਾਲ ਇਕ ਚੀਜ਼ ਜਿਸ ਨੇ ਸਾਡਾ ਧਿਆਨ ਆਪਣੇ ਵੱਲ ਖਿੱਚਿਆ ਹੈ ਉਹ ਹੈ ਸਾਡੀ ਸਿਹਤ। ਜਿਵੇਂ ਹੀ ਤਾਲਾਬੰਦੀ ਸ਼ੁਰੂ ਹੋਈ, ਲੋਕਾਂ ਨੇ ਬਾਹਰ ਜਾਣਾ ਅਤੇ ਅਭਿਆਸ ਕਰਨਾ ਵੀ ਬੰਦ ਕਰ ਦਿੱਤਾ। Cult.Fit ਨੇ ਲੋਕਾਂ ਦੀਆਂ ਰੋਜ਼ਾਨਾ ਕਸਰਤ ਅਤੇ ਤੰਦਰੁਸਤੀ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ Cult live ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਨ੍ਹਾਂ ਲਾਈਵ ਸੈਸ਼ਨਾਂ ਦੇ ਜ਼ਰੀਏ Cult Fit ਨੇ ਨਾ ਸਿਰਫ ਲੋਕਾਂ ਨੂੰ ਤੰਦਰੁਸਤ ਰਹਿਣ ਵਿੱਚ ਸਹਾਇਤਾ ਕੀਤੀ, ਬਲਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਵੀ ਖਿੱਚਿਆ।ਇਹਨਾਂ ਲਾਈਵ ਕਲਾਸਾਂ ਵਿੱਚ, ਇੱਕ ਸਟਾਰ ਟ੍ਰੇਨਰ ਕਲਾਸ ਲੈਂਦਾ ਹੈ ਅਤੇ ਲੋਕ ਆਪਣੇ ਘਰਾਂ ਵਿੱਚ ਕਸਰਤ ਦਾ ਆਰਾਮ ਨਾਲ ਆਨੰਦ ਲੈ ਸਕਦੇ ਹਨ।


Airtel
ਪਰ Whatsapp, Zoom ਅਤੇ Cult.Fit ਵਰਗੇ ਐਪ ਨੂੰ ਇਸਤਮਾਲ ਕਰ ਲਈ ਸਭ ਤੋਂ ਜ਼ਰੂਰੀ ਸੀ ਹਾਈ ਸਪੀਡ ਇੰਨਟਰਨੈਟ ਵਾਲਾ ਨੈਟਵਰਕ। ਜੋ Airtel ਨੇ ਅਸਾਨੀ ਨਾਲ ਸਭ ਨੂੰ ਉਪਲੱਬਧ ਕਰਵਾਇਆ।Airtel ਨੇ ਦੇਸ਼ ਦੇ ਕੋਨੇ ਕੋਨੇ ਤੱਕ ਆਪਣੀ ਸਰਵਿਸ ਉਪਲੱਬਧ ਕਰਵਾਈ।ਪਰ ਸਾਡੇ ਦੇਸ਼ 'ਚ ਬਹੁਤ ਸਾਰੇ ਲੋਕ ਐਸੇ ਵੀ ਹਨ ਜੋ ਮਜ਼ਦੂਰੀ, ਸਬਜ਼ੀ ਜਾਂ ਫਲ ਵੇਚਣ ਅਤੇ ਰੇਹੜੀ ਲਗਾਉਣ ਦਾ ਕੰਮ ਕਰਦੇ ਹਨ।ਇਹ ਲੋਕਾ ਨੈਟਵਰਕ ਰਿਚਾਰਜ ਲਈ ਰਿਜਾਰਜ ਸ਼ੌਪ ਤੇ ਨਿਰਭਰ ਸਨ ਪਰ ਲੌਕਡਾਊਨ ਕਾਰਨ ਇਹ ਦੁਕਾਨਾਂ ਬੰਦ ਸਨ। ਇਸ ਲਈ Airtel ਨੇ ਏਟੀਐਮ, ਮੈਡੀਕਲ ਸ਼ੌਪ ਅਤੇ ਡਾਕ ਖਾਨੇ ਵਰਗੀਆਂ ਜ਼ਰੂਰੀ ਸੇਵਾਵਾਂ ਵਾਲੀ ਥਾਂ ਮੋਬਾਈਲ ਰਿਚਾਰਜ ਦੀ ਸੇਵਾ ਉਪਲੱਬਧ ਕਰਵਾਈ। Airtel Thanks ਐਪ ਰਾਹੀਂ ਸਾਰੇ ਨੈਟਵਰਕਸ ਦਾ ਆਨਲਾਈਨ ਰਿਚਾਰਜ ਸੰਭਵ ਕੀਤੀ ਗਿਆ। ਲੋਕਾਂ ਨੂੰ ਮਦਦ ਕਰਨ ਤੇ ਪੇ ਯੂਜ਼ਰਸ ਨੂੰ 4% ਦਾ ਕੈਸ਼ਬੈਕ ਇਨਾਮ ਵੀ ਦਿੱਤਾ ਗਿਆ।

ਇਸ ਦਾ ਲੋਕਾਂ ਦੀ ਜ਼ਿੰਦਗੀ ਤੇ ਕੀ ਫਰਕ ਪਿਆ ਇਸ ਗੱਲ ਦਾ ਇਹਸਾਸ ਮੈਂਨੂੰ ਉਦੋਂ ਹੋਇਆ ਜਦੋਂ ਮੈਂ ਆਪਣੇ ਕੁੱਕ ਦਾ ਰਿਚਾਰਜ ਕੀਤਾ। ਉਸਦੀ ਖੁਸ਼ੀ ਦਾ ਕੋਈ ਟਿਕਣਾ ਨਹੀਂ ਰਿਹਾ ਕਿਉਂਕਿ ਉਸਨੇ, ਫੋਨ ਨਾ ਚੱਲਣ ਕਾਰਨ ਕਈ ਦਿਨਾਂ ਤੋਂ ਆਪਣੇ ਪਿੰਡ ਰਹਿ ਰਹੇ ਆਪਣੇ ਮਾਤਾ ਪਿਤਾ ਨੂੰ ਫੋਨ ਨਹੀਂ ਸੀ ਕੀਤਾ।ਉਸ ਨੇ ਆਪਣੇ ਮਾਪਿਆਂ ਨਾਲ ਗੱਲ ਕਰਕੇ ਮੇਰਾ ਧੰਨਵਾਦ ਕੀਤਾ ਅਤੇ ਮੈਂ Airtel ਦਾ।

Zomato ਅਤੇ Swiggy
ਲੌਕਾਡਾਊਨ ਦੌਰਾਨ ਲੋਕਾਂ ਨੇ ਜੇ ਕੁੱਝ ਸਭ ਤੋ ਵੱਧ ਮਿਸ ਕੀਤਾ ਤਾਂ ਉਹ ਹੈ ਬਾਹਰ ਦਾ ਮਨ ਪੰਸਦ ਖਾਣਾ। ਪਰ ਇਸ ਦੌਰਾਨ Zomato ਅਤੇ Swiggy ਨੇ ਪਸੰਦੀਦਾ ਖਾਣੇ ਦਾ ਸੁਆਦ ਵਿਗੜਣ ਨਹੀਂ ਦਿੱਤਾ।ਪੂਰੀ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਘਰ ਤੱਕ ਖਾਣਾ ਪਹੁੰਚਾਉਣ ਦਾ ਵਾਧਾ ਪੂਰਾ ਕੀਤਾ।ਇਸਨੂੰ ਸੰਭਵ ਕਰਨ ਲਈ ਉਨ੍ਹਾਂ ਕਈ ਕਦਮ ਵੀ ਚੁੱਕੇ,ਜਿਸ ਨਾਲ ਕੌਨਟੈਕਟਲੈਸ ਤਰੀਕੇ ਨਾਲ ਬਿਨ੍ਹਾਂ ਖਾਣੇ ਨੂੰ ਹੱਥ ਲਾਏ ਪੈਕ ਕੀਤਾ ਗਿਆ ਅਤੇ ਲੋਕਾਂ ਤੱਕ ਸੁਰੱਖਿਅਤ ਪਹੁੰਚਾਇਆ ਗਿਆ।

ਹਾਲਾਂਕਿ ਕੋਵਿਡ-19 ਦੀ ਸਥਿਤੀ ਹਾਲੇ ਟਲੀ ਨਹੀਂ ਹੈ।ਪਰ ਜਿਸ ਤਰੀਕੇ ਨਾਲ ਕੰਪਨੀਆਂ ਨੇ ਅੱਗੇ ਵੱਧ ਕੇ ਲੋਕਾਂ ਦੀ ਮਦਦ ਕੀਤੀ ਹੈ, ਇਹ ਸਭ ਲਈ ਪ੍ਰੇਰਣਾ ਦਾ ਸਰੋਤ ਹੈ।ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ।