ਮੁੰਬਈ: ਪਲੇਅਬੈਕ ਸਿੰਗਰ ਸੋਨੂੰ ਨਿਗਮ ਨੇ ਹਾਲ ਹੀ 'ਚ ਵੀਡੀਓ ਸ਼ੇਅਰ ਕਰਕੇ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ 'ਤੇ ਨਿਸ਼ਾਨਾ ਸਾਧਿਆ ਸੀ। ਇਸ ਵੀਡੀਓ ਵਿੱਚ ਉਸ ਨੇ ਭੂਸ਼ਨ ਕੁਮਾਰ ਦੀ ਕੋਈ ਵੀਡੀਓ ਲੀਕ ਕਰਨ ਦੀ ਗੱਲ ਵੀ ਕੀਤੀ। ਹੁਣ ਭੂਸ਼ਨ ਕੁਮਾਰ ਦੀ ਪਤਨੀ ਤੇ ਅਭਿਨੇਤਰੀ ਦਿਵਿਆ ਕੁਮਾਰ ਖੋਸਲਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਉਸ ਨੇ ਲਿਖਿਆ, “ਅੱਜ ਕੱਲ੍ਹ ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੌਣ ਕਿੰਨੀ ਚੰਗੀ ਕੈਂਪੇਨ ਚਲਾ ਸਕਦਾ ਹੈ। ਮੈਂ ਵੇਖ ਰਹੀ ਹਾਂ ਕਿ ਲੋਕ ਆਪਣੀਆਂ ਮੁਹਿੰਮਾਂ ਰਾਹੀਂ ਝੂਠ ਵੇਚ ਲੈਂਦੇ ਹਨ। ਸੋਨੂੰ ਨਿਗਮ ਵੀ ਕੋਈ ਅਜਿਹਾ ਵਿਅਕਤੀ ਹੈ ਜੋ ਦਰਸ਼ਕਾਂ ਦੇ ਦਿਮਾਗ ਨਾਲ ਖੇਡਣਾ ਜਾਣਦਾ ਹੈ। ਰੱਬ ਸਾਡੇ ਜਗਤ ਨੂੰ ਬਚਾਏ।“



ਉਸ ਨੇ ਆਪਣੀ ਅਗਲੀ ਪੋਸਟ ਵਿੱਚ ਲਿਖਿਆ, “ਸੋਨੂੰ ਨਿਗਮ ਜੀ ਟੀ-ਸੀਰੀਜ਼ ਨੇ ਤੁਹਾਨੂੰ ਉਦਯੋਗ ਵਿੱਚ ਬਰੇਕ ਦਿੱਤੀ ਹੈ। ਤੁਹਾਨੂੰ ਇੰਨਾ ਅੱਗੇ ਲੈ ਗਿਆ। ਜੇ ਤੁਹਾਨੂੰ ਕੋਈ ਗੁੱਸਾ ਸੀ ਤਾਂ ਤੁਸੀਂ ਭੂਸ਼ਨ ਨਾਲ ਪਹਿਲਾਂ ਕਿਉਂ ਗੱਲ ਨਹੀਂ ਕੀਤੀ। ਤੁਸੀਂ ਅੱਜ ਪ੍ਰਚਾਰ ਲਈ ਇਹ ਕਿਉਂ ਕਰ ਰਹੇ ਹੋ। ਮੈਂ ਤੁਹਾਡੇ ਪਿਤਾ ਜੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੂੰ ਖੁਦ ਡਾਇਰੈਕਟ ਕੀਤਾ ਜਿਸ ਲਈ ਉਹ ਹਮੇਸ਼ਾਂ ਬਹੁਤ ਸ਼ੁਕਰਗੁਜ਼ਾਰ ਰਹੇ ਪਰ ਕੁਝ ਲੋਕ ਅਹਿਸਾਨ-ਫਰਾਮੋਸ਼ ਹੁੰਦੇ ਹਨ। ਖੈਰ, ਤੁਸੀਂ ਮੇਰਾ ਪਿਆਰ ਦਾ ਚੰਗਾ ਨਤੀਜਾ ਦਿੱਤਾ।“

ਸੋਨੂੰ ਨਿਗਮ ਦੁਆਰਾ ਸ਼ੇਅਰ ਕੀਤੀ ਵੀ ਇਸ ਵੀਡੀਓ ਨੂੰ ਤੁਸੀਂ ਵੀ ਦੇਖ ਸਕਦੇ ਹੋ:



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904