ਟਾਲਮੈਜ (ਓਹਾਈਓ, ਅਮਰੀਕਾ): ਇੱਕ ਪਰਿਵਾਰ ਨੇ ਨਵਾਂ ਫ਼੍ਰਿੱਜ ਮੰਗਵਾਇਆ ਪਰ ਜਦੋਂ ਉਸ ਨੂੰ ਡਿਲਿਵਰ ਕਰਨ ਵਾਲੇ ਦੋ ਵਿਅਕਤੀ ਉਸ ਨੂੰ ਘਰ ਅੰਦਰ ਲਿਆਉਣ ਲੱਗੇ, ਤਾਂ ਉਨ੍ਹਾਂ ਤੋਂ ਉਹ ਟ੍ਰਾਲੀ ਤੋਂ ਤਿਲਕ ਕੇ ਡਿੱਗ ਕੇ ਨਸ਼ਟ ਹੋ ਗਿਆ। ਇਹ ਛਿਣ ਸੀਸੀਟੀਵੀ ਕੈਮਰੇ ’ਚ ਕੈਦ ਹੋ ਕੇ ਬਾਅਦ ’ਚ ਵਾਇਰਲ ਹੋ ਗਿਆ।


ਇਹ ਘਟਨਾ ਬੀਤੀ 18 ਫ਼ਰਵਰੀ ਨੂੰ ਅਮਰੀਕੀ ਸੂਬੇ ਓਹਾਈਓ ਦੇ ਸ਼ਹਿਰ ਟਾਲਮੈਜ ’ਚ ਵਾਪਰੀ। ਹਾਲ ਹੀ ਵਿੱਚ ਵਾਇਰਲ ਹੋਈ ਇਸ ਵਿਡੀਓ ਵਿੱਚ ਡਿਲੀਵਰੀ ਕਰਨ ਆਏ ਵਿਅਕਤੀ ਟ੍ਰਾਲੀ ਨੂੰ ਖਿੱਚਦੇ ਵਿਖਾਈ ਦੇ ਰਹੇ ਹਨ ਪਰ ਤਦ ਫ਼੍ਰਿੱਜ ਉਨ੍ਹਾਂ ਤੋਂ ਤਿਲ ਕੇ ਹੇਠਾਂ ਡਿੱਗ ਪੈਂਦਾ ਹੈ।



ਫ਼੍ਰਿੱਜ ਨੂੰ ਮੰਗਵਾਉਣ ਵਾਲੇ ਘਰ ਦੇ ਮਾਲਕ ਚੈਡ ਜੋਨਸ ਨੇ ਦੱਸਿਆ ਕਿ ਇਹ ਐਲਜੀ ਦਾ ਫ਼੍ਰਿੱਜ ਸੀ ਤੇ ਇਸ ਦੀ ਕੀਮਤ 4,200 ਅਮਰੀਕੀ ਡਾਲਰ ਹੈ; ਭਾਰਤ ਵਿੱਚ ਇਹ ਕੀਮਤ 3 ਲੱਖ 28 ਹਜ਼ਾਰ ਰੁਪਏ ਬਣਦਾ ਹੈ। ਚੈਡ ਜੋਨਸ ਨੇ ਕਿਹਾ ਕਿ ਇਹ ਵੀ ਚੰਗਾ ਸੀ ਕਿ ਹਾਲੇ ਉਨ੍ਹਾਂ ਕੋਲ ਪੁਰਾਣਾ ਰੈਫ਼੍ਰੀਜਿਰੇਟਰ ਚਾਲੂ ਹਾਲਤ ਵਿੱਚ ਮੌਜੂਦ ਸੀ।


ਡਿਲੀਵਰੀ ਕਰਨ ਵਾਲੇ ਚੈਡ ਜੋਨਸ ਕੋਲ ਉਹ ਟੁੱਟਿਆ ਹੋਇਆ ਫ਼੍ਰਿੱਜ ਹੀ ਰੱਖ ਗਏ ਸਨ ਤੇ ਹੁਣ ਉਹ ਉਡੀਕ ਰਹੇ ਹਨ ਕਿ ਕੰਪਨੀ ਕਦੋਂ ਉਨ੍ਹਾਂ ਕੋਲ਼ ਇਹ ਟੁੱਟਿਆ ਹੋਇਆ ਫ਼੍ਰਿੱਜ ਚੁੱਕੇਗੀ ਤੇ ਨਵਾਂ ਭੇਜੇਗੀ।


ਇਹ ਵੀ ਪੜ੍ਹੋ: ਪੀਐਮ ਮੋਦੀ ਮੁੜ ਮਾਰਨਗੇ ਵਿਦੇਸ਼ ਉਡਾਰੀ, ਜਾਣੋ 16 ਮਹੀਨਿਆਂ ਬਾਅਦ ਕਿੱਥੋਂ ਦੀ ਤਿਆਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904