Trending: ਇਕ ਬੀਅਰ ਦੀ ਬੋਤਲ ਲਈ ਤੁਸੀਂ ਇੱਕ ਹੋਟਲ 'ਚ ਵੱਧ ਤੋਂ ਵੱਧ ਕਿੰਨੀ ਪੇਮੈਂਟ ਕਰਦੇ ਹੋ? ਸ਼ਾਇਦ ਕੁਝ ਹਜ਼ਾਰ ਰੁਪਏ ਹੀ ਪਰ ਜੇਕਰ ਤੁਹਾਡੇ ਤੋਂ ਅਜਿਹੀ ਹੀ ਕਿਸੇ ਡ੍ਰਿੰਕ ਲਈ ਲੱਖਾਂ ਰੁਪਏ ਵਸੂਲ ਲਏ ਜਾਣ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹੀ ਇੱਕ ਘਟਨਾ ਆਸਟ੍ਰੇਲੀਆ ਦੇ ਇੱਕ ਲੇਖਕ ਨਾਲ ਵਾਪਰੀ ਹੈ। ਇੱਕ ਆਸਟ੍ਰੇਲੀਆਈ ਵਿਅਕਤੀ ਨੂੰ ਇਤਿਹਾਸ ਦੀ ਸਭ ਤੋਂ ਮਹਿੰਗੀ ਬੀਅਰ ਪੀਣ ਦਾ ਮੌਕਾ ਮਿਲਿਆ ਹੈ। ਹੁਣ ਤੁਸੀਂ ਉਸ ਨੂੰ ਬਦਕਿਸਮਤ ਹੀ ਕਹੋਗੇ ਕਿ ਉਹ ਇਸ ਲਈ ਲਗਪਗ 71 ਲੱਖ ਰੁਪਏ ਅਦਾ ਕਰਦਾ ਹੈ।


ਚੌਥੇ ਏਸ਼ੇਜ਼ ਟੈਸਟ ਮੈਚ ਤੋਂ ਪਹਿਲਾਂ ਦੀ ਆਸਟ੍ਰੇਲੀਅਨ (The Austrailian) ਦੇ ਇੱਕ ਕ੍ਰਿਕਟ ਲੇਖਕ ਪੀਟਰ ਲਾਲੋਰ ਨੇ ਮਾਲਮੇਸਨ ਹੋਟਲ (Malmaison hotel) 'ਚ ਡਿਊਚਰਜ਼ ਆਈਪੀਏ (Deuchars IPA) ਦੀ ਇੱਕ ਬੋਤਲ ਆਰਡਰ ਕੀਤੀ ਸੀ। ਹਾਲਾਂਕਿ ਇਸ ਡਰਿੰਕ ਦੀ ਕੀਮਤ ਲਗਰਗ 500 ਰੁਪਏ ਸੀ, ਪਰ ਇਹ ਡਰਿੰਕ ਇਤਿਹਾਸ 'ਚ 'ਸਭ ਤੋਂ ਮਹਿੰਗਾ ਬੀਅਰ' (Most expensive Bear) ਬਣ ਗਿਆ, ਜਦੋਂ ਇਸ ਦੇ ਲਈ ਲਗਭਗ 71 ਲੱਖ ਰੁਪਏ ਲਏ ਗਏ।


ਕੀ ਹੈ ਸਾਰਾ ਮਾਮਲਾ ?


ਸੋਸ਼ਲ ਮੀਡੀਆ 'ਤੇ ਟਵਿੱਟਰ ਦੀ ਮਦਦ ਲੈਂਦਿਆਂ ਲਾਲੋਰ ਨੇ ਡ੍ਰਿੰਕ ਦੀ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ, "ਇਹ ਬੀਅਰ ਵੇਖੀ? ਇਹ ਇਤਿਹਾਸ ਦੀ ਸਭ ਤੋਂ ਮਹਿੰਗੀ ਬੀਅਰ ਹੈ। ਮੈਂ ਮੈਨਚੈਸਟਰ ਦੇ ਮਾਲਮੇਸਨ ਹੋਟਲ 'ਚ ਦੂਜੀ ਰਾਤ ਇਸ ਦੇ ਲਈ $99,983.64 ਦਾ ਭੁਗਤਾਨ ਕੀਤਾ।" ਇਸ ਟਵੀਟ ਰਾਹੀਂ ਪੀੜਤ ਨੇ ਸਾਰੀ ਘਟਨਾ ਬਾਰੇ ਅੱਗੇ ਦੱਸਿਆ ਤੇ ਲਿਖਿਆ, "ਮੇਰੇ ਕੋਲ ਪੜ੍ਹਨ ਵਾਲਾ ਚਸ਼ਮਾ ਨਹੀਂ ਸੀ, ਜਦੋਂ ਉਸ ਨੇ ਮੇਰੇ ਸਾਹਮਣੇ ਬੀਅਰ ਦਾ ਬਿੱਲ ਰੱਖਿਆ ਤਾਂ ਸਵਾਈਪ ਮਸ਼ੀਨ 'ਚ ਵੀ ਕੁਝ ਸਮੱਸਿਆ ਸੀ ਇਸ ਲਈ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ। ਮੈਂ ਕਿਹਾ ਕਿ ਮੈਨੂੰ ਰਸੀਦ ਨਹੀਂ ਚਾਹੀਦੀ ਤੇ ਉਹ ਚਲੀ ਗਈ।"


ਲਾਲੋਰ ਨੂੰ ਹੋਇਆ ਗਲਤ ਬਿੱਲ ਦਾ ਸ਼ੱਕ


ਟਵੀਟ 'ਚ ਲਾਲੋਰ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਕੁਝ ਗਲਤ ਲੱਗਾ, ਜਿਸ ਕਾਰਨ ਉਨ੍ਹਾਂ ਨੇ ਉੱਥੇ ਮੌਜੂਦ ਬਾਰ ਟੈਂਡਰ ਨੂੰ ਬਿੱਲ ਪੜ੍ਹਨ ਲਈ ਕਿਹਾ ਤਾਂ ਉਨ੍ਹਾਂ ਦਾ ਬਿੱਲ ਦੇਖ ਕੇ ਬਾਰ ਟੈਂਡਰ ਨੇ ਆਪਣਾ ਮੂੰਹ ਢੱਕ ਲਿਆ ਅਤੇ ਹੱਸਣ ਲੱਗੀ ਅਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਉਥੋਂ ਉਹ ਇਹ ਕਹਿ ਕੇ ਚਲੀ ਗਈ ਕਿ ਥੋੜ੍ਹੀ ਜਿਹੀ ਗਲਤੀ ਹੋ ਗਈ ਹੈ, ਉਹ ਠੀਕ ਕਰ ਦੇਵੇਗੀ।


ਜਦੋਂ ਲਾਲੋਰ ਨੂੰ ਬਿੱਲ ਦੀ ਰਕਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਨੂੰ ਠੀਕ ਕਰਨ ਲਈ ਕਿਹਾ। ਲਾਲੋਰ ਅੱਗੇ ਲਿਖਦੇ ਹਨ ਕਿ ਰਕਮ ਦੱਸੇ ਜਾਣ 'ਤੇ ਲਾਲੋਰ ਨੇ ਬਾਰ ਅਟੈਂਡੈਂਟ ਨੂੰ ਤੁਰੰਤ ਗਲਤੀ ਸੁਧਾਰਨ ਲਈ ਕਿਹਾ। ਉਹ ਮੈਨੇਜਰ ਨੂੰ ਮਿਲਣ ਪਹੁੰਚੇ, ਜਿਨ੍ਹਾਂ ਨੇ ਸਥਿਤੀ ਨੂੰ ਹੋਰ ਗੰਭੀਰਤਾ ਨਾਲ ਲਿਆ ਅਤੇ ਮੈਨੂੰ ਮੇਰੀ ਬਾਕੀ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ।
ਗਲਤ ਤਰੀਕੇ ਨਾਲ ਚਾਰਜ ਕੀਤੇ ਜਾਣ ਤੋਂ ਇਲਾਵਾ ਲਾਲੋਰ ਨੇ ਲੈਣ-ਦੇਣ ਦੇ ਖਰਚੇ ਵੀ ਭੁਗਤਾਨ ਵੀ ਕੀਤਾ। ਜਿਸ ਲਈ  ਲਾਲੋਰ ਤੋਂ ਉਨ੍ਹਾਂ ਨੇ $2499 (ਲਗਭਗ 2 ਲੱਖ ਰੁਪਏ) ਦੀ ਟ੍ਰਾਂਜੈਕਸ਼ਨ ਫੀਸ ਵਸੂਲੀ। ਲਾਲੜ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਆਉਂਦੇ, ਉਹ ਆਰਾਮ ਨਾਲ ਨਹੀਂ ਬੈਠਣਗੇ।


ਮੰਗੀ ਮੁਆਫ਼ੀ


ਇਕ ਰਿਪੋਰਟ ਮੁਤਾਬਕ ਹੋਟਲ ਨੇ ਇਸ ਘਟਨਾ ਲਈ ਮੁਆਫ਼ੀ ਮੰਗ ਲਈ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਬਿਲਿੰਗ (Billing) 'ਚ ਹੋਈ ਗਲਤੀ ਦੀ ਜਾਂਚ ਕਰ ਰਹੇ ਹਨ।