Indonesia Football Fans Clash: ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਇਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਇੰਨੀ ਹਿੰਸਕ ਹੋ ਗਈ ਕਿ ਇਸ ਵਿੱਚ ਹੁਣ ਤੱਕ 129 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ, ਪ੍ਰਸ਼ੰਸਕਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਇੰਡੋਨੇਸ਼ੀਆਈ ਪੁਲਿਸ ਹਰਕਤ ਵਿੱਚ ਆ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਇਸ ਕਾਰਨ ਭੀੜ ਬੇਕਾਬੂ ਹੋ ਗਈ। ਗੁੱਸੇ 'ਚ ਆਏ ਪ੍ਰਸ਼ੰਸਕਾਂ ਨੇ ਪੁਲਸ ਵਾਲਿਆਂ 'ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ 'ਚ ਸੈਂਕੜੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਕਿਵੇਂ ਸ਼ੁਰੂ ਹੋਇਆ ਵਿਵਾਦ
ਇਹ ਫੁੱਟਬਾਲ ਮੈਚ ਇੰਡੋਨੇਸ਼ੀਆ ਦੇ ਇੱਕ ਵੱਡੇ ਸਟੇਡੀਅਮ ਵਿੱਚ ਅਰੇਮਾ ਐਫਸੀ ਅਤੇ ਪਰਸੇਬਾਯਾ ਕਲੱਬ ਵਿਚਕਾਰ ਖੇਡਿਆ ਜਾ ਰਿਹਾ ਸੀ। ਪੂਰਾ ਸਟੇਡੀਅਮ ਦੋਵਾਂ ਟੀਮਾਂ ਦੇ ਸਮਰਥਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਪਰ ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਹ ਝਗੜਾ ਦੇਖਦੇ ਹੀ ਦੇਖਦੇ ਪੂਰੇ ਸਟੇਡੀਅਮ 'ਚ ਫੈਲ ਗਿਆ ਅਤੇ ਲੋਕ ਆਪਸ 'ਚ ਭਿੜ ਗਏ। ਸਥਿਤੀ ਅਜਿਹੀ ਸੀ ਕਿ ਉੱਥੇ ਮੌਜੂਦ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣੀ ਪਈ। ਦੰਗੇ ਨੂੰ ਵਧਦਾ ਦੇਖ ਕੇ ਇੰਡੋਨੇਸ਼ੀਆ ਦੇ ਰਾਸ਼ਟਰੀ ਹਥਿਆਰਬੰਦ ਬਲਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਹਾਲਾਂਕਿ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਿਸੇ ਤਰ੍ਹਾਂ ਫੌਜ ਦੇ ਜਵਾਨਾਂ ਨੇ ਦੰਗਾਕਾਰੀ ਭੀੜ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ। ਸਟੇਡੀਅਮ ਤੋਂ ਬਾਹਰ ਜਾਣ ਤੋਂ ਬਾਅਦ ਵੀ ਹਿੰਸਾ ਹੋਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ