ਨਿਊਯਾਰਕ: ਨਾਈਕੀ ਕੰਪਨੀ ਦਾ ਸਭ ਤੋਂ ਕੀਮਤੀ ਜੁੱਤਿਆਂ ਦਾ ਸੈੱਟ ਮੰਗਲਵਾਰ ਨੂੰ ਤਿੰਨ ਕਰੋੜ ਰੁਪਏ ਦਾ ਨੀਲਾਮ ਹੋਇਆ। ਇਹ ਹੁਣ ਤਕ ਕਿਸੇ ਵੀ ਪੁਰਾਣੇ ਜੁੱਤਿਆਂ ਦੇ ਸੈੱਟ ਲਈ ਲਾਈ ਗਈ ਸਭ ਤੋਂ ਵੱਡੀ ਬੋਲੀ ਹੈ। ਇਸ ਤੋਂ ਪਹਿਲਾਂ ਮਾਈਕਲ ਜਾਰਡਨ ਦੇ ਜੁੱਤਿਆਂ ਦੀ ਕੀਮਤ ਨੀਲਾਮੀ ‘ਚ 1.3 ਕਰੋੜ ਰੁਪਏ ਲੱਗੀ ਸੀ। ਨਾਈਕੀ ਨੇ ਇਨ੍ਹਾਂ ਜੁੱਤੀਆਂ ਨੂੰ 47 ਸਾਲ ਪਹਿਲਾਂ ਓਲੰਪਿਕ ਟ੍ਰਾਈਲ ਲਈ ਡਿਜ਼ਾਇਨ ਕੀਤਾ ਗਿਆ ਸੀ। ਇਨ੍ਹਾਂ ਜੁੱਤਿਆਂ ਨੂੰ ਮੂਨ ਸ਼ੂਜ ਦਾ ਨਾਂ ਦਿੱਤਾ ਗਿਆ ਸੀ। ਇਹ ਜਨਤਕ ਨੀਲਾਮੀ ਨਿਊਯਾਰਕ ਦੇ ਸੋਦਬੀ ਆਕਸ਼ਨ ਹਾਉਸ ‘ਚ ਕੀਤੀ ਗਈ ਜਿਸ ‘ਚ ਜੁੱਤਿਆਂ ਨੂੰ 1972 ‘ਚ ਨਾਈਕੀ ਦੇ ਕੋ-ਫਾਉਂਡਰ ਤੇ ਟ੍ਰੈਕ ਕੋਚ ਬਿੱਲ ਬੋਵਰਨਮਨ ਨੇ ਡਿਜ਼ਾਇਨ ਕੀਤਾ ਸੀ। ਸੋਦਬੀ ਮੁਤਾਬਕ, ਇਨ੍ਹਾਂ ਜੂਤਿਆਂ ਦੇ ਲਈ ਇਹ ਇਤਿਹਾਸਕ ਬੋਲੀ ਕੈਨੇਡਾ ਦੇ ਨਿਵੇਸ਼ਕ ਮਾਈਲਸ ਨਡਾਲ ਨੇ ਲਗਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 99 ਹੋਰ ਦੁਰਲਭ ਜੂਤਿਆਂ ਨੂੰ ਨੀਲਾਮੀ ‘ਚ ਖਰੀਦੀਆ ਹੈ। ਨਡਾਲ ਨੇ ਕੁੱਲ 100 ਜੂਤਿਆਂ ਦੇ ਲਈ 5.86 ਕਰੋੜ ਰੁਪਏ ਦੀ ਬੋਲੀ ਲਗਾਈ। ਇਸ ਤੋਂ ਪਹਿਲਾਂ ਮਾਈਕਲ ਜਾਰਡਨ ਦੇ 35 ਸਾਲ ਪੁਰਾਣੇ ਜੁੱਤਿਆਂ ਦੇ ਲਈ 1.3 ਕਰੋੜ ਰੁਪਏ ਦੀ ਬੋਲੀ ਲਾਈ ਸੀ। ਜਿਨ੍ਹਾਂ ਦੀ ਜਨਤਕ ਤੌਰ ‘ਤੇ ਨੀਲਾਮੀ 2017 ‘ਚ ਕੈਲੀਫੋਰਨੀਆ ‘ਚ ਕੀਤੀ ਗਈ ਸੀ। ਜਾਰਡਨ ਨੇ ਇਨ੍ਹਾਂ ਜੁੱਤਿਆਂ ਨੂੰ 1984 ‘ਚ ਓਲੰਪਿਕ ਦੇ ਬਾਸਕਟਬਾਲ ਫਾਈਨਲ ‘ਚ ਪਾਇਆ ਸੀ।