ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜ਼ਹਿਰੀਲੀ ਮੱਛੀ ਬਾਰੇ ਦੱਸਾਂਗੇ, ਜਿਸ ਦਾ ਜ਼ਹਿਰ ਇਕ ਪੂਰੇ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ। ਇਸ ਮੱਛੀ ਦਾ ਨਾਂ ਸਟੋਨ ਫਿਸ਼ ਹੈ। ਇਸ ਨੂੰ ਇਹ ਨਾਮ ਇਸ ਦੇ ਸਰੀਰ ਦੀ ਬਾਹਰੀ ਬਨਾਵਟ ਕਾਰਨ ਦਿੱਤਾ ਗਿਆ ਹੈ ਕਿਉਂਕਿ ਇਹ ਬਿਲਕੁਲ ਪੱਥਰ ਵਰਗੀ ਲਗਦੀ ਹੈ।



ਦੁਨੀਆਂ ਦੀ ਸਭ ਤੋਂ ਜ਼ਹਿਰੀਲੀ ਮੱਛੀ


ਔਨਲਾਈਨ ਪਲੇਟਫਾਰਮ Quoraਉਤੇ ਕਿਸੇ ਨੇ ਸਵਾਲ ਕੀਤਾ ਗਿਆ ਸੀ ਕਿ ਕਿਹੜੀ ਮੱਛੀ ਦਾ ਜ਼ਹਿਰ ਸਾਇਨਾਈਡ ਤੋਂ ਜ਼ਿਆਦਾ ਤਾਕਤਵਰ ਹੈ? ਇਸ ਦੇ ਜਵਾਬ ਵਿਚ ਸਟੋਨ ਫਿਸ਼ ਦਾ ਨਾਮ ਆਇਆ ਹੈ। ਜੇਕਰ ਕੋਈ ਇਸ ਪੱਥਰ ਵਰਗੀ ਮੱਛੀ ਨੂੰ ਛੂਹ ਲਵੇ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੀ ਪੱਥਰ ਵਰਗੀ ਦਿੱਖ ਕਾਰਨ ਲੋਕ ਇਸ ਨੂੰ ਪਛਾਣ ਨਹੀਂ ਪਾਉਂਦੇ ਤੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ।


ਜਿਵੇਂ ਹੀ ਕੋਈ ਜੀਵ ਇਸ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਸਟੋਨ ਫਿਸ਼ ਦੇ ਸਰੀਰ ਵਿੱਚੋਂ ਨਿਕਲਣ ਵਾਲੇ ਜ਼ਹਿਰ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਜੇਕਰ ਕੋਈ ਅਚਨਚੇਤ ਵੀ ਇਸ ਉੱਤੇ ਪੈਰ ਰੱਖ ਲਵੇ ਤਾਂ ਮੌਤ ਨਿਸ਼ਚਿਤ ਹੈ। ਅਸਲ ‘ਚ ਸਟੋਨ ਫਿਸ਼ ਦੇ ਸਰੀਰ ‘ਚੋਂ ਨਿਊਰੋਟੌਕਸਿਨ ਨਾਂ ਦਾ ਜ਼ਹਿਰ ਨਿਕਲਦਾ ਹੈ, ਜੋ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ।ਮਾਹਿਰਾਂ ਅਨੁਸਾਰ ਜੇਕਰ ਕੋਈ ਇਸ ਮੱਛੀ ਦੇ ਜ਼ਹਿਰ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਮੌਤ ਤੈਅ ਹੈ।



ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਿੰਨੀ ਜਲਦੀ ਹੋ ਸਕੇ ਜ਼ਹਿਰ ਦੇ ਸੰਪਰਕ ਵਿਚ ਆਏ ਹਿੱਸੇ ਨੂੰ ਕੱਟ ਦਿੱਤਾ ਜਾਵੇ। ਇਸ ਦੇ ਜ਼ਹਿਰ ਦੀ ਰਫ਼ਤਾਰ ਵੀ ਬਹੁਤ ਤੇਜ਼ ਹੁੰਦੀ ਹੈ। ਇਸ ਦਾ ਜ਼ਹਿਰ ਸਿਰਫ 0.5 ਸੈਕਿੰਡ ਵਿਚ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਸ਼ਹਿਰ ਦੇ ਪੀਣ ਵਾਲੇ ਪਾਣੀ ਵਿੱਚ ਸਟੋਨ ਫਿਸ਼ ਦੇ ਜ਼ਹਿਰ ਦੀ ਇਕ ਬੂੰਦ ਵੀ ਮਿਲ ਜਾਵੇ ਤਾਂ ਸਾਰਾ ਸ਼ਹਿਰ ਤਬਾਹ ਹੋ ਸਕਦਾ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।