ਦੁਨੀਆ ਦੇ ਅਨੋਖੇ ਵਿਆਹ
ਇੱਕ ਰਸ਼ੀਅਨ ਜੋੜੇ ਨੇ ਸਾਈਕਲ ਚਲਾਉਂਦੇ ਹੋਏ ਵਿਆਹ ਕੀਤਾ।
ਚੀਨ ਦੇ ਇੱਕ ਦੁਹਲੇ ਵੈਂਗ ਨੇ ਆਪਣੀ ਦੁਲਹਨ ਨੂੰ ਇੰਪ੍ਰੈਸ ਕਰਨ ਲਈ ਆਪਣੀ ਸਾਲ ਭਰ ਦੀ ਸੈਲਰੀ 99,999 ਗੁਲਾਬ ਦੇ ਫੁੱਲ ਖਰੀਦਣ ਵਿੱਚ ਲਾ ਦਿੱਤੀ। ਇਸ ਦੁਲਹੇ ਨੂੰ ਇੰਨੇ ਗੁਲਾਬ ਸਜਾਉਣ ਲਈ 30 ਕਾਰਾਂ ਦਾ ਇੰਤਜ਼ਾਮ ਕਰਨਾ ਪਿਆ।
ਲੀਜਾ ਤੇ ਡਰਿਊ ਐਲਿਸ ਨੇ ਜੁੱਤਿਆਂ ਦੇ ਬ੍ਰਾਂਡ ਸਟੋਰ ਟੀ.ਜੇ. ਮੈਕਸ ਵਿੱਚ ਵਿਆਹ ਕੀਤਾ।
2007 ਵਿੱਚ ਚੀਨ ਦੀ ਇੱਕ ਦੁਲਹਨ ਸ਼ੀ ਕਿਊਨ ਨੇ ਆਪਣਾ 600 ਫੁੱਟ ਲੰਮਾ ਗਾਊਨ ਬਣਵਾਇਆ। ਗਿੰਨੀਜ਼ ਵਰਲਡ ਰਿਕਾਰਡ ਵਿੱਚ ਇਹ ਦੁਨੀਆ ਦਾ ਸਭ ਤੋਂ ਲੰਮਾ ਗਾਊਨ ਸੀ।
ਬੈਲਜੀਅਮ ਦੇ ਜੈਰੌਨ ਤੇ ਸਾਂਡਰਾ ਕਿਪਰਸ ਨੇ 20 ਮਹਿਮਾਨਾਂ ਸਾਹਮਣੇ ਬੰਗੀ ਜੰਪਿੰਗ ਕਰਦੇ ਹੋਏ ਵਿਆਹ ਕੀਤਾ। ਜਾਨੀ ਦੋਵਾਂ ਨੇ ਆਸਮਾਨ 'ਚ ਵਿਆਹ ਕੀਤਾ।
ਇੱਕ ਜੋੜੇ ਨੇ ਤਾਂ ਸ਼ਾਰਕ ਟੈਂਕ ਅੰਦਰ ਵਿਆਹ ਕਰਵਾਇਆ। ਜੂਨ 2010 ਵਿੱਚ ਨਿਊਯਾਰਕ ਦੇ ਇੱਕ ਜੋੜੇ ਨੇ ਪਾਣੀ ਅੰਦਰ ਸ਼ਾਰਕ ਦੇ ਵਿੱਚੋ-ਵਿੱਚ ਵਿਆਹ ਕੀਤਾ।
ਐਲੀ ਬਾਰਟਨ ਤੇ ਫਿਲ ਹੈਂਡੀਕੌਟ ਨੇ ਨੰਗੇ ਹੋ ਕੇ ਵਿਆਹ ਕਰਵਾਇਆ। ਉਨ੍ਹਾਂ ਨੇ 250 ਮਹਿਮਾਨਾਂ ਸਾਹਮਣੇ ਨੰਗੇ ਹੋ ਕੇ ਇੱਕ-ਦੂਜੇ ਨੂੰ ਵਿਆਹ ਦੀ ਅੰਗੂਠੀ ਪਹਿਣਾਈ।