Trending News: ਅੱਜ ਦੇ ਆਧੁਨਿਕ ਸਮੇਂ ਵਿੱਚ ਜਿੱਥੇ ਤਕਨਾਲੋਜੀ ਤੇਜ਼ੀ ਨਾਲ ਵੱਧ ਰਹੀ ਹੈ, ਉੱਥੇ ਹੀ ਤੇਜ਼ੀ ਨਾਲ ਦੇ ਰਿਹਾ ਵਿਕਾਸ ਲੋਕਾਂ ਨੂੰ ਆਪਣੀ ਜਕੜ ਵਿੱਚ ਲੈ ਰਿਹਾ ਜਾਪਦਾ ਹੈ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਨੌਜਵਾਨ ਤੇ ਬਾਲਗ ਸੋਸ਼ਲ ਮੀਡੀਆ ਦੀ ਕੈਦ ਵਿੱਚ ਫਸਦੇ ਜਾ ਰਹੇ ਹਨ ਜਿਸ ਤੋਂ ਅੱਗੇ ਉਨ੍ਹਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ।

Continues below advertisement



ਅਜਿਹੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਵੇਖੇ ਗਏ ਹਨ, ਜਿਨ੍ਹਾਂ 'ਚ ਲੋਕ ਲਗਾਤਾਰ ਮੋਬਾਈਲ ਕਾਰਨ ਮੁਸੀਬਤ 'ਚ ਪੈ ਜਾਂਦੇ ਹਨ। ਅਜਿਹੇ ਵੀਡੀਓਜ਼ ਯੂਜ਼ਰਸ ਨੂੰ ਕਾਫੀ ਐਟਰਟੇਨ (Entertain) ਵੀ ਕਰਦੇ ਹਨ, ਜਿਸ ਕਾਰਨ ਇਹ ਵੀਡੀਓ ਕਾਫੀ ਸੁਰਖੀਆਂ ਬਟੋਰਦੇ ਰਹਿੰਦੇ ਹਨ। ਹਾਲ ਹੀ 'ਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਮੋਬਾਈਲ ਦੀ ਲਤ ਕਾਰਨ ਆਪਣੇ ਪੁੱਤਰ ਨੂੰ ਵੀ ਭੁੱਲ ਜਾਂਦੀ ਹੈ। 


ਇਹ ਵੀ ਪੜ੍ਹੋ: Watch Video: ਦੁਲਹਨ ਦੀ ਧਮਾਕੇਦਾਰ ਐਂਟਰੀ ਨੇ ਪਾਈਆਂ ਧਮਾਲਾਂ, ਤੁਹਾਡਾ ਵੀ ਦਿਲ ਹੋ ਜਾਵੇਗਾ ਖੁਸ਼


ਵਾਇਰਲ ਹੋ ਰਹੇ ਵੀਡੀਓ 'ਚ ਦੇਖਿਆ ਦਾ ਸਕਦਾ ਹੈ ਕਿ ਮਹਿਲਾ ਆਪਣੇ ਘਰ 'ਚ ਸੋਫੇ 'ਤੇ ਲੇਟ ਕੇ ਮੋਬਾਈਲ ਚਲਾ ਰਹੀ ਹੈ ਅਤੇ ਨੇੜੇ ਹੀ ਉਸਦਾ ਬੇਟਾ ਵੀ ਟੈਬਲਟ 'ਤੇ ਖੇਡ ਰਿਹਾ ਹੈ ਤੇ ਅਚਾਨਕ ਹੀ ਉਸ ਦਾ ਬੇਟਾ ਕੁਰਸੀ 'ਤੋਂ ਬਾਜ਼ੀ ਖਾ ਕੇ ਹੇਠਾਂ ਡਿੱਗ ਪੈਂਦਾ ਹੈ ਜਿਸ ਨੂੰ ਦੇਖਕੇ ਉਸ ਦੀ ਮਾਂ ਪਹਿਲਾਂ ਤਾਂ ਤੇਜ਼ੀ ਨਾਲ ਆਪਣੇ ਬੇਟੇ ਨੂੰ ਦੇਖਣ ਲਈ ਉੱਠਦਾ ਹੈ ਪਰ ਫਿਰ ਮੋਬਾਈਲ ਵੱਲ ਦੇਖਣ ਲੱਗਦੀ ਹੈ ਅਤੇ ਉਸ 'ਚ ਹੀ ਖੋ ਜਾਂਦੀ ਹੈ। 






ਸੋਸ਼ਲ ਮੀਡੀਆ 'ਤੇ ਮੋਬਾਈਲ ਦਾ ਕਾਇਲ ਇਸ ਮਾਂ ਨੂੰ ਦੇਖ ਯੂਜ਼ਰਸ ਕਾਫੀ ਹੈਰਾਨ ਹੋ ਗਏ। ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਉੱਥੇ ਹੀ ਵੱਡੀ ਗਿਣਤੀ 'ਚ ਯੂਜ਼ਰਸ ਹੈਰਾਨ ਵੀ ਹੋ ਰਹੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904