ਨਵੀਂ ਦਿੱਲੀ: ਅਕਸਰ ਇਹ ਕਿਹਾ ਜਾਂਦਾ ਹੈ ਕਿ ‘ਪੁੱਤ ਕਦੇ ਕਪੂਤ ਹੋ ਸਕਦਾ ਹੈ ਪਰ ਮਾਤਾ ਕਦੇ ਕੁਮਾਤਾ ਨਹੀਂ ਹੋ ਸਕਦੀ’ ਪਰ ਛੱਤੀਸਗੜ੍ਹ ’ਚ ਹੁਣ ਝੰਜੋੜ ਕੇ ਰੱਖ ਦੇਣ ਵਾਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਸ ਕਥਨ ਨੂੰ ਗ਼ਲਤ ਸਿੱਧ ਕਰ ਦਿੱਤਾ ਹੈ। ਧਮਤਰੀ ਕਸਬੇ ਦੀ ਇੱਕ ਔਰਤ ਨੂੰ ਸ਼ਰਾਬ ਪੀਣ ਦੀ ਅਜਿਹੀ ਲਤ ਲੱਗੀ ਕਿ ਉਸ ਦੀ ਕੀਮਤ ਉਸ ਦੀ ਦੁੱਧ ਪੀਂਦੀ ਬੱਚੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਸ਼ਰਾਬੀ ਔਰਤ ਦਾ ਨਾਂ ਰਾਜਮੀਤ ਕੌਰ ਦੱਸਿਆ ਜਾ ਰਿਹਾ ਹੈ। ਰਾਜਮੀਤ ਆਪਣੇ ਮਕੈਨਿਕ ਪਤੀ ਹਰਮੀਤ ਨਾਲ ਰਹਿੰਦੀ ਹੈ। ਬੱਚੀ ਨੇ ਪਿੱਛੇ ਜਿਹੇ ਜਨਮ ਲਿਆ ਸੀ। ਹਰਮੀਤ ਕਿਸੇ ਕੰਮ ਕਰਕੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਸ਼ੁੱਕਰਵਾਰ ਨੂੰ ਰਾਜਮੀਤ ਵਧੇਰੇ ਸ਼ਰਾਬ ਪੀ ਕੇ ਧੁੱਤ ਹੋ ਗਈ। ਸ਼ਰਾਬ ਦੇ ਨਸ਼ੇ ’ਚ ਚੂਰ ਰਾਜਮੀਤ ਨੂੰ ਆਪਣੀ ਡੇਢ ਮਹੀਨੇ ਦੀ ਧੀ ਦੀ ਕੋਈ ਫ਼ਿਕਰ ਨਹੀਂ ਸੀ। ਗੁਆਂਢੀਆਂ ਮੁਤਾਬਕ ਬੱਚੀ ਰਾਤ ਭਰ ਦੁੱਧ ਲਈ ਰੋਂਦੀ ਰਹੀ ਪਰ ਰਾਜਮੀਤ ਤਾਂ ਸ਼ਾਇਦ ਨਸ਼ੇ ਕਾਰਣ ਕਿਸੇ ਹੋਰ ਹੀ ਦੁਨੀਆ ’ਚ ਸੀ। ਇਹ ਵੀ ਪੜ੍ਹੋ: ਪੰਜਾਬ 'ਚ ਬੀਜੇਪੀ ਵਿਧਾਇਕ ਨਾਲ ਕੁੱਟਮਾਰ 'ਤੇ ਬਵਾਲ, ਸੋਸ਼ਲ ਮੀਡੀਆ ਤੋਂ ਲੈ ਕੇ ਚਾਰੇ ਪਾਸੋਂ ਘਿਰੇ ਕੈਪਟਨ ਅਮਰਿੰਦਰ ਮੀਡੀਆ ਰਿਪੋਰਟਾਂ ਮੁਤਾਬਕ ਰਾਜਮੀਤ ਨੇ ਸਵੇਰੇ ਹੋਸ਼ ਆਉਣ ਉੱਤੇ ਬੱਚੀ ਵੱਲ ਨਹੀਂ ਵੇਖਿਆ, ਸਗੋਂ ਦੋਬਾਰਾ ਸ਼ਰਾਬ ਪੀ ਕੇ ਸੌਂ ਗਈ। ਸਵੇਰੇ ਜਦੋਂ ਗੁਆਂਢੀ ਬੱਚੀ ਦੇ ਲਗਾਤਾਰ ਰੋਣ ਦਾ ਕਾਰਨ ਜਾਣਨ ਲਈ ਪੁੱਜੇ, ਤਦ ਤੱਕ ਮਾਸੂਮ ਦਮ ਤੋੜ ਚੁੱਕੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਜਮੀਤ ਕੌਰ ਦਿਨ-ਰਾਤ ਸ਼ਰਾਬ ਪੀਂਦੀ ਰਹਿੰਦੀ ਹੈ ਤੇ ਸਦਾ ਨਸ਼ੇ ਦੀ ਹਾਲਤ ’ਚ ਹੀ ਰਹਿੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :