ਚੀਨ ਵਿੱਚ ਲੋਕਾਂ ਦਾ ਕੱਦ ਬਹੁਤ ਲੰਬਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਉੱਥੋਂ ਦੇ ਝੇਂਜਿਆਂਗ ਪ੍ਰਾਂਤ ਦੀ ਇੱਕ ਮਾਂ ਨੇ ਆਪਣੀ ਧੀ ਦਾ ਕੱਦ ਵਧਾਉਣ ਲਈ ਕਸਰਤ ਕਰਾਉਣ ਦਾ ਫੈਸਲਾ ਕੀਤਾ। ਉਸ ਨੇ ਲੜਕੀ ਨੂੰ ਇੰਨੀ ਕਸਰਤ (ਜੰਪ ਰੋਪ 3,000 ਵਾਰ ਪ੍ਰਤੀ ਦਿਨ) ਕਰਵਾਉਣੀ ਸ਼ੁਰੂ ਕੀਤੀ ਜਿਸ ਦੇ ਸਿੱਟੇ ਵਜੋਂ ਹੁਣ ਲੜਕੀ ਦੇ ਗੋਡੇ ਹੀ ਖ਼ਤਰੇ ਵਿੱਚ ਪੈ ਗਏ ਹਨ।


Hangzhou ਦੀ ਇੱਕ 13 ਸਾਲਾ ਲੜਕੀ ਨੂੰ ਉਸਦੀ ਮਾਂ ਨੇ ਉਦੋਂ ਤੱਕ ਰੱਸੀ ਟੱਪਣ ਲਈ ਮਜਬੂਰ ਕੀਤਾ ਜਦੋਂ ਤੱਕ ਉਸਦੇ ਗੋਡੇ ਨਹੀਂ ਖ਼ਰਾਬ ਨਹੀਂ ਹੋ ਗਏ। ਲੜਕੀ ਨੇ ਆਪਣੀ ਮਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਜੋੜਾਂ ਵਿੱਚ ਦਰਦ ਹੋ ਰਿਹਾ ਹੈ, ਪਰ ਮਾਂ ਨੇ ਧੀ ਦਾ ਕੱਦ ਲੰਬਾ ਵਧਣ ਦਾ ਅਜੀਬ ਤਰੀਕਾ ਨਹੀਂ ਛੱਡਿਆ। ਇਸ ਮਾਂ 'ਤੇ ਆਪਣੀ ਧੀ ਦਾ ਕੱਦ ਲੰਬਾ ਕਰਨ ਦੀ ਸਨਕ ਸਿਖਰਾਂ 'ਤੇ ਸੀ ਅਤੇ ਉਹ ਧੀ ਦੀ ਗੱਲਾਂ ਨੂੰ ਬਹਾਨੇ ਵਜੋਂ ਲੈਂਦੀ ਰਹੀ।


ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, 13 ਸਾਲਾ ਲੜਕੀ ਨੂੰ ਉਸਦੀ ਮਾਂ ਨੇ ਹਰ ਰੋਜ਼ 3000 ਵਾਰ ਰੱਸੀ ਕੁੱਦਣ ਲਈ ਕਿਹਾ ਸੀ, ਤਾਂ ਜੋ ਉਸਦੀ ਉਚਾਈ ਵਧੇ। ਇਸ ਦੌਰਾਨ ਲੜਕੀ ਨੇ ਮਾਂ ਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕੀਤੀ, ਪਰ ਮਾਂ ਨੇ ਇਸ ਨੂੰ ਲੜਕੀ ਦਾ ਆਲਸੀ ਵਿਵਹਾਰ ਸਮਝਿਆ ਅਤੇ ਆਪਣੀ ਕਸਰਤ ਦਾ ਕਾਰਜਕਾਲ ਜਾਰੀ ਰੱਖਿਆ।


ਹਾਸਲ ਜਾਣਕਾਰੀ ਮੁਤਾਬਕ ਯੁਆਨਯੁਆਨ ਨਾਂ ਦੀ ਇਸ ਲੜਕੀ ਦੀ ਲੰਬਾਈ 1.58 ਮੀਟਰ ਸੀ ਅਤੇ ਉਸਦਾ ਭਾਰ ਲਗਪਗ 120 ਕਿਲੋਗ੍ਰਾਮ ਸੀ। ਅਜਿਹੀ ਸਥਿਤੀ ਵਿੱਚ ਮਾਂ ਰੋਜ਼ਾਨਾ ਕਸਰਤ ਕਰਕੇ ਆਪਣਾ ਵਧਿਆ ਹੋਇਆ ਭਾਰ ਘਟਾਉਣ ਅਤੇ ਉਸ ਦੀ ਲੰਬਾਈ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ।


ਇਸਦੇ ਲਈ, ਮਾਂ ਨੇ ਕਿਸੇ ਡਾਕਟਰ ਨਾਲ ਸਲਾਹ ਨਹੀਂ ਕੀਤੀ, ਪਰ ਜੋ ਕੁਝ ਸੁਣਿਆ ਉਸ 'ਤੇ ਯਕੀਨ ਕਰਨ ਤੋਂ ਬਾਅਦ ਧੀ ਦੀ ਕਸਰਤ ਦਾ ਕਾਰਜਕ੍ਰਮ ਬਣਾਇਆ। ਪਹਿਲਾਂ ਉਹ ਉਸਨੂੰ 1000 ਵਾਰ ਰੱਸੀ ਛਾਲ ਕੁੱਦਣ ਲਈ ਕਹਿੰਦੀ ਸੀ, ਪਰ ਜਿਵੇਂ ਕਿ ਉਸਨੂੰ ਲਗਦਾ ਸੀ ਕਿ ਲੰਬਾ ਕਰਨ ਲਈ ਸਮਾਂ ਖ਼ਤਮ ਹੋ ਰਿਹਾ ਹੈ, ਤਾਂ ਮਾਂ ਨੇ ਇਸਨੂੰ 3000 ਸਕਿਪਿੰਗ ਵਿੱਚ ਬਦਲ ਦਿੱਤਾ।


ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਲਈ ਨਵਾਂ ਕਲੇਸ਼, ਸਿੱਧੂ ਖੇਮੇ ਦੇ ਮੰਤਰੀ ਦਾ ਐਲਾਨ, ਕੈਪਟਨ ਦੀ ਅਗਵਾਈ 'ਚ ਨਹੀਂ ਲੜਨਗੇ ਚੋਣ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904