Trending News : ਇੱਕ ਸ਼ਖ਼ਸ ਨੂੰ ਤਿੰਨ ਹਜ਼ਾਰ ਕਰੋੜ ਦਾ ਨੁਕਸਾਨ ਉਸ ਦੀ ਮਾਂ ਦੀ ਵਜ੍ਹਾ ਕਰਕੇ ਹੋਇਆ ਹੈ। ਉਕਤ ਵਿਅਕਤੀ ਨੇ ਆਪਣੀ ਪਛਾਣ ਛੁਪਾਉਂਦੇ ਹੋਏ ਇਹ ਪੂਰਾ ਮਾਮਲਾ ਦੱਸਿਆ ਹੈ। ਦਰਅਸਲ ਇਸ ਸ਼ਖਸ ਨੇ ਸੋਸ਼ਲ ਮੀਡੀਆ ਸਾਈਟ Reddit 'ਤੇ ਆਪਣਾ ਨਾਮ ਛਿਪਾ ਕੇ ਇਸ ਸਾਰੀ ਘਟਨਾ ਦਾ ਜ਼ਿਕਰ ਕੀਤਾ ਹੈ। ਇਸ 25 ਸਾਲਾ ਵਿਅਕਤੀ ਨੇ ਦੱਸਿਆ ਕਿ ਉਸ ਦੀ ਮਾਂ ਦੀ ਗਲਤੀ ਕਾਰਨ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਅਕਤੀ ਨੇ ਸਾਲ 2010 'ਚ 6 ਹਜ਼ਾਰ ਰੁਪਏ 'ਚ 10 ਹਜ਼ਾਰ ਬਿਟਕੁਆਇਨ ਖਰੀਦੇ ਸਨ, ਜਿਨ੍ਹਾਂ ਦੀ ਕੀਮਤ ਅੱਜ 3000 ਕਰੋੜ ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਉਸ ਸਮੇਂ ਕਾਲਜ ਵਿੱਚ ਪੜ੍ਹਦਾ ਸੀ। ਇਸ ਦੇ ਕੁਝ ਸਮੇਂ ਬਾਅਦ ਉਹ ਨੌਕਰੀ ਕਰਨ ਚਲਾ ਗਿਆ ਤੇ ਇਹ ਭੁੱਲ ਗਿਆ ਕਿ ਉਸ ਨੇ ਕਦੇ ਬਿਟਕੁਆਇਨ ਖਰੀਦੇ ਸਨ। ਲੈਪਟਾਪ ਨੂੰ ਮਾਂ ਨੇ.....
ਉੱਥੇ ਹੀ ਹੁਣ ਜਦੋਂ ਪਿਛਲੇ ਕੁਝ ਸਮੇਂ ਤੋਂ ਕ੍ਰਿਪਟੋਕਰੰਸੀ ਮਾਰਕੀਟ ਦੇ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ ਤਾਂ ਉਸ ਨੂੰ ਇਸ ਬਾਰੇ ਵੀ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੇ ਸਾਲ 2009 'ਚ 10 ਹਜ਼ਾਰ ਬਿਟਕੁਆਇਨ ਖਰੀਦੇ ਸਨ। ਉਹ ਕਾਹਲੀ ਨਾਲ ਆਪਣੇ ਘਰ ਪਹੁੰਚਿਆ ਤੇ ਲੈਪਟਾਪ ਲੱਭਣ ਲੱਗਾ। ਉਸੇ ਸਮੇਂ ਲੈਪਟਾਪ ਨਾ ਮਿਲਣ 'ਤੇ ਉਸ ਨੇ ਆਪਣੀ ਮਾਂ ਨੂੰ ਪੁੱਛਿਆ। ਇਸ ਦੇ ਨਾਲ ਹੀ ਮਾਂ ਦਾ ਜਵਾਬ ਸੁਣ ਕੇ ਉਸ ਦੇ ਹੋਸ਼ ਉੱਡ ਗਏ। ਉਸ ਦੀ ਮਾਂ ਨੇ ਉਸਨੂੰ ਦੱਸਿਆ ਕਿ ਉਹਨਾਂ ਨੇ ਲੈਪਟਾਪ ਕਬਾੜ ਵਿੱਚ ਸੁੱਟ ਦਿੱਤਾ। ਡਿਪਰੈਸ਼ਨ ਵਿੱਚ ਚਲਾ ਗਿਆ ਸ਼ਖ਼ਸ
ਤੁਹਾਨੂੰ ਦੱਸ ਦੇਈਏ ਕਿ ਅੱਜ ਦੀ ਤਰੀਕ 'ਚ 10 ਹਜ਼ਾਰ ਬਿਟਕੁਆਇਨ ਦੀ ਕੀਮਤ 3000 ਕਰੋੜ ਰੁਪਏ ਹੈ। ਵਿਅਕਤੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਡਿਪ੍ਰੈਸ਼ਨ 'ਚ ਚਲਾ ਗਿਆ ਸੀ। ਹੁਣ ਉਹ ਡਿਪਰੈਸ਼ਨ ਤੋਂ ਬਾਹਰ ਹੈ ਪਰ ਉਸ ਨੂੰ ਅਫਸੋਸ ਹੈ ਕਿ ਇੰਨੀ ਵੱਡੀ ਰਕਮ ਉਸ ਦੇ ਹੱਥੋਂ ਨਿਕਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬਿਟਕੁਆਇਨ ਇੱਕ ਵਰਚੁਅਲ ਕਰੰਸੀ ਹੈ। 2009 ਵਿੱਚ ਇਸਦੀ ਸ਼ੁਰੂਆਤ ਹੋਈ ਸੀ।
ਇਹ ਵੀ ਪੜ੍ਹੋ : Trending News : ਚੋਰਾਂ ਨੇ ਪੁਲਿਸ ਦੇ ਨੱਕ 'ਚ ਕੀਤਾ ਦਮ, ਚੋਰੀ ਕੀਤਾ 58 ਫੁੱਟ ਲੰਬਾ ਪੁੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490