ਓਹੀਓ : ਸਾਡੇ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਰ ਰੋਜ਼ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਚੋਰੀ ਕਈ ਵਾਰ ਦਿਨ ਦਿਹਾੜੇ ਹੁੰਦੀ ਹੈ ਅਤੇ ਕਦੇ ਰਾਤ ਦੇ ਹਨੇਰੇ ਵਿੱਚ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਚੋਰੀ ਦੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣਨ ਵਾਲੇ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਕੁਝ ਅਮਰੀਕਾ (US) ਦੇ ਓਹੀਓ 'ਚ ਵਾਪਰਿਆ ਹੈ, ਜਿੱਥੇ ਪੁਲਿਸ ਤੋਂ ਬੇਖੌਫ਼ ਚੋਰਾਂ (Theft) ਨੇ ਇਕ ਪੁੱਲ (bridge ) ਚੋਰੀ ਕਰ ਲਿਆ ਹੈ।

 

ਦਰਅਸਲ 'ਚ ਅਮਰੀਕਾ ਦੇ ਓਹੀਓ 'ਚ ਚੋਰਾਂ ਨੇ ਪੁਲਿਸ ਨੂੰ ਚਕਮਾ ਦਿੰਦੇ ਹੋਏ 58 ਫੁੱਟ ਲੰਬੇ ਪੁੱਲ ਨੂੰ ਚੋਰੀ ਕਰ ਲਿਆ ਹੈ। ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਫਿਲਹਾਲ ਇਹ ਘਟਨਾ ਪਿਛਲੇ ਨਵੰਬਰ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਹੁਣ ਪੁਲਿਸ ਵਿਭਾਗ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ।


ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਇਸ ਚੋਰੀ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਮਦਦ ਮੰਗੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਅਜਿਹੀ ਚੋਰੀ ਕਦੇ ਨਹੀਂ ਦੇਖੀ। ਜਿਸ 'ਚ ਚੋਰਾਂ ਨੇ 58 ਫੁੱਟ ਲੰਬੇ ਪੁੱਲ ਦੀ ਹੀ ਚੋਰੀ ਕਰ ਲਈ , ਜਿਸ ਦੀ ਕਿਸੇ ਨੂੰ ਖ਼ਬਰ ਵੀ ਨਹੀਂ ਲੱਗੀ।

 

ਫ਼ਿਲਹਾਲ ਇਹ ਚੋਰੀ ਈਸਟ ਐਕਰੋਨ ਵਿਖੇ ਇੱਕ ਨਹਿਰ ਦੇ ਕੋਲ ਹੋਈ ਹੈ। ਜਿੱਥੇ ਇਸ ਪੁੱਲ ਨੂੰ ਰੱਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁੱਲ ਨੂੰ ਮੁਰੰਮਤ ਲਈ ਬਾਹਰ ਕੱਢ ਕੇ ਕਿਸੇ ਹੋਰ ਥਾਂ 'ਤੇ ਰੱਖਿਆ ਗਿਆ ਸੀ। ਜਿਸ ਨੂੰ ਚੋਰਾਂ ਨੇ ਪੂਰਾ ਹੀ ਪੂਰਾ ਚੋਰੀ ਕਰ ਲਿਆ ਹੈ। ਇਸ ਦੇ ਨਾਲ ਹੀ ਇੰਜਨੀਅਰਿੰਗ ਵਿਭਾਗ ਨੇ ਪੁੱਲ ਦੀ ਕੀਮਤ 30 ਲੱਖ ਰੁਪਏ ਦੱਸੀ ਹੈ।

 


ਇਹ ਵੀ ਪੜ੍ਹੋ :ਸੰਨੀ ਦਿਓਲ ਲਈ ਨਵੀਂ ਮੁਸੀਬਤ! 'ਗਦਰ 2' ਦੀ ਸ਼ੂਟਿੰਗ ਸ਼ੁਰੂ ਹੁੰਦਿਆਂ ਹੀ ਵਿਵਾਦਾਂ 'ਚ ਘਿਰੇ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490