Malware Alert: ਜੇਕਰ ਤੁਸੀਂ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਕੰਪਿਊਟਰ ਲਈ ਇੱਕ ਨਵਾਂ ਮਾਲਵੇਅਰ (Malware) ਸਾਹਮਣੇ ਆਇਆ ਹੈ। ਇਸ ਨਵੇਂ ਮਾਲਵੇਅਰ ਦਾ ਨਾਂ ਡਾਰਕਵਾਚਮੈਨ (Darkwatchman) ਹੈ ਤੇ ਇਹ ਟਾਰਗੈਟ ਸਿਸਟਮ 'ਚ ਰਿਮੋਟ ਕਮਾਂਡ ਦੇਣ 'ਚ ਮਦਦ ਕਰਦਾ ਹੈ। ਇਹ ਤੁਹਾਡੀ ਸਹਿਮਤੀ ਤੋਂ ਬਗੈਰ ਤੁਹਾਡੇ ਸਿਸਟਮ 'ਚ ਦਾਖਲ ਹੁੰਦਾ ਹੈ ਤੇ ਖੁਦ ਨੂੰ ਅਣਇਨਸਟੌਲ ਵੀ ਕਰ ਲੈਂਦਾ ਹੈ। ਇਸ ਦੀ ਮਦਦ ਨਾਲ ਸਾਈਬਰ ਅਪਰਾਧੀ ਤੁਹਾਡੇ ਕੰਪਿਊਟਰ 'ਤੇ ਪੂਰਾ ਕੰਟਰੋਲ ਕਰ ਲੈਂਦੇ ਹਨ। ਆਓ ਤੁਹਾਨੂੰ ਇਸ ਖਤਰਨਾਕ ਮਾਲਵੇਅਰ ਬਾਰੇ ਵਿਸਥਾਰ 'ਚ ਦੱਸਦੇ ਹਾਂ।


ਇਹ ਮਾਲਵੇਅਰ ਕਿੰਨਾ ਖਤਰਨਾਕ ਹੈ ?


ਸਾਈਬਰ ਇੰਟੈਲੀਜੈਂਸ ਫਰਮ ਪ੍ਰਿਵਿਲੀਅਨ ਦੇ ਖੋਜਕਰਤਾਵਾਂ ਅਨੁਸਾਰ ਇਹ ਮਾਲਵੇਅਰ ਇਕ ਜਾਵਾਸਕ੍ਰਿਪਟ RAT ਮਤਲਬ ਰਿਮੋਟ ਐਕਸੈਸ ਟ੍ਰੋਜਨ ਹੈ, ਜਿਸ 'ਚ ਇਕ C# ਕੀਲੌਗਰ ਵੀ ਸ਼ਾਮਲ ਹੈ। ਇਸ ਮਾਲਵੇਅਰ ਦਾ ਟਾਰਗੈਟ ਵਿੰਡੋਜ਼ ਸਿਸਟਮ ਨੂੰ ਨਿਸ਼ਾਨਾ ਬਣਾਉਣਾ ਹੈ। ਇਹ ਮਾਲਵੇਅਰ 32KB ਦਾ ਹੈ ਤੇ ਇਸ ਨੂੰ ਜਿਸ ਸਕ੍ਰਿਪਟਸ ਨਾਲ ਤਿਆਰ ਕੀਤਾ ਗਿਆ ਹੈ, ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਵਾਰ ਜਦੋਂ ਇਹ ਮਾਲਵੇਅਰ ਸਿਸਟਮ ਤਕ ਪਹੁੰਚ ਜਾਂਦਾ ਹੈ ਤਾਂ ਇਹ ਰਿਮੋਟ ਕਮਾਂਡਾਂ ਦੀ ਮਦਦ ਨਾਲ ਤੁਹਾਡਾ ਸਾਰਾ ਡਾਟਾ ਹੈਕਰਾਂ ਨੂੰ ਟਰਾਂਸਫ਼ਰ ਕਰ ਦਿੰਦਾ ਹੈ।

ਰੂਸ 'ਚ ਇਸ ਦਾ ਪਤਾ ਲੱਗਿਆ


ਖ਼ਬਰਾਂ ਮੁਤਾਬਕ ਇਸ ਮਾਲਵੇਅਰ ਦਾ ਸਭ ਤੋਂ ਪਹਿਲਾਂ ਰੂਸ 'ਚ ਹੀ ਪਤਾ ਲੱਗਾ ਸੀ। ਉੱਥੇ ਇਸ ਦੀ ਵਰਤੋਂ ਸਾਈਬਰ ਅਪਰਾਧੀ ਗਰੁੱਪ ਵੱਲੋਂ ਰੂਸੀ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਸੀ। ਡਾਰਕਵਾਚਮੈਨ ਮਾਲਵੇਅਰ ਨਵੰਬਰ ਤੋਂ ਫਿਸ਼ਿੰਗ ਈਮੇਲਾਂ ਦੇ ਨਾਲ ਜ਼ਿਪ ਅਟੈਚਮੈਂਟ ਵਜੋਂ ਘੁੰਮ ਰਿਹਾ ਹੈ।

ਇਹ ਸਾਵਧਾਨੀਆਂ ਵਰਤੋਂ


ਇਸ ਮਾਲਵੇਅਰ ਤੋਂ ਬਚਣ ਲਈ ਸਾਵਧਾਨੀ ਸਭ ਤੋਂ ਵਧੀਆ ਤਰੀਕਾ ਹੈ। ਤੁਹਾਨੂੰ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ।

ਆਪਣੀ ਈਮੇਲ 'ਤੇ ਜ਼ਿਆਦਾ ਧਿਆਨ ਦਿਓ। ਕਿਸੇ ਵੀ ਅਣਜਾਣ ਈਮੇਲ ਆਈਡੀ ਤੋਂ ਆਉਣ ਵਾਲੀ ਮੇਲ ਨੂੰ ਨਾ ਖੋਲ੍ਹੋ।

ਅਜਿਹੇ ਮੇਲ 'ਚ ਦਿੱਤੇ ਅਟੈਚਮੈਂਟ ਨੂੰ ਵੀ ਡਾਊਨਲੋਡ ਨਾ ਕਰੋ।

ਇਹ ਫਿਸ਼ਿੰਗ ਈਮੇਲਾਂ ਹਨ, ਇਸ ਲਈ ਤੁਹਾਨੂੰ ਇਨ੍ਹਾਂ 'ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ।

ਜੇ ਜ਼ਰੂਰੀ ਨਾ ਹੋਵੇ ਤਾਂ ਤੁਸੀਂ ਆਪਣੀ ਈਮੇਲ ਆਈਡੀ ਨੂੰ ਹਰ ਜਗ੍ਹਾ ਜਾਂ ਜਨਤਕ ਵੈੱਬਸਾਈਟਾਂ 'ਤੇ ਸ਼ੇਅਰ ਨਾ ਕਰੋ।


ਇਹ ਵੀ ਪੜ੍ਹੋ: Coronavirus Updates : ਕੋਰੋਨਾ ਦੇ ਫਰੰਟ ਤੋਂ ਰਾਹਤ ! 575 ਦਿਨਾਂ 'ਚ ਸਭ ਤੋਂ ਘੱਟ ਮਰੀਜ਼ , 24 ਘੰਟਿਆਂ 'ਚ 6,317 ਨਵੇਂ ਕੇਸ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490