ਮੁੰਬਈ : ਬਾਲੀਵੁੱਡ ਦੇ ਹਿੱਟ ਐਂਡ ਫਿੱਟ ਐਕਟਰ ਸੰਨੀ ਦਿਓਲ ਤੇ ਅਦਾਕਾਰਾ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਗਦਰ 2' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। 'ਗਦਰ-2' ਦੀ ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਇਹ ਫ਼ਿਲਮ ਵਿਵਾਦਾਂ 'ਚ ਵੀ ਘਿਰ ਗਈ ਹੈ। 'ਗਦਰ-2' ਦੀ ਸ਼ੂਟਿੰਗ ਪਿਛਲੇ 10 ਦਿਨਾਂ ਤੋਂ ਹਿਮਾਚਲ ਪ੍ਰਦੇਸ਼ 'ਚ ਚੱਲ ਰਹੀ ਹੈ। ਪਾਲਮਪੁਰ ਨੇੜੇ ਭਲੇਦ ਪਿੰਡ 'ਚ ਫ਼ਿਲਮ ਦੇ ਕੁਝ ਅਹਿਮ ਦ੍ਰਿਸ਼ਾਂ ਦੀ ਸ਼ੂਟਿੰਗ ਚੱਲ ਰਹੀ ਸੀ।
ਦਰਅਸਲ, ਕਾਂਗੜਾ ਦੇ ਪਾਲਮਪੁਰ ਦੇ ਭਲੇਦ ਪਿੰਡ 'ਚ ਜਿੱਥੇ 'ਗਦਰ-2' ਦੀ ਸ਼ੂਟਿੰਗ ਚੱਲ ਰਹੀ ਹੈ, ਉਸ ਘਰ ਦੇ ਮਕਾਨ ਮਾਲਕ ਨੇ ਫ਼ਿਲਮ ਦੇ ਮੇਕਰਾਂ 'ਤੇ ਪੈਸੇ ਨਾ ਦੇਣ ਦੇ ਦੋਸ਼ ਲਗਾਏ ਹਨ। ਘਰ ਦੇ ਮਾਲਕ ਦਾ ਇਲਜ਼ਾਮ ਹੈ, "ਕੰਪਨੀ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਹੈ, ਜੋ ਸ਼ੂਟਿੰਗ ਤੋਂ ਬਾਅਦ ਕੰਪਨੀ ਨੇ ਦੇਣੇ ਸਨ।'
ਇੰਨਾ ਹੀ ਨਹੀਂ ਮਕਾਨ ਮਾਲਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਈ ਸਿਰਫ਼ 3 ਕਮਰੇ ਤੇ ਇਕ ਹਾਲ ਦੀ ਵਰਤੋਂ ਬਾਰੇ ਗੱਲ ਹੋਈ ਸੀ, ਜਿਸ ਦਾ ਕਿਰਾਇਆ 11 ਹਜ਼ਾਰ ਪ੍ਰਤੀ ਦਿਨ ਤੈਅ ਕੀਤਾ ਗਿਆ ਸੀ ਪਰ, ਹੁਣ ਨਿਰਮਾਤਾ ਫ਼ਿਲਮ ਲਈ ਪੂਰਾ ਘਰ ਵਰਤ ਰਹੇ ਹਨ। ਉਨ੍ਹਾਂ ਵੱਲੋਂ ਆਪਣੀ 2 ਕਨਾਲ ਜ਼ਮੀਨ ਤੇ ਵੱਡੇ ਭਰਾ ਦਾ ਘਰ ਸਮੇਤ ਪੂਰਾ ਘਰ ਫ਼ਿਲਮ ਦੀ ਸ਼ੂਟਿੰਗ ਲਈ ਵਰਤਿਆ ਗਿਆ ਹੈ।
ਦੱਸ ਦੇਈਏ ਕਿ ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਘਰ ਦੇ ਮਾਲਕ ਨੇ ਪੂਰਾ ਬਿੱਲ ਮਤਲਬ 56 ਲੱਖ ਰੁਪਏ ਬਣਾ ਦਿੱਤਾ, ਜਿਸ 'ਚ ਉਸ ਨੇ ਆਪਣੇ ਨੁਕਸਾਨ ਦੀ ਰਕਮ ਵੀ ਜੋੜ ਕੇ ਨਿਰਮਾਤਾਵਾਂ ਨੂੰ ਦੇ ਦਿੱਤੀ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ 'ਗਦਰ-2' ਦੀ ਗੱਲ ਕਰੀਏ ਤਾਂ ਇਹ ਫ਼ਿਲਮ 2001 'ਚ ਆਈ ਫ਼ਿਲਮ 'ਗਦਰ' ਦਾ ਸੀਕਵਲ ਹੈ।
ਫ਼ਿਲਮ 'ਚ ਦੋਵੇਂ ਸਿਤਾਰਿਆਂ ਨੇ ਮੁੱਖ ਭੂਮਿਕਾ ਨਿਭਾਉਂਦੇ ਹੋਏ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਦੇ ਨਾਲ ਹੀ ਇਸ ਫ਼ਿਲਮ ਨੇ ਇਕ ਨਵਾਂ ਇਤਿਹਾਸ ਵੀ ਰਚ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦੇ ਗੀਤ ਅਤੇ ਡਾਇਲੌਗ ਅੱਜ ਵੀ ਹਿੱਟ ਹਨ। ਇਸ ਦੇ ਨਾਲ ਹੀ 'ਗਦਰ-2' 'ਚ ਸੰਨੀ ਤੇ ਅਮੀਸ਼ਾ ਪਟੇਲ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਦੇਸੀ ਐਪ Koo ਦੇ ਹੋਏ ਕਰੀਬ 1.5 ਕਰੋੜ ਯੂਜਰ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕੀਤਾ ਇੰਝ ਪ੍ਰਚਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490