ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ਇਸ ਦੇ ਨਾਲ ਹੀ ਉਹ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਭਾਰਤ 'ਚ ਆਪਣਾ ਕਾਰੋਬਾਰੀ ਸਾਮਰਾਜ ਫੈਲਾਉਣ ਦੇ ਨਾਲ-ਨਾਲ ਉਨ੍ਹਾਂ ਨੇ ਦੁਨੀਆ 'ਚ ਵੀ ਆਪਣਾ ਕਾਰੋਬਾਰ ਫੈਲਾਇਆ ਹੈ। ਮੁਕੇਸ਼ ਅੰਬਾਨੀ ਸਿਰਫ਼ ਭਾਰਤ 'ਚ ਹੀ ਮਸ਼ਹੂਰ ਨਹੀਂ ਹਨ, ਸਗੋਂ ਪੂਰੀ ਦੁਨੀਆ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ। ਦੁਨੀਆ ਦੇ ਸਭ ਤੋਂ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਆਪਣੀ ਲਗਜ਼ਰੀ ਜੀਵਨਸ਼ੈਲੀ ਲਈ ਵੀ ਜਾਣੇ ਜਾਂਦੇ ਹਨ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਮੁਕੇਸ਼ ਅੰਬਾਨੀ ਦੇ ਘਰ ਖਾਣਾ ਬਣਾਉਣ ਵਾਲੇ ਸ਼ੈੱਫ ਦੀ ਤਨਖਾਹ ਕਿੰਨੀ ਹੋਵੇਗੀ? ਆਓ ਜਾਣਦੇ ਹਾਂ ਇਸ ਸਵਾਲ ਦਾ ਜਵਾਬ।


ਮੁੰਬਈ 'ਚ ਸਥਿਤ ਐਂਟੀਲੀਆ ਹਾਊਸ ਮੁਕੇਸ਼ ਅੰਬਾਨੀ ਦਾ ਘਰ ਹੈ। ਐਂਟੀਲੀਆ ਦੁਨੀਆ ਦੇ 10 ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਲੰਡਨ 'ਚ ਸਥਿੱਤ ਬਕਿੰਘਮ ਪੈਲੇਸ ਦੇ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਰਿਹਾਇਸ਼ੀ ਜਾਇਦਾਦ ਹੈ। ਇਸ ਘਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਭੂਚਾਲ ਦੇ ਝਟਕੇ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਜੇਕਰ ਰਿਕਟਰ ਪੈਮਾਨੇ 'ਤੇ 8 ਦੀ ਤੀਬਰਤਾ ਦਾ ਭੂਚਾਲ ਆ ਜਾਵੇ ਤਾਂ ਵੀ ਇਸ ਘਰ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਇਸ 27 ਮੰਜ਼ਿਲਾ ਇਮਾਰਤ '600 ਮੁਲਾਜ਼ਮ ਕੰਮ ਕਰਦੇ ਹਨ। ਇਹ 600 ਮੁਲਾਜ਼ਮ ਆਪਣੇ ਕੰਮ 'ਚ ਮਾਹਿਰ ਹਨ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਆਪਣੇ ਕੰਮ ਲਈ ਮੋਟੀ ਤਨਖਾਹ ਵੀ ਦਿੱਤੀ ਜਾਂਦੀ ਹੈ।


ਕਿੰਨੀ ਹੈ ਇੱਕ ਸ਼ੈੱਫ ਦੀ ਤਨਖਾਹ?


ਮੀਡੀਆ ਰਿਪੋਰਟਾਂ ਅਨੁਸਾਰ ਐਂਟੀਲੀਆ 'ਚ ਕੰਮ ਕਰਨ ਵਾਲੇ ਇੱਕ ਸ਼ੈੱਫ ਨੂੰ 2 ਲੱਖ ਰੁਪਏ ਤੋਂ ਵੱਧ ਦੀ ਤਨਖਾਹ ਦਿੱਤੀ ਜਾਂਦੀ ਹੈ। ਕੁਝ ਸ਼ੈੱਫਾਂ ਦੀ ਤਨਖਾਹ ਇਸ ਤੋਂ ਵੀ ਵੱਧ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਕਿਸੇ ਸ਼ੈੱਫ ਦੀ ਤਨਖਾਹ ਲੱਖਾਂ 'ਚ ਹੈ ਤਾਂ ਜ਼ਾਹਿਰ ਹੈ ਕਿ ਉਹ ਬਹੁਤ ਹੀ ਸ਼ਾਨਦਾਰ ਜਾਂ ਅਨੋਖਾ ਖਾਣਾ ਬਣਾ ਰਹੇ ਹੋਣਗੇ। ਪਰ ਜਵਾਬ ਨਹੀਂ ਹੈ, ਕਿਉਂਕਿ ਮੁਕੇਸ਼ ਅੰਬਾਨੀ ਨੂੰ ਸਾਦਾ ਗੁਜਰਾਤੀ ਭੋਜਨ ਪਸੰਦ ਹੈ ਅਤੇ ਉਹ ਬਹੁਤ ਵਿਲੱਖਣ ਖਾਣਾ ਖਾਣ ਦੇ ਸ਼ੌਕੀਨ ਨਹੀਂ ਹਨ। ਇਸ ਕਾਰਨ ਸ਼ੈੱਫ ਦਾ ਕੰਮ ਸਿਰਫ਼ ਸਾਦਾ ਖਾਣਾ ਬਣਾਉਣਾ ਹੁੰਦਾ ਹੈ। ਐਂਟੀਲੀਆ 'ਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੀ ਔਸਤ ਤਨਖਾਹ 2 ਲੱਖ ਰੁਪਏ ਹੈ।


ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚੋਂ ਇੱਕ ਏਮਜ਼, ਦਿੱਲੀ 'ਚ ਇੱਕ ਡਾਕਟਰ ਦੀ ਔਸਤ ਤਨਖਾਹ 1 ਲੱਖ ਰੁਪਏ ਦੇ ਕਰੀਬ ਹੈ। ਅਜਿਹੇ 'ਚ ਅੰਬਾਨੀ ਦੇ ਘਰ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਏਮਜ਼ ਦੇ ਡਾਕਟਰਾਂ ਤੋਂ ਜ਼ਿਆਦਾ ਹੈ। ਦੂਜੇ ਪਾਸੇ ਜੇਕਰ ਐਂਟੀਲੀਆ ਦੀ ਗੱਲ ਕਰੀਏ ਤਾਂ ਇਹ 570 ਫੁੱਟ ਉੱਚੀ ਅਤੇ 4,00,000 ਵਰਗ ਫੁੱਟ 'ਚ ਫੈਲੀ ਸ਼ਾਨਦਾਰ ਇਮਾਰਤ ਹੈ। ਇਸ 'ਚ ਤਿੰਨ ਹੈਲੀਪੈਡ, 168 ਕਾਰਾਂ ਵਾਲਾ ਗੈਰੇਜ, ਇੱਕ ਬਾਲਰੂਮ, 50 ਸੀਟ ਵਾਲਾ ਥੀਏਟਰ, ਟੈਰੇਸ ਗਾਰਡਨ, ਸਪਾ ਅਤੇ ਮੰਦਰ ਹੈ।