ਮੰਮੀ ਦੇ ਪੈਰਾਂ ਦੀ ਪਛਾਣ ਮਿਸ਼ਰ ਦੀ ਸਭ ਤੋਂ ਸੁੰਦਰੀ ਰਾਣੀ ਵੱਜੋਂ ਹੋਈ..
ਖੁਦਾਈ ਦੌਰਾਨ ਮਕਬਰੇ ‘ਚ ਮਿਲੀਆਂ ਚੀਜ਼ਾਂ ਤੁਰੀਨ ਦੇ ਮਿਸਰ ਮਿਊਜ਼ੀਅਮ ‘ਚ ਅੱਜ ਵੀ ਸੁਰੱਖਿਅਤ ਰੱਖੀਆਂ ਹੋਈਆਂ ਹਨ। ਇਨ੍ਹਾਂ ‘ਚ ਮਮੀ ਬਣਾਏ ਗਏ ਦੋ ਪੈਰ ਵੀ ਸ਼ਾਮਲ ਹਨ।
ਫਰਾਓ ਰਾਮੇਸਸ ਦੂਜੇ ਦੀ ਸਭ ਤੋਂ ਪ੍ਰਿਆ ਰਾਣੀ ਹੋਣ ਕਾਰਨ ਨੇਫੇਰਤਾਰੀ ਨੂੰ ਰਾਣੀਆਂ ਦੀ ਘਾਟੀ ਵਿੱਚ ਸਭ ਤੋਂ ਸੁੰਦਰ ਮਕਬਰੇ ਵਿੱਚ ਰੱਖਿਆ ਗਿਆ ਸੀ। ਜੌਨ ਫਲੈਚਰ ਨੂੰ ਇਸ ਮਕਬਰੇ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਮਕਬਰੇ ਨੂੰ 1904 ‘ਚ ਇਟਲੀ ਦੇ ਪੁਰਾਤੱਤਵ ਮਾਹਰ ਨੇ ਖੋਜਿਆ ਸੀ।
ਬ੍ਰਿਟੇਨ ਦੀ ਯਾਰਕ ਯੂਨੀਵਰਸਿਟੀ ਦੇ ਸਟੀਫਨ ਬਕਲੇ ਅਤੇ ਜੌਨ ਫਲੈਚਰ ਨੇ ਮਮੀ ਦੇ ਪੈਰਾਂ ਉੱਤੇ ਖੋਜ ਕੀਤੀ ਹੈ। ਪਿੰਜਰ ਦੀ ਪਛਾਣ ਕਰਨ ਲਈ ਦੋਵੇਂ ਪੁਰਾਤੱਤਵ ਮਾਹਰਾਂ ਨੇ ਰੇਡੀਓ ਕਾਰਬਨ ਡੇਟਿੰਗ, ਮਨੁੱਖੀ ਸ਼ਾਸਤਰ, ਪ੍ਰਾਚੀਨ ਰੋਗ ਵਿਗਿਆਨ, ਜੈਨੇਟਿਕ ਅਤੇ ਰਸਾਇਣ ਵਿਗਿਆਨ ਦਾ ਸਹਾਰਾ ਲਿਆ।
ਲੰਡਨ: ਮਮੀ ਦੇ ਪੈਰਾਂ ਦੀ ਪਛਾਣ ਮਿਸਰ ਦੀ ਰਾਣੀ ਨੇਫੇਰਤਾਰੀ ਦੇ ਪਿੰਜਰ ਦੇ ਰੂਪ ਵਿੱਚ ਕੀਤੀ ਗਈ ਹੈ। ਨੇਫੇਰਤਾਰੀ ਈਸਾ ਤੋਂ ਪਹਿਲਾਂ 13ਵੀਂ ਸਦੀ ‘ਚ ਮਿਸਰ ਦੇ ਰਾਜਾ ਫਰਾਓ ਰਾਮਸੇਸ ਦੂਜੇ ਦੀ ਸਭ ਤੋਂ ਪ੍ਰਿਆ ਰਾਣੀ ਸੀ। ਪੈਰਾਂ ਦੀ ਪਛਾਣ ਕਰਨ ਦਾ ਦਾਅਵਾ ਪੁਰਾਤੱਤਵ ਮਾਹਰਾਂ ਨੇ ਕੀਤਾ ਹੈ।