IN PICS: ਰਹੱਸਮਈ ਤਰੀਕੇ ਨਾਲ ਅਟਕਿਆ 2 ਲੱਖ ਕਿੱਲੋ ਦਾ ਪੱਥਰ
ਦੱਸਿਆ ਜਾਂਦਾ ਹੈ ਕਿ 1908 ‘ਚ ਗਵਰਨਰ ਆਰਥਰ ਲੌਲੀ ਨੇ ਇਸ ਨੂੰ 7 ਹਾਥੀਆਂ ਦੀ ਮਦਦ ਨਾਲ ਖਿਸਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਹੇ। ਇਹ ਪੱਥਰ 1300 ਸਾਲ ਤੋਂ ਇੱਥੇ ਹੀ ਹੈ। ਇਸ ਦਾ ਵਜ਼ਨ ਤਕਰੀਬਨ 2 ਲੱਖ 26 ਹਜ਼ਾਰ ਕਿੱਲੋ ਹੈ।
ਹਾਲਾਂਕਿ, ਜਿਓਲੌਜਿਸਟ ਦੀ ਰਾਏ ‘ਚ ਪੱਥਰ ਦੀ ਐਸੀ ਸਥਿਤੀ ਨੈਚੂਰਲ ਫਾਰਮੇਸ਼ਨ ਹੈ। ਹਾਲਾਂਕਿ, ਕੁਝ ਜਾਣਕਾਰ ਇਸ ਨਾਲ ਸਹਿਮਤ ਨਹੀਂ ਦਿਖਾਈ ਦਿੰਦੇ। ਪੱਥਰ ਦੀ ਉਚਾਈ ਤਕਰੀਬਨ 20 ਫੁੱਟ ਹੈ। ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਇਹ ਪੱਥਰ ਗ੍ਰੈਵਿਟੀ ਨੂੰ ਚੁਣੌਤੀ ਦਿੰਦਾ ਹੈ।
ਦੇਖਣ ‘ਤੇ ਲੱਗਦਾ ਹੈ ਕਿ ਇਹ ਕਿਸੇ ਵੀ ਵੇਲੇ ਡਿੱਗ ਸਕਦਾ ਹੈ। ਬਾਵਜੂਦ ਇਸ ਦੇ ਸੈਲਾਨੀ ਇਸ ਦੇ ਨਜ਼ਦੀਕ ਆ ਕੇ ਫੋਟੋ ਖਿੱਚਵਾਉਣਾ ਪਸੰਦ ਕਰਦੇ ਹਨ। ਇਸ ਪੱਥਰ ਨੂੰ ਕ੍ਰਿਸ਼ਨਾ ਬਟਰ ਬੌਲ ਜਾਂ ਵਾਨਿਰਾਏ ਕਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਦੱਖਣੀ ਭਾਰਤ ਦੇ ਮਹਾਬਲੀਪੁਰਮ ‘ਚ ਇੱਕ ਅਜਿਹਾ ਰਹੱਸਮਈ ਪੱਥਰ ਹੈ ਜੋ ਅਜੀਬੋ-ਗਰੀਬ ਤਰੀਕੇ ਨਾਲ 45 ਡਿਗਰੀ ਦੇ ਸਲੋਪ ‘ਤੇ ਅਟਕਿਆ ਹੋਇਆ ਹੈ। ਕੁਝ ਲੋਕ ਇਸ ਨੂੰ ਰੱਬ ਦਾ ਕ੍ਰਿਸ਼ਮਾ ਮੰਨਦੇ ਹਨ ਤੇ ਕੁਝ ਦੀ ਨਜ਼ਰ ‘ਚ ਇਹ ਏਲੀਅਨ ਦਾ ਕ੍ਰਿਸ਼ਮਾ ਹੈ।