ਨਵੀਂ ਦਿੱਲੀ: ਯੂਐਸ ਪੁਲਾੜ ਏਜੰਸੀ ਨਾਸਾ ਦੇ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ (SDO) ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਇਸ ਵਾਇਰਲ ਵੀਡੀਓ ਵਿਚ ਨਾਸਾ ਨੇ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੂੰ 10 ਸਾਲ ਤਕ ਸੂਰਜ 'ਤੇ ਨਜ਼ਰ ਰੱਖ ਕੇ ਬਣਾਇਆ ਹੈ। ਇਸ ਦੌਰਾਨ ਔਬਜ਼ਰਵੇਟਰੀ ਨੇ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀ ਇਕੱਠੀਆਂ ਕੀਤੀਆਂ। ਉਧਰ ਨਾਸਾ ਨੇ ਸੂਰਜ ਬਾਰੇ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀ ਸਾਂਝੀਆਂ ਕੀਤੀਆਂ ਹਨ, ਇਹ ਜਾਣਕਾਰੀਆਂ ਨੂੰ ਜਾਣ ਤੁਸੀਂ ਵੀ ਇੱਕ ਪਲ ਲਈ ਹੈਰਾਨ ਹੋ ਜਾਵੋਗੇ।

ਇਸ ਵੀਡੀਓ ਬਾਰੇ ਨਾਸਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਾਸਾ ਦੀ ਸੋਲਰ ਔਬਜ਼ਰਵੇਟਰੀ ਨੇ 10 ਸਾਲ ਤਕ ਸੂਰਜ ਦੀ ਨਿਗਰਾਨੀ ਕੀਤੀ ਹੈ। ਇਸ ਦੇ ਨਾਲ ਉਸਨੇ ਸੂਰਜ ਦੀਆਂ 45 ਕਰੋੜ ਹਾਈ-ਰੈਜ਼ੋਲਿਊਸ਼ਨ ਫੋਟੋਆਂ ਖਿੱਚੀਆਂ, 2 ਕਰੋੜ ਗੀਗਾਬਾਈਟ ਡੇਟਾ ਇਕੱਠਾ ਕੀਤਾ। ਨਾਸਾ ਨੇ ਇੱਕ ਬਿਆਨ ਵਿੱਚ ਟਾਈਮ ਲੈਪ ਵੀਡੀਓ ਜਾਰੀ ਕਰਦਿਆਂ ਕਿਹਾ- ਟਾਈਮ ਲੈਪਸ ਦੀ ਫੁਟੇਜ ਵਿੱਚ ਸੂਰਜ ਦੇ 11 ਸਾਲ ਦੇ ਸੌਰ ਚੱਕਰ ਦੌਰਾਨ ਹੋਣ ਵਾਲੀਆਂ ਸਰਗਰਮੀ ਵਿੱਚ ਵਾਧਾ ਅਤੇ ਗਿਰਾਵਟ ਨੂੰ ਦਰਸਾਇਆ ਗਿਆ ਹੈ। ਨਾਸਾ ਮੁਤਾਬਕ, ਸੂਰਜ ਦਾ ਚੁੰਬਕੀ ਖੇਤਰ ਇੱਕ ਚੱਕਰ ਤੋਂ ਲੰਘਦਾ ਹੈ, ਜਿਸਨੂੰ ਸੂਰਜੀ ਚੱਕਰ ਕਿਹਾ ਜਾਂਦਾ ਹੈ। ਹਰ 11 ਸਾਲ ਬਾਅਦ, ਸੂਰਜ ਦਾ ਚੁੰਬਕੀ ਖੇਤਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ।



'ਏ ਡਿਕੇਡ ਆਫ਼ ਸਨ' ਦੇ ਨਾਂ ਤੋਂ ਇਸ ਵੀਡੀਓ ਨੂੰ ਬੁੱਧਵਾਰ ਨੂੰ ਯੂ-ਟਿਊਬ 'ਤੇ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ‘ਤੇ ਕਈ ਦਿਲਚਸਪ ਕੂਮੈਂਟ ਵੀ ਆਏ ਹਨ। ਇੱਕ ਯੂਜ਼ਰ ਨੇ ਲਿਖਿਆ .. ਇਹ ਅਵਿਸ਼ਵਾਸ਼ਯੋਗ ਹੈ। ਉਧਰ ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦਾ।

ਇਸ ਦੇ ਨਾਲ ਹੀ ਨਾਸਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵੀਡੀਓ ਵਿਚ ਕਾਲੇ ਫਰੇਮ ਧਰਤੀ ਜਾਂ ਚੰਨ ਵਿਚੋਂ ਐਸਡੀਓ ਦੇ ਲੰਘਣ ਕਾਰਨ ਨਜ਼ਰ ਆ ਰਹੇ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904