ਤਰਨਤਾਰਨ ਕਤਲ ਕੇਸ: ਪੰਜ ਵਿਅਕਤੀਆਂ ਦੇ ਕਤਲ ਦੀ ਗੁੱਥੀ ਸੁਲਝੀ
ਏਬੀਪੀ ਸਾਂਝਾ | 27 Jun 2020 03:13 PM (IST)
ਬੀਤੀ 24 ਅਤੇ 25 ਜੂਨ ਦੀ ਰਾਤ ਨੂੰ ਤਰਨਤਾਰਨ ਦੇ ਪਿੰਡ ਕੈਰੋ ਵਿਖੇ ਇੱਕ ਘਰ ਵਿੱਚ ਪੰਜ ਵਿਅਕਤੀਆਂ ਦੇ ਕੱਤਲ ਹੋਣ ਦਾ ਮਾਮਲਾ ਸਾਹਮਣੇ ਆਇਆਂ ਸੀ।
ਸੰਕੇਤਕ ਤਸਵੀਰ
ਤਰਨਤਾਰਨ: ਬੀਤੀ 24 ਅਤੇ 25 ਜੂਨ ਦੀ ਰਾਤ ਨੂੰ ਤਰਨਤਾਰਨ ਦੇ ਪਿੰਡ ਕੈਰੋ ਵਿਖੇ ਇੱਕ ਘਰ ਵਿੱਚ ਪੰਜ ਵਿਅਕਤੀਆਂ ਦੇ ਕੱਤਲ ਹੋਣ ਦਾ ਮਾਮਲਾ ਸਾਹਮਣੇ ਆਇਆਂ ਸੀ। ਘੱਟਣਾ ਵਿੱਚ ਘਰ ਦਾ ਮਾਲਕ ਬ੍ਰਿਜ ਲਾਲ ਧੱਤੂ ਉਸਦਾ ਬੇਟਾ ਬੰਟੀ ,ਨੂੰਹਾਂ ਅਮਨਦੀਪ ਅਤੇ ਜਸਪ੍ਰੀਤ ਕੋਰ ਅਤੇ ਡਰਾਈਵਰ ਗੁਰਸਾਹਿਬ ਦੀ ਮੋਤ ਹੋ ਗਈ ਸੀ।ਹੁਣ ਇਸ ਕਤਲ ਕਾਂਡ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਮ੍ਰਿਤਕ ਪਰਿਵਾਰ ਦੇ ਘੱਟਣਾ ਵਿੱਚ ਬਚੇ ਲੜਕੇ ਗੁਰਜੰਟ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਵੱਲੋ ਗੁਰਜੰਟ ਕੋਲੋ ਕੀਤੀ ਪੁਛ ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਬ੍ਰਿਜ ਲਾਲ ਦੇ ਹੀ ਦੋ ਬੇਟਿਆਂ ਗੁਰਜੰਟ ਸਿੰਘ ਅਤੇ ਮ੍ਰਿਤਕ ਬੰਟੀ ਵੱਲੋ ਘਰੇਲੂ ਕਲੇਸ਼ ਅਤੇ ਭਰਜਾਈਆਂ ਦੇ ਡਰਾਈਵਰ ਨਾਲ ਨਜਾਇਜ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਪਿਤਾ, ਭਰਜਾਈਆਂ ਅਤੇ ਡਰਾਈਵਰ ਦਾ ਤੇਜਧਾਰ ਹਥਿਆਰਾਂ ਨਾਲ ਕੱਤਲ ਕੀਤਾ ਗਿਆ। ਬਾਅਦ ਵਿੱਚ ਗੁਰਜੰਟ ਅਤੇ ਬੰਟੀ ਵਿੱਚ ਹੋਈ ਲੜਾਈ ਵਿੱਚ ਗੁਰਜੰਟ ਵੱਲੋ ਬੰਟੀ ਦਾ ਵੀ ਕੱਤਲ ਕਰ ਦਿੱਤਾ ਗਿਆ।ਤਰਨਤਾਰਨ ਦੇ ਐਸਐਸਪੀ ਧਰੁਵ ਦਹੀਆਂ ਨੇ ਕੱਤਲ ਕੇਸ ਤੋਂ ਪਰਦ੍ਹਾ ਚੱਕਦੇ ਹੋਏ ਦੱਸਿਆ ਕਿ ਮ੍ਰਿਤਕ ਬ੍ਰਿਜ ਲਾਲ ਅਤੇ ਉਸਦੇ ਲੜਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਅਤੇ ਬ੍ਰਿਜ ਲਾਲ ਦੇ ਲੜਕੇ ਵੀ ਨਸ਼ਾ ਕਰਨ ਦੇ ਆਦੀ ਸਨ। ਉਨ੍ਹਾਂ ਦੱਸਿਆ ਕਿ ਘਰ ਵਿੱਚ ਅਕਸਰ ਹੀ ਨਸ਼ੇ ਅਤੇ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਝਗੜਾ ਚੱਲਦਾ ਰਹਿੰਦਾ ਸੀ। ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਗੁਰਜੰਟ ਨੂੰ ਹਿਰਾਸਤ ਵਿੱਚ ਲਿਆ ਸੀ ਜਿਸ ਤੋ ਪੁਛ ਗਿੱਛ ਦੌਰਾਨ ਇਹ ਸਾਰਾ ਮਾਮਲਾ ਆਪਣੇ ਆਪ ਸਾਫ ਹੋ ਗਿਆ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ