ਰੋਡ 'ਤੇ ਫਰਾਟਾ ਦੌੜੇਗੀ ਨੇਤਾਜੀ ਜੀ 1941 ਵਾਲੀ ਕਾਰ
ਕਲਕੱਤਾ: ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇਤਿਹਾਸਕ ਕਾਰ ਦੀ ਮੁਰੰਮਤ ਕੀਤੀ ਗਈ ਹੈ। ਨੇਤਾ ਜੀ ਕੋਲਕਾਤਾ ਸ਼ਹਿਰ ਵਿੱਚ ਆਪਣੀ ਪੁਸ਼ਤੈਨੀ ਰਿਹਾਇਸ਼ ਤੋਂ 1941 ਵਿੱਚ ਇਸ ਕਾਰ ਰਾਹੀਂ ਅੰਗਰੇਜ਼ਾਂ ਨੂੰ ਚਕਮਾ ਦੇ ਕੇ ਨਜ਼ਰਬੰਦੀ ਤੋਂ ਭੱਜ ਗਏ ਸਨ। ਰਾਸ਼ਟਰਪਤੀ ਪ੍ਰਣਵ ਮੁਖਰਜੀ ਅੱਜ ਉਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਸਾਬਕਾ ਲੋਕ ਸਭਾ ਮੈਂਬਰ ਨੇ ਕਿਹਾ ਕਿ ਰਾਸ਼ਟਰਪਤੀ ਕੱਲ੍ਹ ਕਾਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਸ ਦੀ ਟੈਸਟ ਡਰਾਈਵ ਮੇਰੇ ਪਤੀ ਡਾ. ਸਿਖਰ ਬੋਸ ਨੇ 1978 ਵਿੱਚ ਇੱਕ ਜਾਪਾਨੀ ਨਿਊਜ਼ ਚੈਨਲ ਦੀ ਸ਼ੂਟਿੰਗ ਦੇ ਲਈ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਕਾਰ ਚੰਗੀ ਹਾਲਤ ਵਿੱਚ ਸੀ। ਇਸ ਲਈ ਸਾਡਾ ਪਰਿਵਾਰ ਤੇ ਨੇਤਾ ਜੀ ਰਿਸਰਚ ਬਿਊਰੋ ਇਸ ਨੂੰ 1941 ਵਾਲਾ ਰੂਪ ਦੇਣਾ ਚਾਹੁੰਦਾ ਸੀ। ਉਸੇ ਸਾਲ ਨੇਤਾ ਜੀ ਨੂੰ ਸਿਖਰ ਕੁਮਾਰ ਬੋਸ ਜਨਵਰੀ ਮਹੀਨੇ ਵਿੱਚ ਕਲਕੱਤਾ ਤੋਂ ਗੇਮੋ ਲੈ ਗਏ ਸਨ।
ਦਰਅਸਲ ਨੇਤਾ ਜੀ ਰਿਸਰਚ ਬਿਊਰੋ ਨੂੰ ਸਾਡੇ ਪਰਿਵਾਰ ਨੇ 1958 ਵਿੱਚ ਤੋਹਫ਼ੇ ਵਜੋਂ ਦੇ ਦਿੱਤਾ ਸੀ। ਉਸ ਨੂੰ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ ਸੀ। ਕ੍ਰਿਸ਼ਨ ਬੋਸ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ 1957 ਤੱਕ ਇਸ ਕਾਰ ਦੀ ਸਵਾਰੀ ਕੀਤੀ ਸੀ।
ਨੇਤਾਜੀ ਦੇ ਭਤੀਜੇ ਸਿਖਰ ਕੁਮਾਰ ਬੋਸ ਦੀ ਪਤਨੀ ਕ੍ਰਿਸ਼ਨਾ ਬੋਸ ਨੇ ਦੱਸਿਆ ਕਿ 1937 ਵਿੱਚ ਬਣੀ ਜਰਮਨ ਵਾਂਡਰ ਸੇਡਾਨ ਨੂੰ ਆਟੋ ਮੋਬਾਈਲ ਕੰਪਨੀ ਔਡੀ ਨੇ 1941 ਦੇ ਰੂਪ ਦਿੱਤਾ ਹੈ। ਹੁਣ ਇਹ ਸ਼ਾਨਦਾਰ ਤਰੀਕੇ ਨਾਲ ਫਰਾਟਾ ਭਰਨ ਦੀ ਹਾਲਤ ਵਿੱਚ ਹੈ।