Pregnancy ਤੋਂ ਬਚਣ ਲਈ ਮਹਿਲਾ ਨੇ ਲਵਾਇਆ ਸੀ IUD,ਉਹੀ ਹੱਥ 'ਚ ਫੜ੍ਹ ਪੈਦਾ ਹੋਇਆ ਬੱਚਾ
ਏਬੀਪੀ ਸਾਂਝਾ | 15 Jul 2020 08:09 PM (IST)
ਇੱਥੇ ਇਕ ਬੱਚੇ ਨੇ ਜਨਮ ਲਿਆ ਤਾਂ ਉਸਦੇ ਹੱਥ 'ਚ ਗਰਭ ਅਵਸਥਾ ਰੋਕੂ (IUD)ਸੀ ਜੋ ਉਸਦੀ ਮਾਂ ਨੇ ਗਰਭਵਤੀ ਨਾ ਹੋਣ ਲਈ ਇਸਤਮਾਲ ਕੀਤਾ ਸੀ।
ਤਾਇਵਾਨ: ਕਦੇ ਕਦੇ ਕੁਝ ਐਸੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿਸ ਤਰ੍ਹਾਂ ਸੰਭਵ ਹੋਏ ਇਸ ਦੇ ਬਾਰੇ ਸੋਚਣਾ ਵੀ ਮੁਸ਼ਕਿਲ ਹੁੰਦਾ ਹੈ।ਇਸ ਐਸਾ ਹੀ ਮਾਮਲਾ ਤਾਇਵਾਨ ਤੋਂ ਸਾਹਮਣੇ ਆਇਆ ਹੈ।ਇੱਥੇ ਇਕ ਬੱਚੇ ਨੇ ਜਨਮ ਲਿਆ ਤਾਂ ਉਸਦੇ ਹੱਥ 'ਚ ਗਰਭ ਅਵਸਥਾ ਰੋਕੂ (IUD)ਸੀ ਜੋ ਉਸਦੀ ਮਾਂ ਨੇ ਗਰਭਵਤੀ ਨਾ ਹੋਣ ਲਈ ਇਸਤਮਾਲ ਕੀਤਾ ਸੀ।ਭਾਰਤ 'ਚ ਇਸ ਨੂੰ ਕੌਪਰ-ਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਦੇ ਇਸਤਮਾਲ ਨਾਲ ਮਹਿਲਾਵਾਂ ਆਪਣੇ ਆਪ ਨੂੰ ਕੁਝ ਸਾਲਾਂ ਲਈ ਗਰਭਵਤੀ ਹੋਣ ਤੋਂ ਬਚਾਅ ਲੈਂਦੀਆਂ ਹਨ।ਇਸ ਬੱਚੇ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਿਕ ਇਹ ਗਰਭਨੀਰੋਧਕ ਨਾ ਸਿਰਫ ਆਪਣਾ ਕੰਮ ਕਰਨ 'ਚ ਅਸਫਲ ਰਿਹਾ ਬਲਕਿ ਇਹ ਬੱਚੇ ਦੇ ਹੱਥ 'ਚ ਕਿੰਝ ਪਹੁੰਚਿਆ ਇਹ ਵੱਡਾ ਸਵਾਲ ਹੈ।ਤਾਇਵਾਨ ਦੇ ਇੱਕ ਹਸਪਤਾਲ 'ਚ ਬੀਤੇ ਹਫ਼ਤੇ ਇਸ ਬੱਚੇ ਨੇ ਜਨਮ ਲਿਆ ਸੀ।ਡਾਕਟਰਾਂ ਨੇ ਦੱਸਿਆ ਕਿ ਜਦੋਂ ਬੱਚਾ ਪੈਦਾ ਹੋਇਆ ਤਾਂ ਉਸਦੇ ਹੱਥ 'ਚ ਇਹ ਗਰਭਨੀਰੋਧਕ ਸੀ। ਮਹਿਲਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੀ ਉਸਨੇ ਇਹ ਗਰਭਨੀਰੋਧਕ ਲਗਵਾਇਆ ਸੀ ਅਤੇ ਕੁਝ ਦੇਰ ਤੱਕ ਉਸਨੇ ਠੀਕ ਕੰਮ ਕੀਤਾ।ਉਸਨੇ ਦੱਸਿਆ ਕਿ ਉਸਨੂੰ ਕੁਝ ਮਹੀਨੇ ਪਹਿਲਾਂ ਹੀ ਪਤਾ ਲੱਗਾ ਕਿ ਉਹ ਗਰਭਵਤੀ ਹੈ।ਸੋਸ਼ਲ ਮੀਡੀਆ ਤੇ ਇਸ ਬੱਚੇ ਨੂੰ 'ਮਿਰੇਕਲ ਬੇਬੀ' ਨਾਮ ਦਿੱਤਾ ਜਾ ਰਿਹਾ ਹੈ।