ਮਾਂ ਨੇ ਪ੍ਰੇਮੀ ਨਾਲ ਮਿਲਕੇ ਧੀ ਨਾਲ ਅਜਿਹਾ ਕੀਤਾ ਕਿ ਲੋਕ ਤਾਹਾਂ ਮਾਰ ਰੋਣ ਲੱਗੇ
ਮੈਕਸੀਕੋ ਪੁਲਸ ਮੁਤਾਬਿਕ 10 ਸਾਲਾ ਵਿਕਟੋਰੀਆ ਮਾਰਟਨਸ ਦੀ ਲਾਸ਼ 25 ਅਗਸਤ ਨੂੰ ਮਿਲੀ ਸੀ। ਵਿਕਟੋਰੀਆ ਦਾ ਬਲਾਤਕਾਰ ਅਤੇ ਕਤਲ 24 ਅਗਸਤ ਨੂੰ ਹੋਇਆ ਸੀ। ਉਸ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਉਸ ਨੇ ਆਪਣਾ 10ਵਾਂ ਜਨਮ ਦਿਨ ਮਨਾਇਆ ਸੀ। ਪੋਸਟਮਾਰਟਮ ਵਿਚ ਵਿਕਟੋਰੀਆ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਅਤੇ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਘਟਨਾ ਦੇ ਦਿਨ ਵਿਕਟੋਰੀਆ ਘਰ ਵਿਚ ਹੀ ਸੀ। ਪੁਲਸ ਨੂੰ ਉਸ ਦੀ ਮਾਂ ਮਿਸ਼ੇਲ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਉਨ੍ਹਾਂ ਦੱਸਿਆ ਕਿ ਮਿਸਾਲ ਇਸ ਘਟਨਾ ਦਾ ਮਜ਼ਾ ਲੈ ਰਹੀ ਸੀ। ਮਿਸਾਲ ਨੇ ਪੁਲਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ। ਫ਼ਿਲਹਾਲ ਤਿੰਨੋਂ ਦੋਸ਼ੀ ਪੁਲਸ ਹਿਰਾਸਤ ਵਿਚ ਹਨ ਅਤੇ ਇਸ ਮਾਮਲੇ ਵਿਚ ਅਦਾਲਤ ਦੇ ਫ਼ੈਸਲਾ ਦਾ ਇੰਤਜ਼ਾਰ ਹੈ। ਵਿਕਟੋਰੀਆ ਦੀ ਮੌਤ ਤੋਂ ਬਾਅਦ ਉਸ ਦੇ ਘਰ ਹੀ ਨਹੀਂ ਕਬਰਸਤਾਨ ਵਿਚ ਵੀ ਲੋਕ ਉਸ ਨੂੰ ਸ਼ਰਧਾਂਜਲੀ ਦੇਣ ਲਈ ਜਨਮ ਦਿਨ ਦੇ ਤੋਹਫ਼ੇ ਲੈ ਕੇ ਪੁੱਜੇ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਹਰ ਦਿਲ ਪਸੀਜਿਆ ਗਿਆ।
ਮਿਸ਼ੇਲ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਫੇਬੀਅਨ ਗੋਂਜਾਲਸ ਅਤੇ ਉਸ ਦੀ ਚਚੇਰੀ ਭੈਣ ਜੈਸਿਕਾ ਨੇ ਵਿਕਟੋਰੀਆ ਦਾ ਬਲਾਤਕਾਰ ਕੀਤਾ ਅਤੇ ਮੂੰਹ ਖੋਲ੍ਹਣ 'ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਜਦੋਂ ਫੇਬੀਅਨ ਅਤੇ ਜੈਸਿਕਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਿਸਾਲ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਇਹ ਸਭ ਕੁੱਝ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਕਟੋਰੀਆ ਦੀ ਮਾਂ ਨੇ ਨਾ ਸਿਰਫ਼ ਉਸ ਦਾ ਬਲਾਤਕਾਰ ਕਰਵਾਇਆ ਸਗੋਂ ਇਸ ਘਟਨਾ ਨੂੰ ਕੋਲ ਖੜ੍ਹ ਕੇ ਦੇਖਿਆ ਵੀ।
ਨਿਊ ਮੈਕਸੀਕੋ: ਖ਼ਬਰ ਪੜ੍ਹ ਕੇ ਯਕੀਨ ਨਹੀਂ ਹੋਵੇਗਾ ਕਿ ਇੱਕ ਮਾਂ ਅਜਿਹਾ ਕਰ ਸਕਦੀ ਹੈ ਪਰ ਨਿਊ ਮੈਕਸੀਕੋ ਵਿਚ ਇੱਕ ਔਰਤ ਨੇ ਆਪਣੀ ਹੀ 10 ਸਾਲਾ ਧੀ ਨਾਲ ਬੇਰਹਿਮੀ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇੱਥੇ ਇੱਕ ਔਰਤ ਨੇ ਆਪਣੀ ਪ੍ਰੇਮੀ ਨਾਲ ਮਿਲ ਕੇ ਆਪਣੀ ਧੀ ਦਾ ਬਲਾਤਕਾਰ ਕਰਵਾਇਆ ਅਤੇ ਬਲਾਤਕਾਰ ਤੋਂ ਬਾਅਦ ਉਸ ਨੂੰ ਇੰਨੀ ਦਰਦਨਾਕ ਮੌਤ ਦਿੱਤੀ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਵੀ ਤੜਫ਼ ਉੱਠੇ।