ਨਵੀਂ ਦਿੱਲੀ: ਪੂਰਾ ਵਿਸ਼ਵ ਆਪਣੇ ਤਰੀਕੇ ਨਾਲ ਨਵੇਂ ਸਾਲ 2021 ਦਾ ਸਵਾਗਤ ਕਰ ਰਿਹਾ ਹੈ। ਕੁਝ ਦੋਸਤਾਂ ਨਾਲ ਇਸ ਦਾ ਜਸ਼ਨ ਮਨਾ ਰਹੇ ਹਨ ਤੇ ਕੁਝ ਪਰਿਵਾਰ ਨਾਲ। ਇਸ ਸਭ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਰਹੇ ਜਿਨ੍ਹਾਂ ਨੇ ਨਵੇਂ ਸਾਲ 'ਤੇ ਘਰ ਵਿੱਚ ਨਵੇਂ ਮਹਿਮਾਨਾਂ ਦਾ ਸਵਾਗਤ ਕੀਤਾ। ਜੀ ਹਾਂ, ਸਾਰੇ ਸੰਸਾਰ ਵਿੱਚ ਨਵੇਂ ਸਾਲ ਮੌਕੇ ਸਾਢੇ ਤਿੰਨ ਲੱਖ ਤੋਂ ਵੱਧ ਬੱਚੇ ਪੈਦਾ ਹੋਏ। ਯੂਨੀਸੇਫ (UNICEF) ਨੇ ਇਹ ਜਾਣਕਾਰੀ ਦਿੰਦਿਆਂ ਇਹ ਅੰਕੜਾ ਜਾਰੀ ਕੀਤਾ ਹੈ।
ਯੂਨੀਸੈਫ ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਏ ਬੱਚਿਆਂ ਬਾਰੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਮੁਤਾਬਕ, ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ 2021 ਨੂੰ ਵਿਸ਼ਵ ਭਰ ਵਿੱਚ 3,70,000 ਬੱਚੇ ਜਨਮ ਲੈ ਸਕਦੇ ਹਨ। ਇਸ ਮਾਮਲੇ ਵਿੱਚ ਭਾਰਤ ਸਭ ਤੋਂ ਅੱਗੇ ਹੈ। ਭਾਰਤ ਤੋਂ ਇਲਾਵਾ ਟਾਪ ਦੇ 10 ਦੇਸ਼ਾਂ ਵਿੱਚ ਚੀਨ, ਨਾਈਜੀਰੀਆ, ਪਾਕਿਸਤਾਨ, ਇੰਡੋਨੇਸ਼ੀਆ, ਈਥੋਪੀਆ, ਅਮਰੀਕਾ, ਮਿਸਰ, ਬੰਗਲਾਦੇਸ਼ ਤੇ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਸ਼ਾਮਲ ਹਨ।
ਭਾਰਤ ਵਿੱਚ 1 ਜਨਵਰੀ 2021 ਨੂੰ 59995 ਬੱਚਿਆਂ ਦਾ ਜਨਮ ਹੋਇਆ। ਚੀਨ ਵਿਚ 35615 ਬੱਚੇ, ਨਾਈਜੀਰੀਆ ਵਿਚ 21439, ਪਾਕਿਸਤਾਨ ਵਿੱਚ 14161, ਇੰਡੋਨੇਸ਼ੀਆ ਵਿਚ 12336, ਈਥੋਪੀਆ ਵਿੱਚ 12006, ਅਮਰੀਕਾ ਵਿਚ 10312, ਮਿਸਰ ਵਿੱਚ 9455, ਬੰਗਲਾਦੇਸ਼ ਵਿੱਚ 9236 ਤੇ ਕਾਂਗੋ ਲੋਕਤੰਤਰੀ ਗਣਤੰਤਰ ਵਿੱਚ 8640 ਬੱਚੇ ਪੈਦਾ ਹੋਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਵਾਂ ਸਾਲ ਚੜ੍ਹਦਿਆਂ ਹੀ ਪੈਦਾ ਹੋਏ ਸਾਢੇ ਤਿੰਨ ਲੱਖ ਤੋਂ ਵੱਧ ਬੱਚੇ, ਭਾਰਤ ਨੇ ਫਿਰ ਬਣਾਇਆ ਰਿਕਾਰਡ
ਏਬੀਪੀ ਸਾਂਝਾ
Updated at:
01 Jan 2021 03:25 PM (IST)
ਯੂਨੀਸੈਫ ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਏ ਬੱਚਿਆਂ ਬਾਰੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਮੁਤਾਬਕ, ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ 2021 ਨੂੰ ਵਿਸ਼ਵ ਭਰ ਵਿੱਚ 3,70,000 ਬੱਚੇ ਜਨਮ ਲੈ ਸਕਦੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -