ਨਵੀਂ ਦਿੱਲੀ: ਖਰਾਬ ਮੌਸਮ ਨੇ ਬੁੱਧਵਾਰ ਨੂੰ ਤੇਜ਼ ਤੂਫਾਨ, ਬਿਜਲੀ ਦੀਆਂ ਲਪਟਾਂ ਅਤੇ ਗਰਜਾਂ ਨਾਲ ਟ੍ਰਾਈ ਸਟੇਟ ਨਿਊਯਾਰਕ-ਨੀਵਾਰਕ-ਜਰਸੀ ਸਿਟੀ 'ਚ ਭਾਰੀ ਮੀਂਹ ਲੈ ਆਂਦਾ।ਇਸ ਦੌਰਾਨ ਮਸ਼ਹੂਰ ਸਟੈਚੂ ਆਫ ਲਿਬਰਟੀ ਨਾਲ ਬਿਜਲੀ ਟਰਾਈ ਅਤੇ ਇਹ ਨਜ਼ਾਰਾ ਇੱਕ ਵੀਡੀਓ ਵਿੱਚ ਕੈਦ ਹੋ ਗਿਆ।ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲਣ ਲੱਗਾ। ਟਵਿੱਟਰ ਯੂਜ਼ਰ ਮਿਕੀ ਸੀਈ ਨੇ ਉਸ ਪਲ ਨੂੰ ਆਪਣੇ ਮੋਬਾਇਲ 'ਚ ਕੈਦ ਕਰ ਲਿਆ ਜਦੋਂ ਸ਼ਾਨਦਾਰ ਸਮਾਰਕ ਬਿਜਲੀ ਡਿੱਗੀ।ਵੀਡੀਓ ਏਲੀਸ ਆਈਲੈਂਡ ਦੀ ਇੱਕ ਡੋਕ ਤੋਂ ਲਿਆ ਗਿਆ ਸੀ।