ਗੋਰਿਆਂ ਦੇ ਮਨ 'ਚ ਵੱਡਾ ਸਵਾਲ, ਆਖ਼ਰ ਸਿੱਖ ਅਜਿਹਾ ਕਿਉਂ ਕਰਦੇ..?
ਔਕਲੈਂਡ: ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਆਲੇ-ਦੁਆਲੇ ਪੰਜਾਬ ਵਸਾ ਲੈਂਦੇ ਹਨ। ਗੁਰੂਆਂ-ਪੀਰਾਂ ਦੀ ਧਰਤੀ ਤੋਂ ਮਿਲੀਆਂ ਸਿੱਖਿਆਵਾਂ ਨਾਲ ਆਪਣਾ ਉਹ ਨਿੱਕਾ ਜਿਹਾ ਪੰਜਾਬ ਵੀ ਆਬਾਦ ਕਰ ਲੈਂਦੇ ਹਨ ਤੇ ਉਸ ਨੂੰ ਇੰਨਾ ਮਹਾਨ ਬਣਾ ਦਿੰਦੇ ਹਨ ਕਿ ਪੱਛਮੀ ਸੱਭਿਅਤਾ ਦੇ ਲੋਕ ਹੈਰਾਨ ਹੋ ਜਾਂਦੇ ਹਨ।
Download ABP Live App and Watch All Latest Videos
View In Appਇਨ੍ਹਾਂ ਵਿੱਚੋਂ ਨਿੰਬੂ ਤੇ ਹੋਰ ਖਟਾਸ ਵਾਲੇ ਫਲ, ਪਲੱਮ ਤੇ ਸੇਬ ਆਦਿ ਉਗਾਏ ਜਾਂਦੇ ਹਨ। ਹਾਲੇ ਪਿਛਲੇ ਹੀ ਹਰ ਤਰ੍ਹਾਂ ਦੇ ਮੇਵਿਆਂ ਦੇ ਦਰੱਖ਼ਤ ਲਾਏ ਹਨ, ਜਿਨ੍ਹਾਂ ਤੋਂ ਜਲਦੀ ਹੀ ਫਲ ਪ੍ਰਾਪਤ ਕੀਤਾ ਜਾਣ ਲੱਗੇਗਾ।
ਇੰਨਾ ਹੀ ਨਹੀਂ ਗੁਰਦੁਆਰੇ ਦੇ ਖੇਤਾਂ ਵਿੱਚ 11 ਏਕੜ ਵਿੱਚ ਫੈਲਿਆ ਵੱਖਰਾ ਬਾਗ਼ ਵੀ ਹੈ ਜਿਸ ਵਿੱਚ 500 ਫਲਾਂ ਤੇ ਮੇਵਿਆਂ ਦੇ ਦਰੱਖ਼ਤ ਹਨ।
ਗੁਰੂ ਘਰ ਦੇ ਸੇਵਾਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਲੰਗਰ ਤਿਆਰ ਕਰਨ ਲਈ 200 ਲੀਟਰ ਤਕ ਦੇ ਸਨਅਤੀ ਪੱਧਰ 'ਤੇ ਭੋਜਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਦੀਵਾਲੀ ਮੌਕੇ 25,000 ਤੋਂ ਵੱਧ ਲੋਕਾਂ ਨੇ ਲੰਗਰ ਛੱਕਿਆ, ਜਿਸ ਨੂੰ ਤਿਆਰ ਕਰਨ ਲਈ 700 ਕਿੱਲੋ ਆਟਾ, 600 ਕਿੱਲੋ ਚੌਲ ਤੇ 8,000 ਸ਼ਾਕਾਹਾਰੀ ਬਰਗਰ ਵੀ ਲੱਗੇ।
ਗੁਰੂ ਘਰ ਦੇ ਲਾਂਗਰੀ ਸ਼ੇਰ ਸਿੰਘ ਨੇ ਲੇਖਕ ਨੂੰ ਦੱਸਿਆ ਕਿ ਰੋਜ਼ਾਨਾ ਤਿੰਨ ਸਮੇਂ ਭੋਜਨ ਤਿਆਰ ਹੁੰਦਾ ਹੈ ਤੇ ਲੰਗਰ ਤਿਆਰ ਕਰਨ ਤੋਂ ਲੈ ਕੇ ਸਾਫ਼ ਸਫ਼ਾਈ ਤਕ ਹਰ ਕੰਮ ਵਾਲੰਟੀਅਰਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ।
ਲੇਖਕ ਵੌਂਗ ਲਿੰਗ ਦੇ ਆਧਾਰ 'ਤੇ ਕੰਮ ਦੀ ਵੰਡ ਵਿੱਚ ਇਸ 'ਭੇਦਭਾਵ' ਬਾਰੇ ਪੁੱਛਦੇ ਹਨ ਤਾਂ ਸ਼ੇਰ ਸਿੰਘ ਹੱਸ ਕੇ ਕਹਿੰਦੇ ਹਨ ਕਿ ਇਹ ਭੇਦਭਾਵ ਨਹੀਂ ਬਲਕਿ ਦਾਲ-ਸਬਜ਼ੀ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਭਾਰੀ ਭਾਂਡਿਆਂ ਨੂੰ ਵਰਤਣਾ ਤੇ ਚੁੱਕਣਾ ਔਰਤਾਂ ਲਈ ਔਖਾ ਹੁੰਦਾ ਹੈ।
ਖੇਤਾਂ ਤੋਂ ਸਾਰੀ ਪੈਦਵਾਰ ਦਾ ਧਿਆਨ ਰੱਖਣ ਲਈ ਸੀਨੀਅਰ ਸੁਪਰਵਾਈਜ਼ਰ ਡੇਵਿਡ ਚੰਦਰ ਤੇ ਉਨ੍ਹਾਂ ਦੇ ਸਹਾਇਕ ਵਿੱਲਮੀ ਤੁਈਪੁਲੋਟੂ ਵੀ ਹਾਜ਼ਰ ਰਹਿੰਦੇ ਹਨ। ਹਰ ਧਰਮ ਦੇ ਲੋਕਾਂ ਵੀ ਸ਼ਮੂਲੀਅਤ ਨਾਲ ਤਿਆਰ ਲੰਗਰ ਸਿੱਖੀ ਸਿਧਾਂਤਾਂ ਦੇ ਮੁਤਾਬਕ ਬਗ਼ੈਰ ਕਿਸੇ ਭੇਦਭਾਵ ਦੇ ਪ੍ਰੇਮ ਭਾਵ ਨਾਲ ਛਕਾਇਆ ਜਾਂਦਾ ਹੈ। ਇਸ ਵਰਤਾਰੇ ਨੂੰ ਦੇਖ ਸਥਾਨਕ ਲੋਕ ਅਕਸਰ ਅਚੰਭੇ ਵਿੱਚ ਆ ਜਾਂਦੇ ਹਨ।
ਸ਼ੇਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਚਾਰ ਵਜੇ ਤੋਂ 40 ਔਰਤਾਂ ਗੁਰੂ ਘਰ ਦੀ ਰਸੋਈ ਵਿੱਚ ਆਉਂਦੀਆਂ ਹਨ ਤੇ ਰੋਟੀ ਪਕਾਉਂਦੀਆਂ ਹਨ ਅਤੇ 20 ਮਰਦ ਦਾਲ ਤੇ ਸਬਜ਼ੀ ਪਕਾਉਂਦੇ ਹਨ।
ਐਨਜ਼ੈਡ ਗਾਰਡਨਰ ਰਸਾਲੇ ਵਿੱਚ ਲੇਖਕ ਮੇਈ ਲੇਂਗ ਵੌਂਗ ਦੇ ਲੇਖ ਸਿੱਖ ਟੈਂਪਲ ਦਾ ਸਾਂਝਾ ਬਾਗ਼ ਜਿੱਥੇ ਵੰਡਣ ਲਈ ਉਗਾਇਆ ਜਾਂਦਾ ਭੋਜਨ ਵਿੱਚ ਉਹ ਹੈਰਾਨ ਹੈ ਕਿ ਆਖ਼ਰ ਸਿੱਖ ਅਜਿਹਾ ਕਿਉਂ ਕਰਦੇ ਹਨ ਕਿ ਨਾ ਸਿਰਫ਼ ਹੋਰਾਂ ਲਈ ਮੁਫ਼ਤ ਵਿੱਚ ਭੋਜਨ ਉਗਾਉਂਦੇ ਹਨ, ਬਲਕਿ ਪਕਾ ਕੇ ਲੋਕਾਂ ਨੂੰ ਖਵਾਉਂਦੇ ਵੀ ਹਨ। ਜੀ ਹਾਂ, ਆਪਣੇ ਲੇਖ ਵਿੱਚ ਵੌਂਗ ਲਿਖਦੇ ਹਨ ਕਿ ਦੱਖਣੀ ਔਕਲੈਂਡ ਤੋਂ 30 ਕਿਲੋਮੀਟਰ ਦੂਰ ਸਥਿਤ ਕਸਬੇ ਟਕਾਨਿਨੀ ਸਥਿਤ ਗੁਰਦੁਆਰੇ ਤੋਂ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਭੋਜਨ ਮਿਲਦਾ ਹੈ।
ਅਜਿਹਾ ਹੀ ਕਿੱਸਾ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਗੁਰੂ ਘਰ ਦੇ ਲੰਗਰ ਤੇ ਉੱਥੇ ਹੀ ਕੀਤੀ ਜਾਂਦੀ ਖੇਤੀ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ।
ਲੰਗਰ ਲਈ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਤੇ ਅਨਾਜ ਗੁਰਦੁਆਰੇ ਦੇ ਖੇਤਾਂ ਵਿੱਚ ਹੀ ਉਗਾਇਆ ਜਾਂਦਾ ਹੈ। ਸਥਾਨਕ ਮੌਸਮ ਦੇ ਹਿਸਾਬ ਨਾਲ ਬ੍ਰੋਕਲੀ, ਗੋਭੀ, ਬਤਾਊਂ, ਮਿਰਚਾਂ, ਪਾਲਕ, ਸਾਗ, ਚੁਕੰਦਰ, ਗੰਢੇ, ਆਲੂ ਤੇ ਗਾਜਰਾਂ ਆਦਿ ਦੀ ਪੈਦਾਵਾਰ ਕੀਤੀ ਜਾਂਦੀ ਹੈ।
- - - - - - - - - Advertisement - - - - - - - - -