ਸਾਲ 2018 ਦੀਆਂ ਦਿਲ ਛੂਹਣ ਵਾਲੀਆਂ ਤਸਵੀਰਾਂ, ਜਿਨ੍ਹਾਂ ਖਿੱਚਿਆ ਦੁਨੀਆ ਭਰ ਦਾ ਧਿਆਨ
ਇਸ ਫੋਟੋ ਨੂੰ ਪਾਰਕਲੈਂਡ ‘ਚ ਹੋਈ ਗੋਲੀਬਾਰੀ ਤੋਂ ਹਫਤਾ ਬਾਅਦ ਕੈਪਚਰ ਕੀਤਾ ਗਿਆ ਸੀ। ਇਸ ‘ਚ 17 ਲੋਕਾਂ ਦੀ ਮੌਤ ਹੋ ਗਈ ਸੀ। ਪੇਨਸਿਲਵੇਨੀਆ ਦੀ ਇੱਕ ਚਰਚ ‘ਚ ਲੋਕ ਇਸ ਤਰ੍ਹਾਂ ਬੰਦੂਕ ਲੈ ਕੇ ਖੜ੍ਹੇ ਹੁੰਦੇ ਹਨ, ਜੋ ਧਾਰਮਿਕ ਮਾਮਲਾ ਹੈ।
6 ਸਤੰਬਰ ਨੂੰ ਇਸ ਸਾਲ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਦੇਸ਼ ‘ਚ ਸਮਲਿੰਗੀ ਰਿਸ਼ਤਿਆਂ ਨੂੰ ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਇਸ ਦੀ ਖੁਸ਼ੀ ਸਮਲਿੰਗੀਆਂ ਨੇ ਆਪਣੀ ਵੱਡੀ ਜਿੱਤ ਦੇ ਤੌਰ ‘ਤੇ ਮਨਾਈ ਸੀ। ਇਸ 158 ਸਾਲ ਪੁਰਾਣਾ ਕਾਨੂੰਨ ਸੀ ਜਿਸ ਨੂੰ ਖ਼ਤਮ ਕਰਨ ਲਈ ਸਮਲਿੰਗੀ ਲੋਕ ਲੜਾਈ ਲੜ ਰਹੇ ਸੀ।
ਇਹ ਤਸਵੀਰ ਸਾਉਥ ਸੁਡਾਨ ਦੇ ਸੋਕਾ ਪ੍ਰਭਾਵਿਤ ਖੇਤਰ ਦੇ ਪਸ਼ੂ ਕੈਂਪ ਦੀ ਹੈ। ਇੱਥੇ ਪਾਣੀ ਦੀ ਇੰਨੀ ਕਮੀ ਹੈ ਕਿ ਲੋਕ ਗਾਂ ਦੇ ਪੇਸ਼ਾਬ ਨਾਲ ਹੱਥ-ਮੂੰਹ ਤਕ ਧੋ ਲੈਂਦੇ ਹਨ। ਮੱਛਰਾਂ ਤੋਂ ਬਚਣ ਲਈ ਗਾਂ ਦੇ ਗੋਬਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਸਪੇਨ ਦੇ ਸੈਨ ਫਰਮੀਨ ‘ਚ ਬੁੱਲ ਰੇਸ ਇੱਕ ਫੇਮਸ ਖੇਡ ਹੈ। ਇਹ 9 ਦਿਨਾਂ ਤਕ ਚੱਲਦੀ ਹੈ। ਜੋ ਲੋਕ ਉਂਝ ਸ੍ਹਾਣ ਪਸੰਦ ਨਹੀਂ ਕਰਦੇ, ਉਹ ਵੀ ਇਸ ਦੌਰਾਨ ਮਿਊਜ਼ਿਕ, ਡਾਂਸ ਤੇ ਫੂਡ-ਡ੍ਰਿੰਕ ਲਈ ਇਸ ‘ਚ ਹਿੱਸਾ ਲੈਂਦੇ ਹਨ।
ਉੱਤਰੀ ਅਮਰੀਕਾ ਦੇ ਅਲਾਸਕਾ ਸੂਬੇ ‘ਚ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਅਜਿਹੇ ਹੀ ਇੱਕ ਝਟਕੇ ਨਾਲ ਤਬਾਹ ਹੋਏ ਰੋਡ ਨੂੰ ਇੱਕ ਫੋਟੋਗ੍ਰਾਫਰ ਨੇ ਆਪਣੇ ਕੈਮਰੇ ‘ਚ ਕੈਦ ਕੀਤਾ। ਦੇਖਣ ਨੂੰ ਤਾਂ ਇਹ ਤਸਵੀਰ ਕਾਫੀ ਖੌਫ਼ਨਾਕ ਲੱਗ ਰਹੀ ਹੈ ਪਰ ਇਸ ‘ਚ ਕਿਸੇ ਦੀ ਮੌਤ ਨਹੀਂ ਹੋਈ ਸੀ, ਸਭ ਬਚ ਗਏ ਸੀ।
ਦੱਖਣੀ ਅਮਰੀਕਾ ਦੇ ਬੋਲੀਵੀਆ ਪਠਾਰ ਕੋਲ ਇੱਕ ਦਲਦਲ ਹੈ ਜਿਸ ਦੇ ਦੋਨੋਂ ਪਾਸੇ ਪਾਣੀ ਜੰਮਿਆ ਹੋਇਆ ਸੀ। ਕਾਰ ਜਾਂ ਬਾਈਕ ਨੂੰ ਇੱਥੋਂ ਲੰਘਣ ਲਈ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਸਵੀਰ ‘ਚ ਨਜ਼ਰ ਆ ਰਿਹਾ ਬਾਈਕ ਸਵਾਰ ਇਸ ਵਿੱਚੋਂ ਬਾਹਰ ਨਿਕਲ ਚੁੱਕਿਆ ਸੀ ਪਰ ਆਖ਼ਰ ‘ਚ ਉਹ ਵੀ ਫਸ ਹੀ ਗਿਆ।
ਜਦੋਂ ਟਰੰਪ ਪ੍ਰਸਾਸ਼ਨ ਨੇ ਪ੍ਰਵਾਸੀਆਂ ‘ਤੇ ਲਗਾਮ ਲਾਉਣ ਲਈ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਤੋਂ ਵੱਖ ਕਰ ਦਿੱਤਾ ਸੀ। ਇਸ ਦੌਰਾਨ ਇੱਕ ਮਹਿਲਾ ਦੀ ਤਲਾਸ਼ੀ ਲੈਣ ਲਈ ਪੁਲਿਸ ਕਰਮੀ ਨੇ ਮਹਿਲਾ ਤੇ ਉਸ ਦੇ ਬੱਚੇ ਨੂੰ ਵੱਖ ਕਰ ਦਿੱਤਾ ਪਰ ਬਾਅਦ ‘ਚ ਅਮਰੀਕਾ ਨੇ ਇਸ ਅਣਮਨੁੱਖੀ ਕਾਨੂੰਨ 'ਤੇ ਕੁਝ ਸਮੇਂ ਲਈ ਰੋਕ ਲਾ ਦਿੱਤੀ ਸੀ।
ਇਹ ਤਸਵੀਰ ਉਸ ਵੇਲੇ ਲਈ ਗਈ ਜਦੋਂ ਤੁਰਕੀ ਦੇ ਜਾਂਚਕਰਤਾ ਨੇ ਜਮਾਲ ਖਾਸ਼ੋਗੀ ਦੀ ਹੱਤਿਆ ਤੋਂ ਬਾਅਦ ਇਸਤਾਂਬੁਲ ਦੇ ਦੂਤਾਵਾਸ ਵਿੱਚ ਛਾਪੇਮਾਰ ਕੀਤੀ ਸੀ। ਖਾਸ਼ੋਮੀ ਇੱਕ ਪੱਤਰਕਾਰ ਸੀ ਤੇ ਉਨ੍ਹਾਂ ਦੀ ਮੌਤ ਨੂੰ ਪ੍ਰੈੱਸ ਦੀ ਫਰੀਡਮ ਦਵਾਉਣ ਵਾਲੀ ਮੰਨਿਆ ਜਾ ਰਿਹਾ ਹੈ।
ਇਹ ਫੋਟੋ ਗਾਣਾ ਸੀਟੀ ‘ਚ ਇਜ਼ਰਾਈਲ ਤੇ ਫਲਸਤੀਨ ਆਰਮੀ ‘ਚ ਹੋਈ ਜੰਗ ਦੀ ਹੈ। ਜਦੋਂ ਇਹ ਫੋਟੋ ਲਈ ਗਈ ਸੀ, ਉਸ ਸਮੇਂ ਇਜ਼ਰਾਈਲ ਦੀ ਆਰਮੀ ਨੇ ਗੁਸਾਈ ਭੀੜ ‘ਤੇ ਗੋਲੀ ਚਲਾਈ ਸੀ। ਠੀਕ ਉਸੇ ਸਮੇਂ ਇੱਕ ਵਿਅਕਤੀ ਫਲਸਤੀਨ ਦਾ ਝੰਡਾ ਲੈ ਕੇ ਵਿਰੋਧ ‘ਚ ਕਾਰਵਾਈ ਕਰ ਰਿਹਾ ਸੀ ਜਿਸ ਨੂੰ ਕੈਪਚਰ ਕਰਨਾ ਫੋਟੋਗ੍ਰਾਫਰ ਲਈ ਕਾਫੀ ਮੁਸ਼ਕਲ ਸੀ।
ਇਨ੍ਹਾਂ ਤਸਵੀਰਾਂ ‘ਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੇ ਕਿਲਾਏਵਾ ਜਵਾਲਾਮੁਖੀ ਦੀ ਜਿਸ ਕੋਲ ਗੋਲਫ ਕੋਰਟ ਹੈ। ਫੋਟੋਗ੍ਰਾਫਰ ਜਵਾਲਾਮੁਖੀ ਦੀ ਤਸਵੀਰ ਕੈਪਚਰ ਕਰ ਰਿਹਾ ਸੀ। ਉਸੇ ਸਮੇਂ ਉਸ ਨੇ ਇਸ ਫੋਟੋ ਨੂੰ ਵੀ ਕੈਪਸਰ ਕੀਤਾ। ਉੱਥੋਂ ਦੇ ਲੋਕਾਂ ਲਈ ਇਹ ਖਾਸ ਗੱਲ ਹੈ ਪਰ ਬਾਕੀਆਂ ਲਈ ਇਹ ਕਿਸੇ ਨਜ਼ਾਰੇ ਤੋਂ ਘੱਟ ਨਹੀਂ।