ਮੌਤ ਨਾਲ ਲੜ ਰਹੇ ਮਾਸੂਮ ਨੂੰ ਮਿਲੇਗਾ ਐਵਾਰਡ
ਮਾਂ ਦਾ ਕਹਿਣਾ ਹੈ ਕਿ ਜਨਮ ਤੋਂ ਲੈ ਕੇ ਹੁਣ ਉਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਣਾ ਕਰਨਾ ਪਿਆ। ਉਸ ਦੇ ਜਨਮ ਦੇ ਅਗਲੇ ਮਹੀਨੇ ਤੋਂ ਉਸ ਦੇ 6 ਆਪ੍ਰੇਸ਼ਨ ਕੀਤੇ ਗਏ। ਹੁਣ ਉਹ 2 ਸਾਲ ਦਾ ਹੋ ਗਿਆ ਹੈ ਅਤੇ ਉਸ ਦਾ ਭਾਰ 9 ਕਿਲੋ ਹੋ ਚੁੱਕਾ ਹੈ। ਸਾਡਾ ਬੇਟਾ ਜਿੰਨਾ ਵੀ ਸਮਾਂ ਸਾਡੇ ਨਾਲ ਹੈ ਉਹ ਬਹੁਤ ਖੂਬਸੂਰਤ ਹੈ।
ਦੱਸਿਆ ਜਾਂਦਾ ਹੈ ਕਿ ਅਲੈਕਜੇਂਡਰਾ ਨਾਂ ਦੀ ਔਰਤ ਨੂੰ ਡਿਲਵਰੀ ਦੀ ਡਾਕਟਰ ਨੇ 22 ਸਤੰਬਰ 2014 ਦੀ ਡਿਊ ਡੇਟ ਦਿੱਤੀ ਸੀ ਪਰ ਓਲੀਵਰ ਸਾਢੇ 3 ਮਹੀਨੇ ਪਹਿਲਾਂ ਹੀ ਇਸ ਦੁਨੀਆ 'ਚ ਆ ਗਿਆ ਅਤੇ ਉਦੋਂ ਅਲੈਕਜੇਂਡਰਾ ਨੂੰ ਸਿਰਫ 25 ਹਫਤੇ ਦਾ ਹੀ ਗਰਭ ਸੀ ਜਿਸ ਦੇ ਚੱਲਦੇ ਉਸ ਦਾ ਭਾਰ 0.85 ਕਿਲੋਗ੍ਰਾਮ ਸੀ ਅਤੇ ਬੱਚਣ ਦੀ ਉਮੀਦ ਵੀ ਬਹੁਤ ਘੱਟ ਸੀ।
ਨਵੀਂ ਦਿੱਲੀ: ਤੁਸੀਂ ਪ੍ਰੀ-ਮਚਿਓਰ ਡਿਲਵਰੀ ਦੇ ਕਈ ਕਿੱਸੇ ਸੁਣੇ ਹੋਣਗੇ ਅਜਿਹਾ ਹੀ ਇਕ ਕਿੱਸਾ 2 ਸਾਲ ਦੇ ਓਲੀਵਰ ਸ਼ੈਂਕਸ ਦਾ ਸਾਹਮਣੇ ਆਇਆ ਹੈ। ਦਰਅਸਲ ਓਲੀਵਰ ਨਾ ਬੈਠ ਸਕਦਾ, ਨਾ ਪਲਟ ਸਕਦਾ ਹੈ, ਨਾ ਹੀ ਬੋਲ ਸਕਦਾ ਹੈ ਅਤੇ ਨਾ ਹੀ ਦੇਖ ਸਕਦਾ ਹੈ। ਸ਼ਾਇਦ ਉਹ ਇਹ ਸਭ ਕਦੇ ਕਰ ਵੀ ਨਹੀਂ ਪਾਏਗਾ ਪਰ ਹੁਣ ਉਸ ਨੂੰ ਕ੍ਰਾਨੀਕਲ ਚੈਂਪੀਅਨਸ ਐਵਾਰਡ ਲਈ ਨੋਮੀਨੇਟ ਕੀਤਾ ਗਿਆ ਹੈ।