ਇਨ੍ਹਾਂ ਤੋੜੇ ਸੋਸ਼ਲ ਮੀਡੀਆ 'ਤੇ ਰਿਕਾਰਡ, ਰਾਤੋਂ-ਰਾਤ ਬਣੇ ਸਟਾਰ
ਚੰਡੀਗੜ੍ਹ : ਇਹ ਸਾਲ ਉਨ੍ਹਾਂ ਖੂਬਸੂਰਤ ਚਿਹਰਿਆਂ ਦੇ ਨਾਂ ਰਿਹਾ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਅਤੇ ਇਨ੍ਹਾਂ 'ਚੋਂ ਕਿਸੇ ਦੀ ਸਾਦਗੀ ਅਤੇ ਕਿਸੇ ਦਾ ਅੰਦਾਜ਼ ਸਾਰਿਆਂ ਦਾ ਮਨ ਮੋਹ ਗਿਆ। ਗੱਲ ਚਾਹੇ ਪਾਕਿਸਾਤਨ ਦੇ ਚਾਹ ਵਾਲੇ ਦੀ ਹੋਵੇ ਜਾਂ ਫਿਰ ਨੇਪਾਲ ਦੀ ਸਬਜ਼ੀ ਵੇਚਣ ਵਾਲੀ ਦੀ। ਇਹ ਮਿਹਨਤਕਸ਼ ਲੋਕ ਦੁਨੀਆ ਤੋਂ ਬੇਰਪਰਵਾਹ ਆਪਣੇ ਕੰਮ ਕਰਦੇ ਦਿਸੇ ਤਾਂ ਹਰ ਕਿਸੇ ਨੂੰ ਇਨ੍ਹਾਂ 'ਤੇ ਪਿਆਰ ਆ ਗਿਆ ਅਤੇ ਇਸ ਪਿਆਰ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਜਾਣਦੇ ਹਾਂ ਸਾਲ 2016 ਵਿਚ ਸੋਸ਼ਲ ਮੀਡੀਆ 'ਤੇ ਛਾਏ ਇਨ੍ਹਾਂ ਲੋਕਾਂ ਬਾਰੇ—
4. ਪਾਕਿਸਤਾਨ ਦਾ ਚਾਹ ਵਾਲਾ ਨਿਕਲਿਆ ਕਿਸਮਤ ਵਾਲਾ— ਪਾਕਿਸਤਾਨ ਦੇ ਚਾਹ ਵਾਲੇ ਅਰਸ਼ਦ ਖਾਨ ਦੀਆਂ ਤਸਵੀਰਾਂ ਨਾ ਸਿਰਫ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਸਗੋਂ ਉਸ ਰਾਤੋਂ-ਰਾਤ ਉਸ ਦੀ ਕਿਸਮਤ ਵੀ ਬਦਲ ਗਈ। ਨੀਲੀਆਂ ਅੱਖਾਂ ਵਾਲਾ ਇਹ ਚਾਹ ਵਾਲਾ ਹੁਣ ਪਾਕਿਸਤਾਨ ਵਿਚ ਸੈਲੀਬ੍ਰਿਟੀ ਹੈ ਅਤੇ ਉਸ ਕੋਲ ਮਾਡਲਿੰਗ ਅਤੇ ਫਿਲਮਾਂ ਦੇ ਕਈ ਆਫਰ ਹਨ।
3. ਚਿਕਨ ਵੇਚਣ ਵਾਲੀ ਤਾਈਵਾਨ ਦੀ ਕੁੜੀ— ਤਾਈਵਾਨ ਵਿਚ ਸਟਰੀਟ ਫੂਡ ਸ਼ਾਪ 'ਤੇ ਚਿਕਨ ਵੇਚਣ ਵਾਲੀ ਕੁੜੀ ਦੀਆਂ ਤਸਵੀਰਾਂ ਵੀ ਰਾਤੋਂ-ਰਾਤ ਵਾਇਰਲ ਹੋ ਗਈਆਂ। ਹਾਲਾਂਕਿ ਇਹ ਕੁੜੀ ਸਾਬਕਾ ਮਾਡਲ ਹੀ ਸੀ। ਇਹ ਕੁੜੀ ਜਦੋਂ ਚਿਕਨ ਵੇਚਦੀ ਹੈ ਤਾਂ ਖਰੀਦਣ ਵਾਲਿਆਂ ਦੀਆਂ ਦੁਕਾਨ 'ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।
2. ਚੀਨ ਦੀ ਮਿਰਚਾਂ ਵੇਚਣ ਵਾਲੀ ਕੁੜੀ— ਚੀਨ ਵਿਚ ਮਿਰਚਾਂ ਵੇਚਣ ਵਾਲੀ ਕੁੜੀ ਦੀ ਖੂਬਸੂਰਤੀ ਲੋਕਾਂ ਨੂੰ ਮਿਰਚਾਂ ਤੋਂ ਵੀ ਤਿੱਖੀ ਲੱਗੀ। ਲੋਕਾਂ ਨੇ ਕਿਹਾ ਕਿ ਇਹ ਪਿੰਡ ਦੀ ਇਹ ਕੁੜੀ ਕਈ ਵੱਡੀਆਂ ਮਾਡਲਾਂ ਨੂੰ ਟੱਕਰ ਦੇ ਸਕਦੀ ਹੈ।
1. ਨੇਪਾਲ ਦੀ ਸਬਜ਼ੀ ਵਾਲੀ— ਨੇਪਾਲ ਵਿਚ ਪਿਛਲੇ ਮਹੀਨੇ ਸਬਜ਼ੀ ਵੇਚਣ ਵਾਲੀ ਇਕ ਕੁੜੀ ਚਰਚਾ ਦਾ ਵਿਸ਼ਾ ਬਣੀ ਰਹੀ। ਲੋਕਾਂ ਨੇ ਹੈਸ਼ਟੈਗ ਤਰਕਾਰੀਵਾਲੀ ਨਾਲ ਇਸ ਕੁੜੀ ਦੀਆਂ ਤਸਵੀਰਾਂ ਨੂੰ ਵਧ ਤੋਂ ਵਧ ਸ਼ੇਅਰ ਕੀਤਾ। ਲੋਕ ਇਸ ਕੁੜੀ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੀ ਮਿਹਨਤ ਦੇ ਕਾਇਲ ਹੋ ਗਏ।