...ਜਦੋਂ ਬਾਥਰੂਮ 'ਚ ਆ ਵੜਿਆ ਤੇਂਦੂਆ
ਇਸ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੀ। ਵਣ ਵਿਭਾਗ ਦੀ ਟੀਮ ਤੰਦੂਏ ਨੂੰ ਮੁੜ ਜੰਗਲ ਵਿੱਚ ਛੱਡੇਗੀ।
ਇਸ ਤੋਂ ਬਾਅਦ ਤੰਦੂਏ ਨੂੰ ਫੜਨ ਵਿੱਚ ਕਾਮਯਾਬੀ ਮਿਲੀ।
ਅਜਿਹੇ ਵਿੱਚ ਚਾਰ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਟੀਮ ਨੇ ਟ੍ਰੈਂਕੂਲਾਈਜਰ ਗੰਨ ਦੀ ਸਹਾਇਤਾ ਨਾਲ ਤੰਦੂਏ ਨੂੰ ਬਾਥਰੂਮ ਵਿੱਚ ਹੀ ਬੇਹੋਸ਼ ਕਰ ਦਿੱਤਾ।
ਬਾਥਰੂਮ ਵਿੱਚ ਕੋਈ ਸੁਰਾਖ਼ ਨਾ ਹੋਣ ਕਾਰਨ ਟੀਮ ਨੂੰ ਬੜੀ ਮਸ਼ੱਕਤ ਕਰਨੀ ਪਈ ਕਿਉਂਕਿ ਜੇਕਰ ਟੀਮ ਬਾਥਰੂਮ ਦਾ ਦਰਵਾਜ਼ਾ ਖੋਲ੍ਹਦੀ ਤਾਂ ਕਰਮਚਾਰੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।
ਅਗਲੇ ਦਿਨ ਵਣ ਵਿਭਾਗ ਦੀ ਟੀਮ ਬੀ.ਓ. ਕੁਲਦੀਪ ਕਾਲੀਆ ਦੀ ਅਗਵਾਈ ਵਿੱਚ ਹਾਲਤ ਦਾ ਜਾਇਜ਼ਾ ਲਿਆ।
ਉਸ ਨੇ ਕੁੱਤੇ ਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲਿਆ। ਸ਼ਿਕਾਰ ਕਰਨ ਮਗਰੋਂ ਤੇਂਦੂਆ ਬਾਥਰੂਮ ਦਾ ਦਰਵਾਜ਼ੇ ਬੰਦ ਹੋਣ ਕਾਰਨ ਬਾਹਰ ਨਾ ਨਿਕਲ ਸਕਿਆ। ਤੰਦੂਏ ਦੇ ਹੜਕੰਪ ਨਾਲ ਘਰ ਵਾਲਿਆਂ ਨੂੰ ਪਤਾ ਲੱਗਾ।
ਹਾਸਲ ਜਾਣਕਾਰੀ ਮੁਤਾਬਕ ਸੂਰੀ ਨਿਵਾਸੀ ਚਤਰੋ ਰਾਮ ਦੇ ਘਰ ਵੀਰਵਾਰ ਦੀ ਰਾਤ ਨੂੰ ਤੇਂਦੂਆ ਬਾਥਰੂਮ ਵਿੱਚ ਵੜ ਗਿਆ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਦੀ ਸੂਰੀ ਪੰਚਾਇਤ ਦੇ ਬਗਡੁੰਡਾ ਪਿੰਡ ਵਿੱਚ ਤੇਂਦੂਆ ਘਰ ਦੇ ਬਾਥਰੂਮ ਵਿੱਚ ਵੜ ਗਿਆ। ਇਸ ਕਾਰਨ ਵਣ ਵਿਭਾਗ ਦੀ ਟੀਮ ਲਈ ਸਾਰਾ ਦਿਨ ਮੁਸੀਬਤ ਬਣੀ ਰਹੀ।