ਨਿਊਯਾਰਕ: ਨਿਊਯਾਰਕ ਦੇ ਇੱਕ ਮਿਊਜ਼ੀਅਮ ਵਿੱਚ 18 ਕੈਰਟ ਸੋਨੇ ਦੀ ਟਾਇਲੇਟ ਸੀਟ ਰੱਖੀ ਗਈ ਹੈ। ਇਹ ਸੀਟ ਉੱਥੇ ਵੇਖਣ ਦੇ ਲਈ ਨਹੀਂ, ਸਗੋਂ ਆਮ ਲੋਕਾਂ ਦੇ ਇਸਤੇਮਾਲ ਦੇ ਲਈ ਹੈ। ਜੇਕਰ ਤੁਸੀਂ ਵੀ ਸੋਨੇ ਦੇ ਟਾਇਲੇਟ 'ਤੇ ਬੈਠਣਾ ਚਾਹੁੰਦੇ ਹੋ ਤਾਂ ਇਸ ਮਿਊਜ਼ੀਅਮ ਵਿੱਚ ਜਾਓ। ਇੱਥੇ ਪਹੁੰਚਣ ਵਾਲੇ ਕੋਈ ਵੀ ਵਿਅਕਤੀ ਇਸ ਦੀ ਵਰਤੋਂ ਕਰ ਸਕਦਾ ਹੈ। ਜਿਸ ਮਿਊਜ਼ੀਅਮ ਵਿੱਚ ਇਸ ਨੂੰ ਰੱਖਿਆ ਗਿਆ ਹੈ, ਇਸ ਦਾ ਨਾਮ Guggenheim ਹੈ। ਮਿਊਜ਼ੀਅਮ ਨਿਊਯਾਰਕ ਦੇ ਮੈਨਹੇਟਨ ਵਿੱਚ ਹੈ। ਇਸ ਮਿਊਜ਼ੀਅਮ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਖਣ ਦੇ ਲਈ ਰੱਖਿਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਟਾਇਲੇਟ ਸੀਟ 18 ਕੈਰਟ ਸੋਨੇ ਦੀ ਬਣੀ ਹੋਈ ਹੈ।


ਇਸ ਨੂੰ ਮਿਊਜ਼ੀਅਮ ਦੇ ਪੰਜਵੇਂ ਫਲੋਰ 'ਤੇ ਬਣੇ ਰੈਸਟ ਰੂਮ ਵਿੱਚ ਰੱਖਿਆ ਗਿਆ ਹੈ। ਇਸ ਨੂੰ ਲੋਕਾਂ ਦੀ ਵਰਤੋਂ ਦੇ ਲਈ ਸ਼ੁੱਕਰਵਾਰ ਤੋਂ ਖ਼ੋਲ ਦਿੱਤਾ ਗਿਆ ਹੈ। ਜਿਸ ਰੈਸਟ ਰੂਮ ਵਿੱਚ ਇਸੇ ਰੱਖਿਆ ਗਿਆ ਹੈ, ਉੱਥੇ ਪਹਿਲਾਂ ਚੀਨੀ ਮਿੱਟੀ ਦੀ ਬਣੀ ਟਾਇਲੇਟ ਸੀਟ ਸੀ। ਮਿਊਜ਼ੀਅਮ ਦੀ ਟਿਕਟ ਲੈ ਕੇ ਅੰਦਰ ਜਾਣ ਵਾਲੇ ਕੋਈ ਵੀ ਵਿਅਕਤੀ ਨੂੰ ਇਸ ਦੇ ਇਸਤੇਮਾਲ ਦੀ ਇਜਾਜ਼ਤ ਹੈ। ਇਸ ਟਾਇਲੇਟ ਨੂੰ ਇਟਲੀ ਦੇ ਆਰਟਿਸਟ ਮੈਰਿਜਿਯੋ ਕੈਟਿਲੇਨ (Maurizio Cattelan) ਨੇ ਬਣਾਇਆ ਹੈ।


ਇਸ ਨੂੰ ਮਿਊਜ਼ੀਅਮ ਵਿੱਚ ਕੁੱਝ ਮਹੀਨੇ ਪਹਿਲਾਂ ਹੀ ਲਿਆਂਦਾ ਗਿਆ ਸੀ। ਪਰ ਇਸ ਦੇ ਕੁੱਝ ਹਿੱਸਿਆਂ ਨੂੰ ਜੋੜਨ ਦੇ ਲਈ ਕਾਫ਼ੀ ਸਮਾਂ ਲੱਗ ਗਿਆ। ਕਿਉਂਕਿ ਸੋਨੇ ਨੂੰ ਹੋਰ ਕਿਸੇ ਥਾਤੂ ਦੇ ਮੁਕਾਬਲੇ ਜੋੜਨਾ ਬਹੁਤ ਮੁਸ਼ਕਲ ਹੈ। ਇਸ ਟਾਇਲੇਟ ਸੀਟ ਨੂੰ ਬਣਾਉਣ ਦੇ ਲਈ ਪ੍ਰਾਈਵੇਟ ਡੋਨਰਜ਼(ਆਮ ਬਿਜ਼ਨਸਮੈਨ) ਨੇ ਪੈਸੇ ਦਿੱਤੇ ਹਨ। ਇਸ ਨੂੰ ਬਣਾਉਣ ਦੇ ਲਈ ਕਿੰਨਾ ਖ਼ਰਚ ਹੋਈਆ ਹੈ, ਇਹ ਹਾਲੇ ਨਹੀਂ ਦੱਸਿਆ ਗਿਆ ਹੈ। ਇਸ ਨੂੰ ਮਿਊਜ਼ੀਅਮ ਵਿੱਚ ਕਦੋਂ ਤੱਕ ਰੱਖਿਆ ਜਾਵੇਗਾ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


ਇਹ ਵੀ ਪੜ੍ਹੋ: FIR Against Kangana Ranaut: ਮੁਸ਼ਕਿਲਾਂ ਦਾ ਦੂਜਾ ਨਾਂਅ ਬਣੀ ਕੰਗਨਾ ਰਣੌਤ, ਹੁਣ ਮੁੰਬਈ 'ਚ FIR ਦਰਜ, ਜਾਣੋ ਪੂਰਾ ਮਾਮਲਾ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904