ਨਵੀਂ ਦਿੱਲੀ: ਰਿਲਾਇੰਸ ਜਿਓ ਦੀ ਵੱਡੀ ਆਫਰ ਤੋਂ ਬਾਅਦ ਹੁਣ ਬੀਐਸਐਨਐਲ ਨੇ ਵੀ ਕਮਰ ਕਸ ਲਈ ਹੈ। ਜੀਓ, ਏਅਰਟੈੱਲ ਤੇ ਹੋਰ ਮੋਬਾਇਲ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਬੀਐਸਐਨਐਲ ਨੇ ਅਨਲਿਮਟਡ ਬ੍ਰਾਡਬੈਂਡ ਸਕੀਮ ਲਾਂਚ ਕੀਤੀ ਹੈ। ਕੰਪਨੀ ਨੇ 249 ਰੁਪਏ 'ਚ 300 ਜੀਬੀ ਡਾਟਾ ਇੰਟਰਨੈੱਟ ਸਕੀਮ ਪੇਸ਼ ਕਰਨ ਤੋਂ ਬਾਅਦ ਗ੍ਰਾਹਕਾਂ ਨੂੰ ਹੋਰ ਰਾਹਤ ਦੇਣ ਦੀ ਤਿਆਰੀ ਕੀਤੀ ਹੈ।
ਬੀਐੱਸਐੱਨਐੱਲ ਦੀ ਇਸ ਸਕੀਮ ਨੂੰ BBG COMBO ULD 1199 ਨਾਮ ਦਿੱਤਾ ਹੈ। ਇਸ ਸਕੀਮ ਤਹਿਤ ਗਾਹਕਾਂ ਨੂੰ 2 MBPS ਦੀ ਸਪੀਡ ਹਰ ਸਮੇਂ ਮਿਲੇਗੀ। ਇਸ ਸਪੀਡ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਪੂਰੇ ਮਹੀਨੇ ਨਹੀਂ ਕੀਤਾ ਜਾਵੇਗਾ। ਇਸ ਦੇ ਇਲਾਵਾ ਦੇਸ਼ ਭਰ 'ਚ ਮੌਜੂਦ ਸਾਰੇ ਨੈੱਟਵਰਕਾਂ 'ਤੇ ਕਾਲ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਇਸ ਸਕੀਮ ਤਹਿਤ ਕੁਨੈਕਸ਼ਨ ਲੈਣ 'ਤੇ ਕਿਸੇ ਤਰ੍ਹਾਂ ਦਾ ਕੋਈ ਇੰਸਟਾਲੈਸ਼ਨ ਚਾਰਜ ਵੀ ਨਹੀਂ ਦੇਣਾ ਹੋਵੇਗਾ।
ਇਸ ਸਕੀਮ ਤਹਿਤ ਕੰਪਨੀ ਨੇ 1 ਸਾਲ, 2 ਸਾਲ ਅਤੇ 3 ਸਾਲ ਦਾ ਪੂਰੇ ਭੁਗਤਾਨ ਕਰਨ ਤੇ ਵੀ ਰਿਆਇਤੀ ਆਫਰ ਦਿੱਤਾ ਹੈ। ਇਸ ਨਾਲ ਗਾਹਕ ਲੰਬੇ ਸਮੇਂ ਤਕ ਉਸ ਨਾਲ ਜੁੜੇ ਰਹਿਣਗੇ। ਕੰਪਨੀ ਦੀ ਇਸ ਸਕੀਮ ਤਹਿਤ 1 ਸਾਲ ਲਈ 13189 ਰੁਪਏ, 2 ਸਾਲ ਲਈ 25179 ਰੁਪਏ ਅਤੇ 3 ਸਾਲ ਲਈ 35970 ਰੁਪਏ ਇੱਕੋ ਸਮੇਂ ਅਦਾ ਕਰਨੇ ਹੋਣਗੇ।