ਨਵੀਂ ਦਿੱਲੀ: ਲੌਕਡਾਊਨ ਦੇ ਵਿਚਕਾਰ ਕਈ ਝੂਠੇ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਦਾਅਵਾ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਬੇਨਕਾਬ ਕੀਤਾ ਹੈ।

ਪੀਆਈਬੀ ਨੇ ਟਵੀਟ ਕਰ ਸੋਸ਼ਲ ਮੀਡੀਆ ਦਾ ਦਾਅਵਾ ਝੂਠਾ ਦੱਸਿਆ, ਜਿਸ ‘ਚ ਕਿਹਾ ਗਿਆ ਹੈ ਕਿ ‘ਹਰ ਕਸਬੇ ‘ਚ, ਸਰਕਾਰ ਹੈਲੀਕਾਪਟਰ ਰਾਹੀਂ ਪੈਸੇ ਸੁੱਟਣ ਜਾ ਰਹੀ ਹੈ।’ ਪੀਆਈਬੀ ਨੇ ਟਵੀਟ ਕਰ ਕਿਹਾ "ਸਰਕਾਰ ਇਸ ਤਰ੍ਹਾਂ ਕੁਝ ਨਹੀਂ ਕਰਨ ਜਾ ਰਹੀ।"

ਇਸ ਤੋਂ ਪਹਿਲਾਂ ਟਵਿੱਟਰ ‘ਤੇ ਇੱਕ ਯੂਜ਼ਰ ਅਜੇ ਆਚਾਰੀਆ ਨੇ ਇੱਕ ਟੀਵੀ ਚੈਨਲ ਦਾ ਸਕਰੀਨ ਸੌਰਟ ਸ਼ੇਅਰ ਕਰਦੇ ਹੋਏ ਲਿਖਿਆ, ‘ਪਿਆਰੇ ਪ੍ਰਕਾਸ਼ ਜਾਵਡੇਕਰ, ਇਹ ਜਨਤਕ ਟੀਵੀ ਨਿਊਜ਼ ਭੋਲੇ ਭਾਲੇ ਲੋਕਾਂ ਨੂੰ ਦੱਸ ਰਹੇ ਹਨ ਕਿ ਨਰਿੰਦਰ ਮੋਦੀ ਹੈਲੀਕਾਪਟਰ ਤੋਂ ਦੇਸ਼ ਦੇ ਹਰ ਪਿੰਡ ‘ਚ ਕਰੰਸੀ ਨੋਟ ਪਾਉਣ ਲਈ ਕਿਹਾ ਹੈ। ਤੁਹਾਡਾ I&B ਮੰਤਰਾਲਾ ਕਿਸ ਕਿਸਮ ਦਾ ਨਿਗਰਾਨੀ ਕਰਦਾ ਹੈ। ਕੀ ਤੁਹਾਡੇ ਕੋਲ ਇਸ ਝੂਠ ਨੂੰ ਤੋੜਨ ਦੀ ਤਾਕਤ ਨਹੀਂ ਹੈ?”