ਚੰਡੀਗੜ੍ਹ: ਦੁਨੀਆ ’ਚ ਕੋਰੋਨਾ ਨੂੰ ਹਰਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਹਨ। ਜਰਮਨੀ ਦੇ ਇੱਕ ਵੈਟਰਨਰੀ ਕਲੀਨਕ ਨੇ ‘ਤੇਜ਼ ਸੁੰਘਣ ਸ਼ਕਤੀ’ ਵਾਲੇ ਕੁੱਤਿਆਂ ਨੂੰ ਵਿਅਕਤੀ ਦੀ ਲਾਰ ਦੇ ਸੈਂਪਲ ਤੋਂ ਹੀ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਟ੍ਰੇਂਡ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਾਇਰਸ ਦਾ ਪਤਾ ਲਾਉਣ ਦੇ ਮਾਮਲੇ ਵਿੱਚ ਕੁੱਤਿਆਂ ਦੀ ਐਕੂਰੇਸੀ 94 ਫ਼ੀਸਦੀ ਹੈ।
ਜਰਮਨੀ ਦੇ ‘ਆਰਮਡ ਫ਼ੋਰਸੇਜ਼ ਸਕੂਲ ਫ਼ਾਰ ਸਰਵਿਸ ਡੌਗਜ਼’ ਦੇ ਐਸਥਰ ਸ਼ਲਕੇ ਨੇ ਕਿਹਾ ਕਿ ਇਨ੍ਹਾਂ ਸਨਿਫ਼ਰ ਡੌਗਜ਼ ਵਿੱਚ ਕੋਰੋਨਾ ਵਾਇਰਸ ਦਾ ਸੁੰਘ ਕੇ ਪਤਾ ਲਾਉਣ ਦੀ ਤਾਕਤ ਹੁੰਦੀ ਹੈ। ਹੈਨੋਵਰ ਦੀ ਯੂਨੀਵਰਸਿਟੀ ਆਫ਼ ਵੈਟਰਨਰੀ ਸਾਇੰਸ ’ਚ 3 ਸਾਲਾ ਬੈਲਜੀਅਨ ਸ਼ੈਫ਼ਰਡ ਫਿਲੌ ਤੇ ਇੱਕ ਸਾਲਾ ਕੌਕਰ ਸਪੇਨੀਅਲ ਨੂੰ ਇਸ ਦੀ ਟ੍ਰੇਨਿੰਗ ਦਿੱਤੀ ਗਈ ਹੈ।
ਵੈਟਰਨਰੀ ਕਲੀਨਕ ਦੇ ਮੁਖੀ ਹੋਲਗਰ ਵੋਲਕ ਨੇ ਦੱਸਿਆ ਕਿ ਉਨ੍ਹਾਂ ਕੋਲ ਮੌਜੂਦ ਕੁੱਤਿਆਂ ਵਿੱਚ ਕੋਰੋਨਾ ਵਾਇਰਸ ਦਾ ਸੁੰਘ ਕੇ ਪਤਾ ਲਾਉਣ ਦੀ ਤਾਕਤ ਹੈ ਤੇ ਉਨ੍ਹਾਂ ਦਾ ਅਨੁਮਾਨ 94 ਫ਼ੀ ਸਦੀ ਦਰੁਸਤ ਸਿੱਧ ਹੁੰਦਾ ਹੈ।
ਇਹ ਵੀ ਦੱਸ ਦੇਈਏ ਕਿ ਫ਼ਿਨਲੈਂਡ ’ਚ ਪਾਇਲਟ ਪ੍ਰੋਜੈਕਟ ਵਜੋਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਹੈਲਸਿੰਕੀ, ਵੈਂਤਾ ਹਵਾਈ ਅੱਡੇ ਉੱਤੇ ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਟ੍ਰੇਂਡ ਕੁੱਤਿਆਂ ਦੀ ਵਰਤੋਂ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕੁਰਨੂਲ ‘ਚ ਭਿਆਨਕ ਹਾਦਸਾ, ਬਸ ਤੇ ਟਰੱਕ ਦੀ ਟੱਰਕ ‘ਚ 14 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin