ਆਂਧਰਾ ਪ੍ਰਦੇਸ਼: ਇੱਥੇ ਦੇ ਕੁਰਨੂਲ ਜ਼ਿਲ੍ਹੇ ‘ਚ ਐਤਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸਾ ਕੁਰਨੂਲ ਜ਼ਿਲ੍ਹੇ ਦੇ ਵੇਲਦੁਰੀ ਮੰਡਲ ‘ਚ ਸਦਾਰਪੁਰ ਪਿੰਡ ਨੇੜੇ ਹੋਇਆ। ਬਸ ਤੇ ਟੱਰਕ ਦੀ ਟਕੱਰ ‘ਚ 14 ਲੋਕਾਂ ਦੀ ਮੌਤ ਦੀ ਖ਼ਬਰ ਹੈ ਜਿਨ੍ਹਾਂ ‘ਚ ਇੱਕ ਬੱਚੇ ਸਮੇਤ ਅੱਠ ਔਰਤਾਂ ਸ਼ਾਮਲ ਹਨ।
ਪੁਲਿਸ ਮੁਤਾਬਕ ਹਾਦਸੇ ‘ਚ ਚਾਰ ਬੱਚੀਆਂ ਨੂੰ ਬਚਾਇਆ ਗਿਆ ਹੈ, ਜਦਕਿ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਜ਼ਖ਼ਮੀ ਬੱਚੀਆਂ ਨੇ ਕੁਰਨੂਲ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਪੁਲਿਸ ਨੇ ਆਧਾਰ ਕਾਰਡ ਤੇ ਵਾਹਨ ‘ਚ ਮਿਲੇ ਦਸਤਾਵੇਜ਼ਾਂ ਦੇ ਅਧਾਰ ‘ਚੇ ਪੀੜਤਾਂ ਦੀ ਜਾਣਕਾਰੀ ਲਈ। ਉਹ ਚਿੱਤੂਰ ਜ਼ਿਲ੍ਹੇ ਦੇ ਸਦਨਪੱਲੇ ਦੇ ਤਿੰਨ ਪਰਿਵਾਰਾਂ ਨਾਲ ਸਬੰਧਿਤ ਸੀ ਤੇ ਅਜਮੇਰ ਜਾ ਰਹੇ ਸੀ।
ਕੁਰਨੂਲ ਦੇ ਐਸਪੀ ਕੇਕੇ ਫਕੀਰੱਪਾ ਨੇ ਦੱਸਿਆ ਕਿ ਮਿੰਨੀ ਬੱਸ ਵਿੱਚ 18 ਲੋਕ ਸਵਾਰ ਸੀ, ਜੋ ਤੀਰਥ ਯਾਤਰਾ ਲਈ ਰਾਜਸਥਾਨ ਦੇ ਅਜਮੇਰ ਜਾ ਰਹੇ ਸੀ। ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਨੀਂਦ ਆ ਗਈ ਸੀ ਤੇ ਉਹ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮਿੰਨੀ ਬੱਸ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਤੇ ਸੜਕ ਦੇ ਦੂਸਰੇ ਪਾਸਿਓ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲਾਸ਼ਾਂ ਗੱਡੀਆਂ ਦੇ ਅੰਦਰ ਹੀ ਕੁਚਲ ਗਈਆਂ ਤੇ ਬਚਾਅ ਕਰਮੀਆਂ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਪਈ।
ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਨੇ ਸੜਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਰਾਹਤ ਤੇ ਡਾਕਟਰੀ ਮਦਦ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin