Stunt Trending Video: ਖਤਰਨਾਕ ਸਟੰਟ ਨਾਲ ਸਬੰਧਤ ਕਈ ਵੀਡੀਓਜ਼ ਅਕਸਰ ਆਨਲਾਈਨ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਟੰਟ ਕਰਨ ਵਾਲਿਆਂ ਦੀ ਉਮਰ 15 ਤੋਂ 25 ਸਾਲ ਹੁੰਦੀ ਹੈ। ਅਕਸਰ ਹੀ ਸੜਕਾਂ 'ਤੇ ਅਜਿਹੇ ਖਤਰਨਾਕ ਸਟੰਟ ਕਰਦੇ ਦੇਖੇ ਜਾਂਦੇ ਹਨ। ਹਾਲਾਂਕਿ ਪੁਲਿਸ ਵੀ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਨਹੀਂ ਭੁੱਲਦੀ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜੋ ਇੱਕ ਮੁਟਿਆਰ ਦਾ ਹੈ। ਇਹ ਮੁਟਿਆਰ ਸਕਾਰਪੀਓ ਗੱਡੀ ਦੇ ਬੋਨਟ 'ਤੇ ਬੈਠ ਕੇ ਖਤਰਨਾਕ ਸਟੰਟ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ।


ਉੱਤਰ ਪ੍ਰਦੇਸ਼ 'ਚ ਸੜਕ 'ਤੇ ਸਟੰਟ ਕਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਘਟਨਾ ਦੀ ਇਹ ਵੀਡੀਓ ਨੋਇਡਾ ਦੀ ਹੈ, ਜਿਸ 'ਚ ਇੱਕ ਮੁਟਿਆਰ ਚੱਲਦੀ ਸਕਾਰਪੀਓ ਗੱਡੀ ਦੇ ਬੋਨਟ 'ਤੇ ਬੈਠ ਕੇ ਸਟੰਟ ਕਰਦੀ ਨਜ਼ਰ ਆ ਰਹੀ ਹੈ। ਇਸ ਪੂਰੇ ਦ੍ਰਿਸ਼ ਨੂੰ ਸੜਕ ਕਿਨਾਰੇ ਮੌਜੂਦ ਕਿਸੇ ਵਿਅਕਤੀ ਨੇ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਵੇਖੋ ਵੀਡੀਓ:


 


 



ਵਾਇਰਲ ਹੋ ਰਹੀ ਵੀਡੀਓ 'ਚ ਨੋਇਡਾ ਦੀਆਂ ਸੜਕਾਂ 'ਤੇ ਸਕਾਰਪੀਓ ਕਾਰ ਦੇ ਬੋਨਟ 'ਤੇ ਬੈਠੀ ਇੱਕ ਮੁਟਿਆਰ ਬਿਨਾਂ ਕਿਸੇ ਡਰ ਦੇ ਆਰਾਮ ਨਾਲ ਆਪਣੀ ਸਵਾਰੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ, ਹਾਲਾਂਕਿ ਅਜਿਹਾ ਕਰਨਾ ਉਸ ਲਈ ਘਾਤਕ ਵੀ ਸਾਬਤ ਹੋ ਸਕਦਾ ਸੀ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਖਿਲਾਫ ਕਾਰਵਾਈ ਕੀਤੀ ਹੈ। ਰਿਪੋਰਟ ਅਨੁਸਾਰ ਪੁਲੀਸ ਨੇ ਸਕਾਰਪੀਓ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨੋਇਡਾ ਦੇ ਸੈਕਟਰ 24 ਥਾਣਾ ਖੇਤਰ ਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।