ਬੰਦੇ ਨੇ ਆਪਣੀ ਢਾਈ ਕਰੋੜ ਦੀ Mercedes ਕਾਰ ਨੂੰ ਲਾਈ ਅੱਗ, ਵੀਡੀਓ ਵਾਇਰਲ
ਏਬੀਪੀ ਸਾਂਝਾ | 28 Oct 2020 05:07 PM (IST)
ਇਸ ਵੀਡੀਓ ਰੂਸ ਦੇ ਪ੍ਰਸਿੱਧ ਯੂਟਿਊਬਰ ਮਾਈਕਲ ਲਿਟਵਿਨ ਨੇ ਅਪਲੋਡ ਕੀਤਾ ਹੈ। ਉਸ ਦੇ ਯੂਟਿਊਬ ਚੈਨਲ ਦੇ ਲੱਖਾਂ ਸਬਸਕ੍ਰਾਈਬਰ ਹਨ।
ਨਵੀਂ ਦਿੱਲੀ: ਸਾਰੇ ਵਿਸ਼ਵ ਵਿੱਚ ਮਰਸੀਡੀਜ਼ ਕਾਰ (Mercedes Car) ਦੇ ਸ਼ੌਕੀਨ ਹਨ। ਹਾਲਾਂਕਿ, ਇਹ ਕਾਰ ਹਰ ਕਿਸੇ ਦੇ ਨਸੀਬ 'ਚ ਨਹੀਂ ਹੁੰਦੀ ਪਰ ਇੱਕ ਰੂਸੀ ਯੂ-ਟਿਊਬਰ (Russian YouTuber) ਨੇ ਇਸ ਕਾਰ ਨਾਲ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਲੱਖਾਂ ਲੋਕ ਹੈਰਾਨ ਹਨ। ਦਰਅਸਲ, ਇਸ ਯੂਟਿਊਬਰ ਨੇ ਆਪਣੀ 2.4 ਕਰੋੜ ਰੁਪਏ ਦੀ Mercedes-AMG GT 63 S ਨੂੰ ਅੱਗ ਲਗਾ ਦਿੱਤੀ ਹੈ ਤੇ ਯੂਟਿਊਬ 'ਤੇ ਇਸ ਦਾ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਨੂੰ ਮਾਈਕਲ ਲਿਟਵਿਨ ਨਾਂ ਦੇ ਪ੍ਰਸਿੱਧ ਯੂਟਿਊਬਰ ਨੇ ਅਪਲੋਡ ਕੀਤਾ ਹੈ। ਉਸ ਦੇ ਯੂਟਿਊਬ ਚੈਨਲ ਦੇ ਲੱਖਾਂ ਗਾਹਕ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਦੱਸ ਦਈਏ ਕਿ ਹੁਣ ਤਕ ਇਸ ਵੀਡੀਓ ਨੂੰ 11,627,231 ਵਿਊਜ਼ ਮਿਲ ਚੁੱਕੇ ਹਨ ਜਦੋਂਕਿ 10 ਲੱਖ ਲਾਈਕਸ ਮਿਲੇ ਹਨ। ਇਸ ਦੇ ਨਾਲ ਹੀ 48 ਹਜ਼ਾਰ ਲੋਕੀਂ ਨੇ ਇਸ ਵੀਡੀਓ ਨੂੰ ਹੁਣ ਕਰ ਨਾਪਸੰਦ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿਖਾਇਲ ਨੇ ਲਿਖਿਆ, "ਮੈਂ ਬਹੁਤ ਕੁਝ ਸੋਚਿਆ ਕਿ ਮੈਂ ਇਸ ਸ਼ਾਰਕ ਨਾਲ ਕੀ ਕਰਨਾ ਹੈ...ਮੇਰੇ ਲਈ 'ਫਾਇਰ' ਇੱਕ ਚੰਗਾ ਵਿਚਾਰ ਸੀ। ਮੈਂ ਖੁਸ਼ ਨਹੀਂ ਹਾਂ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904