ਚੰਪਾਰਣ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ 'ਚ ਦੁਸਹਿਰੇ ਮੌਕੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਜਾਣ ਨੂੰ ਦੁਖਦਾਈ ਆਖਿਆ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਰਾਵਨ ਦੀ ਥਾਂ ਮੋਦੀ ਦੇ ਪੁਤਲੇ ਫੂਕਣ ਦੀ ਦੇਸ਼ ਭਰ ਵਿੱਚ ਚਰਚਾ ਹੈ। ਬਿਹਾਰ ਚੋਣਾਂ ਵਿੱਚ ਵੀ ਇਹ ਮੁੱਦਾ ਬਣਿਆ ਹੋਇਆ ਹੈ।
ਬਿਹਾਰ ਦੇ ਚੰਪਾਰਣ ਵਿੱਚ ਰਾਹੁਲ ਗਾਂਧੀ ਨੇ ਚੋਣ ਰੈਲੀ ਦੌਰਾਨ ਕਿਹਾ, "ਆਮ ਤੌਰ 'ਤੇ, ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ। ਪੰਜਾਬ ਵਿੱਚ ਪਹਿਲੀ ਵਾਰ ਵੇਖਿਆ ਗਿਆ ਕਿ ਦੁਸਹਿਰੇ 'ਤੇ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਸਾੜੇ ਜਾ ਰਹੇ ਹਨ। 2020 ਵਿੱਚ ਰਾਵਣ ਨੂੰ ਪੂਰੇ ਪੰਜਾਬ ਵਿੱਚ ਨਹੀਂ ਸਾੜਿਆ ਗਿਆ, ਬਲਕਿ ਮੋਦੀ-ਅੰਬਾਨੀ-ਅਡਾਨੀ ਦਾ ਪੁਤਲਾ ਸਾੜਿਆ ਗਿਆ।"
ਰਾਹੁਲ ਗਾਂਧੀ ਨੇ ਕਿਹਾ, "ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤੇ ਇਹ ਦੁੱਖ ਦੀ ਗੱਲ ਹੈ ਕਿ ਦੁਸਹਿਰੇ ਮੌਕੇ ਉਨਾਂ ਦੇ ਪੁਤਲੇ ਸਾੜੇ ਗਏ ਹਨ।" ਦੱਸ ਦਈਏ ਕਿ ਅੱਜ ਬਿਹਾਰ ਵਿਧਾਨ ਸਭ ਦੇ ਪਹਿਲੇ ਪੜਾਅ ਦੇ ਲਈ 71 ਸੀਟਾਂ ਤੇ ਵੋਟਾਂ ਪੈ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਕੌਮੀ ਲੀਡਰਾਂ ਦੀਆਂ ਰੈਲੀਆਂ ਦਾ ਦੌਰ ਵੀ ਜਾਰੀ ਹੈ। ਇਸ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਵੈਸਟ ਚੰਪਾਰਣ 'ਚ ਰੈਲੀ ਕੱਢੀ।
ਪੰਜਾਬ ਵਿੱਚ ਕਿਸਾਨ ਅੰਦੋਲਨ ਜ਼ੋਰਾਂ ਤੇ ਹੈ। ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰੀ ਦੀ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਪਰ ਪ੍ਰਧਾਨ ਮੰਤਰੀ ਮੋਦੀ ਇਹ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਹਨ। ਕਿਸਾਨ ਨੇ ਇਸ ਦੁਸਹਿਰੇ ਵਿਰੋਧ ਕਰਦੇ ਹੋਏ ਰਾਵਣ ਦੀ ਬਜਾਏ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਸੀ।
ਰਾਵਣ ਦੀ ਥਾਂ ਮੋਦੀ ਦੇ ਪੁਤਲੇ ਫੂਕਣ ਦੀ ਦੇਸ਼ ਭਰ 'ਚ ਚਰਚਾ, ਰਾਹੁਲ ਗਾਂਧੀ ਨੇ ਕਹੀ ਵੱਡੀ ਗੱਲ
ਏਬੀਪੀ ਸਾਂਝਾ
Updated at:
28 Oct 2020 02:45 PM (IST)
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ 'ਚ ਦੁਸਹਿਰੇ ਮੌਕੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਜਾਣ ਨੂੰ ਦੁਖਦਾਈ ਆਖਿਆ ਹੈ।
- - - - - - - - - Advertisement - - - - - - - - -