ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਕਾਰਨ ਇਨਫੈਕਟਡ ਹੋਣ ਵਾਲਿਆਂ ਦੀ ਗਿਣਤੀ ਚਾਰ ਕਰੋੜ ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਕਰੋੜ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 11 ਲੱਖ, 50 ਹਜ਼ਾਰ ਦੇ ਅੰਕੜਿਆਂ ਤੋਂ ਪਾਰ ਪਹੁੰਚ ਗਈ ਹੈ। ਕੋਰੋਨਾ ਦੇ ਇਲਾਜ ਦਾ ਦਾਅਵਾ ਕਰਦੇ ਹੋਇਆ ਦਵਾਈ ਕੰਪਨੀ ਫਾਇਜ਼ਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਕੋਰੋਨਾ ਵੈਕਸੀਨ ਤਿਆਰ ਕਰ ਲੈਣਗੇ।


ਦਿੱਗਜ ਫਾਰਮਾ ਕੰਪਨੀ ਫਾਇਜਰ ਦੇ ਅਧਿਕਾਰੀਆਂ ਨੇ ਇਸ 'ਤੇ ਗੱਲ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਇਸ ਸਾਲ ਵੈਕਸੀਨ ਲਿਆ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਫਾਰਮਾ ਕੰਪਨੀ ਫਾਇਜਰ ਨੇ ਤੀਜੀ ਤਿਮਾਹੀ 'ਚ ਕਾਫੀ ਘੱਟ ਮੁਨਾਫਾ ਦਰਜ ਕੀਤਾ ਹੈ।


ਵੇਖੋ ਕੈਪਟਨ ਦੀ ਅਫਸਰਸ਼ਾਹੀ ਦਾ ਹਾਲ! ਗਰੀਬਾਂ ਨੂੰ ਨਹੀਂ ਵੰਡਿਆ, ਮਿੱਟੀ 'ਚ ਦੱਬਿਆ 20 ਕੁਇੰਟਲ ਆਟਾ


ਫਾਰਮਾ ਕੰਪਨੀ ਫਾਇਜਰ ਦੇ ਚੀਫ ਐਗਜ਼ੀਕਿਊਟਿਵ ਅਲਬਰਟ ਬੋਰਲਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਖਿਲਾਫ ਤਿਆਰ ਕੀਤੀ ਜਾ ਰਹੀ ਵੈਕਸੀਨ ਦੀ ਟੈਸਟਿੰਗ ਉਨ੍ਹਾਂ ਦੇ ਹਿਸਾਬ ਨਾਲ ਸਹੀ ਸਮੇਂ 'ਤੇ ਖਤਮ ਹੁੰਦੀ ਹੈ। ਇਸ ਵੈਕਸੀਨ ਨੂੰ ਮਨਜੂਰੀ ਮਿਲਦੀ ਹੈ ਤਾਂ ਉਹ ਸਾਲ 2020 'ਚ ਹੀ ਅਮਰੀਕਾ ਦੇ ਅੰਦਰ ਇਸ ਵੈਕਸੀਨ ਦੇ 40 ਮਿਲੀਅਨ ਤੋਂ ਜ਼ਿਆਦਾ ਡੋਜ਼ ਦੀ ਪ੍ਰੋਡਕਸ਼ਨ ਕਰ ਸਕਦੇ ਹਨ।


ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ


ਚੀਫ ਐਗਜ਼ੀਕਿਊਟਿਵ ਅਲਬਰਟ ਬੋਰਲਾ ਦਾ ਕਹਿਣਾ ਹੈ ਕਿ ਸਹੀ ਸਮੇਂ 'ਤੇ ਜੇਕਰ ਸਭ ਠੀਕ ਹੋਇਆ ਤਾਂ ਉਹ ਡੋਜ਼ ਦੀ ਵੰਡ ਲਈ ਸਮੇਂ 'ਤੇ ਤਿਆਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਅਮਰੀਕੀ ਸਰਕਾਰ ਨਾਲ ਕੌਂਟਰੈਕਟ ਕੀਤਾ ਹੈ ਜਿਸ ਮੁਤਾਬਕ ਉਹ ਇਸ ਸਾਲ ਦੇ ਅੰਤ ਤਕ 40 ਮਿਲੀਅਨ 'ਤੇ ਮਾਰਚ 2021 ਦੇ ਅੰਤ ਤਕ 100 ਮਿਲੀਅਨ ਡੋਜ਼ ਦੀ ਪੂਰਤੀ ਕਰ ਸਕਦੇ ਹਨ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ