ਹੋਰਨਾਂ ਨਾਲੋਂ ਵੱਖਰੀ ਔਰਤ ਨਾਲ ਹੁੰਦੀ ਜੱਗੋ ਤੇਰ੍ਹਵੀਂ
ਨੇਟਲੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਪਾਲਣ-ਪੋਸਣ ਲਈ ਪੋਰਨ ਵਰਗੇ ਪੇਸ਼ੇ ਦਾ ਸਹਾਰਾ ਨਹੀਂ ਲੈਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੂੰ ਇਸ ਸਮੇਂ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਹ ਡਿਪਰੈਸ਼ਨ ਦੀ ਵੀ ਸ਼ਿਕਾਰ ਹੋ ਗਈ ਅਤੇ ਇੱਕ ਵਾਰ ਜੈਨੇਕਸ ਡਰੱਗ ਦੀ ਓਵਰ ਡੋਜ਼ ਲੈਣ ਕਾਰਨ ਉਹ ਮੌਤ ਦੇ ਮੂੰਹ ਤੱਕ ਪਹੁੰਚ ਗਈ ਸੀ।
ਦੋ ਵਾਰ 6 ਅਤੇ 8 ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਨੇਟਲੀ ਕਾਫ਼ੀ ਮਸ਼ਹੂਰ ਹੋ ਗਈ ਸੀ। ਉਹ ਇੱਕ ਪੋਰਨ ਸਟਾਰ ਸੀ, ਜਿਸ ਕਾਰਨ ਉਹ ਵਿਵਾਦਾਂ ਵਿਚ ਵੀ ਘਿਰ ਗਈ ਅਤੇ ਫਿਰ ਅਚਾਨਕ ਗ਼ਾਇਬ ਹੋ ਗਈ। ਹੁਣ ਨੇਟਲੀ ਨੇ ਸਾਹਮਣੇ ਆ ਕੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਹੈ।
ਉਸ ਦਾ ਕਹਿਣਾ ਹੈ ਕਿ ਉਸ ਦਾ ਸਾਰਾ ਧਿਆਨ ਆਪਣੇ ਬੱਚਿਆਂ ਵੱਲ ਹੈ। ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਕੰਮਾਂ ਤੋਂ ਦੂਰ ਰੱਖੇਗੀ, ਜੋ ਉਸ ਨੇ ਆਪਣੀ ਜ਼ਿੰਦਗੀ ਵਿਚ ਕੀਤੇ ਅਤੇ ਉਨ੍ਹਾਂ ਦਾ ਪਾਲਣ-ਪੋਸਣ ਇੱਕ ਸਾਫ਼-ਸੁਥਰੇ ਮਾਹੌਲ ਵਿਚ ਕਰੇਗੀ।
14 ਬੱਚਿਆਂ ਦੀ ਮਾਂ ਨੇਟਲੀ ਪੋਰਨ ਫ਼ਿਲਮਾਂ ਅਤੇ ਸਟ੍ਰਿਪ ਕਲੱਬ ਵਿਚ ਕੰਮ ਕਰਦੀ ਸੀ। ਬੱਚਿਆਂ ਦੇ ਪੈਦਾ ਹੋਣ ਤੋਂ ਬਾਅਦ ਉਸ ਨੇ ਇਹ ਕੰਮ ਛੱਡ ਦਿੱਤਾ। ਕੁੱਝ ਮੀਡੀਆ ਆਊਟਲੈੱਟਸ ਲਈ ਉਸ ਨੇ ਨਿਊਡ ਪੋਜ਼ ਦੇ ਕੇ 67 ਲੱਖ ਰੁਪਏ ਕਮਾਏ ਪਰ ਹੁਣ ਉਸ ਨੇ ਇੱਕ ਕੌਂਸਲਰ ਦੀ ਨੌਕਰੀ ਸ਼ੁਰੂ ਕੀਤੀ ਹੈ।
ਇਹ ਨੇਟਲੀ ਨਾਲ ਹੋਇਆ ਕੋਈ ਚਮਤਕਾਰ ਨਹੀਂ ਸਗੋਂ ਮੈਡੀਕਲ ਤਕਨੀਕ ਦਾ ਕਮਾਲ ਸੀ। ਨੇਟਲੀ ਨੇ ਆਈ. ਵੀ. ਐੱਫ. ਤਕਨੀਕ ਯਾਨੀ ਕਿ ਇਨ ਵਿਟਰੋ ਫਰਟੀਵਲਾਈਜੇਸ਼ਨ ਤਕਨੀਕ ਰਾਹੀਂ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਤਕਨੀਕ ਰਾਹੀਂ ਸਪਰਮ ਅਤੇ ਅੰਡਾਣੂੰਆਂ ਨੂੰ ਲੈਬ ਵਿਚ ਮਿਲਾ ਕੇ ਔਰਤ ਦੇ ਗਰਭ ਵਿਚ ਰੱਖ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਗਰਭ ਧਾਰਨ ਕਰਦੀ ਹੈ।
ਕੈਲੇਫੋਰਨੀਆ: ਤੁਸੀਂ ਇੱਕ ਵਾਰ ਵਿਚ ਦੋ ਜਾਂ ਫਿਰ ਦੋ ਤੋਂ ਜ਼ਿਆਦਾ ਬੱਚਿਆਂ ਦੇ ਪੈਦਾ ਹੋਣ ਬਾਰੇ ਤੋਂ ਸੁਣਿਆ ਹੀ ਹੋਵੇਗਾ ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਇਸ ਔਰਤ ਨਾਲ ਅਜਿਹਾ ਇੱਕ ਵਾਰ ਨਹੀਂ ਸਗੋਂ ਦੋ ਵਾਰ ਹੋਇਆ। ਕੈਲੇਫੋਰਨੀਆ ਦੀ ਰਹਿਣ ਵਾਲੀ ਨੇਟਲੀ ਸੁਲੇਮਾਨ ਨੇ ਇੱਕ ਵਾਰ 6 ਅਤੇ ਫਿਰ ਉਸ ਤੋਂ ਬਾਅਦ 2009 ਇਕੱਠੇ 8 ਬੱਚਿਆਂ ਨੂੰ ਜਨਮ ਦੇ ਚੁੱਕੀ ਹੈ।