9 ਸਾਲ ਦਾ ਬੱਚਾ ਬਣਿਆ ਪੁਲਿਸ ਅਫਸਰ !
Download ABP Live App and Watch All Latest Videos
View In Appਵਾਸ਼ਿੰਗਟਨ: ਜਾਨਲੇਵਾ ਬਿਮਾਰੀ ਬਰੇਨ ਕੈਂਸਰ ਨਾਲ ਪੀੜਤ 9 ਸਾਲਾ ਬੱਚਾ ਵੱਡਾ ਹੋ ਕੇ ਪੁਲਸ ਅਫ਼ਸਰ ਬਣਨਾ ਚਾਹੁੰਦਾ ਸੀ। ਕਿਸਮਤ ਨੇ ਉਸ ਨੂੰ ਉਮਰ ਦਾ ਉਹ ਪੜਾਅ ਦੇਖਣ ਅਤੇ ਸੁਪਨਾ ਪੂਰਾ ਕਰਨ ਦਾ ਮੌਕਾ ਤਾਂ ਨਹੀਂ ਦਿੱਤਾ ਪਰ ਨਿਊਯਾਰਕ ਦੇ ਇਥਾਕਾ ਪੁਲਸ ਵਿਭਾਗ ਨੂੰ ਜਦੋਂ ਉਸ ਦੀ ਇਸ ਇੱਛਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਅਤੇ ਉਸ ਨੂੰ ਇੱਕ ਦਿਨ ਲਈ ਪੁਲਸ ਅਫ਼ਸਰ ਬਣਾ ਦਿੱਤਾ।
ਇਥਾਕਾ ਦੇ ਮੇਅਰ ਨੇ 12 ਸਤੰਬਰ ਕੋਲਿਨ ਦਾ ਦਿਨ ਐਲਾਨ ਦਿੱਤਾ। ਕੋਲਿਨ ਦੇ ਪਿਤਾ ਨੇ ਇਆਨ ਹੇਅਵਾਰਡ ਨੇ ਉਸ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਪੁਲਸ ਵਿਭਾਗ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਬੇਟੇ ਦੇ ਆਖ਼ਰੀ ਦਿਨਾਂ ਨੂੰ ਯਾਦਗਾਰ ਬਣਾ ਦਿੱਤਾ।
ਹੁਣ ਜਦੋਂ ਕੋਲਿਨ ਆਪਣੇ ਆਖ਼ਰੀ ਦਿਨਾਂ ਵਿਚ ਹੈ ਤਾਂ ਉਸ ਦੇ ਮਾਤਾ-ਪਿਤਾ ਉਸ ਦੀ ਇਹ ਆਖ਼ਰੀ ਇੱਛਾ ਜ਼ਰੂਰ ਪੂਰੀ ਕਰਨਾ ਚਾਹੁੰਦੇ ਹਨ। ਇਥਾਕਾ ਦੇ ਪੁਲਸ ਵਿਭਾਗ ਨੇ ਮਿਲ ਕੇ ਉਨ੍ਹਾਂ ਨੇ ਸੋਮਵਾਰ ਨੂੰ ਕੋਲਿਨ ਨੂੰ ਇੱਕ ਦਿਨ ਲਈ ਪੁਲਸ ਅਫ਼ਸਰ ਬਣਾ ਦਿੱਤਾ। ਉਸ ਦੇ ਸਹੁੰ ਚੁੱਕ ਸਮਾਗਮ ਵਿਚ ਉਸ ਦੀ ਕਲਾਸ ਦੇ ਬੱਚਿਆਂ, ਪਰਿਵਾਰ ਮੈਂਬਰਾਂ ਸਮੇਤ 300 ਲੋਕਾਂ ਨੇ ਹਿੱਸਾ ਲਿਆ। ਪੁਲਸ ਵਿਭਾਗ ਨੇ ਕੋਲਿਨ ਦਾ ਸੁਆਗਤ ਕੀਤਾ।
ਨਿਊਯਾਰਕ ਦੇ 9 ਸਾਲਾ ਕੋਲਿਨ ਹੇਅਵਾਰਡ ਟੋਲਾਂਡ ਦੇ ਮਾਤਾ-ਪਿਤਾ ਨੂੰ 2009 ਵਿਚ ਉਸ ਨੂੰ ਬਰੇਨ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ। ਉਸ ਸਮੇਂ ਉਹ 2 ਸਾਲਾਂ ਦਾ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ ਇਹ ਬਿਮਾਰੀ ਭਿਆਨਕ ਹੁੰਦੀ ਗਈ ਤੇ ਉਸ ਦੀ ਜ਼ਿੰਦਗੀ ਦੇ ਦਿਨ ਘਟਦੇ ਗਏ। ਇਸ ਤੋਂ ਅਣਜਾਣ ਕੋਲਿਨ ਦੀਆਂ ਅੱਖਾਂ ਵਿਚ ਪੁਲਸ ਅਫ਼ਸਰ ਬਣਨ ਦਾ ਸੁਪਨਾ ਸਜ ਗਿਆ।
- - - - - - - - - Advertisement - - - - - - - - -