ਸਾਵਧਾਨ! ਦਫ਼ਤਰ ਵੀ ਕਰਵਾ ਸਕਦੈ ਤੁਹਾਡਾ ਤਲਾਕ
ਤਲਾਕ ਦੇ ਕਾਰਨਾਂ 'ਚ ਸਾਥੀ ਤੇ ਸ਼ੱਕ, ਦਫ਼ਤਰ 'ਚ ਕੰਮ ਕਰਨ ਵਾਲਿਆਂ ਨਾਲ ਅਫੇਅਰ ਹੋਣਾ ਵੀ ਤਲਾਕ ਦੇ ਕਾਰਨਾਂ 'ਚੋਂ ਮੁੱਖ ਹੈ।
ਜੋ ਲੋਕ ਵੱਧ ਪੜ੍ਹ-ਲਿਖੇ ਹੁੰਦੇ ਹਨ ਉਨ੍ਹਾਂ ਦੇ ਤਲਾਕ ਦੀ ਨੌਬਤ ਵੀ ਵੱਧ ਹੁੰਦੀ ਹੈ।
ਜੋ ਮਹਿਲਾਵਾਂ ਪੁਰਸ਼ਾਂ ਨਾਲ ਵੱਧ ਕੰਮ ਕਰਦੀਆਂ ਉਨ੍ਹਾਂ ਦੇ ਤਲਾਕ 10 ਦਾ ਫੀਸਦੀ ਵੱਧ ਖਤਰਾ ਰਹਿੰਦਾ ਹੈ।
ਖੋਜ 'ਚ ਸਾਹਮਣੇ ਆਇਆ ਕਿ ਜੋ ਪੁਰਸ਼ ਮਹਿਲਾ ਕਰਮਚਾਰੀਆਂ ਨਾਲ ਕੰਮ ਕਰਦੇ ਹਨ ਜਾਂ ਫਿਰ ਜਿਨ੍ਹਾਂ ਦੀ ਬੌਸ ਮਹਿਲਾ ਹੈ ਉਨ੍ਹਾਂ ਦੇ ਤਲਾਕ ਦੀ ਨੌਬਤ 15 ਫੀਸਦ ਵੱਧ ਹੁੰਦੀ ਹੈ।
ਖੋਜ ਦੇ ਨਤੀਜਿਆਂ ਚ ਦਫ਼ਤਰ ਚ ਤਲਾਕ ਦਾ ਸਭ ਤੋਂ ਵੱਡਾ ਕਾਰਨ ਜੈਂਡਰ ਰੇਸ਼ੋ ਵੀ ਹੈ। ਦਫ਼ਤਰ 'ਚ ਓਪੋਜ਼ਿਟ ਸੈਕਸ ਨਾਲ ਕੰਮ ਕਰਨਾ ਤਲਾਕ ਦਾ ਵੱਡਾ ਕਾਰਨ ਹੈ।
ਖੋਜ ਵਿਚ ਡੈਨਮਾਰਕ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਅੰਕੜਿਆਂ 'ਚ 1981 ਤੋਂ 2002 ਦਰਮਿਆਨ ਵਿਆਹ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਖੋਜ ਵਿੱਚ ਦਫ਼ਤਰ ਦੇ ਖ਼ਾਸ ਤਰ੍ਹਾਂ ਦੇ ਮਾਹੌਲ ਨੂੰ ਤਲਾਕ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ।
ਖੋਜ ਮੁਤਾਬਕ ਲੰਮੇ ਸਮੇਂ ਤੱਕ ਦਫ਼ਤਰ 'ਚ ਕੰਮ ਕਰਨਾ, ਲੇਟ ਲਾਇਟ ਦਫ਼ਤਰ 'ਚ ਪਾਰਟੀਆਂ, ਕੰਮ ਦਾ ਪ੍ਰੈਸ਼ਰ ਤੁਹਾਡੇ ਰਿਸ਼ਤੇ 'ਚ ਦਰਾਰ ਦਾ ਕਾਰਨ ਬਣ ਸਕਦਾ ਹੈ।
ਵਿਆਹੁਤਾ ਜ਼ਿੰਦਗੀ 'ਚ ਤਲਾਕ ਦਾ ਵੱਡਾ ਕਾਰਨ ਦਫ਼ਤਰ ਦਾ ਮਾਹੌਲ ਵੀ ਹੋ ਸਕਦਾ ਹੈ। ਇਹ ਗੱਲ ਇਕ ਖੋਜ ਦੌਰਾਨ ਸਾਹਮਣੇ ਆਈ ਹੈ।