ਭੁਵਨੇਸ਼ਵਰ: ਉੜੀਸਾ ਦੇ ਭੁਵਨੇਸ਼ਵਰ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੇ ਇੱਕ ਵਪਾਰੀ ਨੂੰ ਦੋ ਬੈਂਕਾਂ ਤੋਂ 12 ਲੱਖ ਰੁਪਏ ਦੀ ਲੁੱਟ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਇਸ 25 ਸਾਲਾ ਵਿਅਕਤੀ ਨੇ ਲੌਕਡਾਊਨ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਲਈ ਇਹ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਯੂ-ਟਿਊਬ 'ਤੇ ਵੀਡੀਓ ਦੇਖ ਕੇ ਇਹ ਆਇਡੀਆ ਘੜਿਆ।


ਮੁਲਜ਼ਮ ਦੀ ਪਛਾਣ ਸੋਮਿਆ ਰੰਜਨ ਜੈਨ ਉਰਫ ਤੁਲੂ ਵਜੋਂ ਹੋਈ ਹੈ, ਜੋ ਸ਼ਹਿਰ ਨਾਲ ਲੱਗਦੇ ਪਿੰਡ ਤੰਗੀਬੰਤਾ ਵਿੱਚ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਉਸ ਨੇ ਪਿਛਲੇ ਮਹੀਨੇ ਖਿਡੌਣੇ ਦੀ ਬੰਦੂਕ ਦੇ ਜ਼ੋਰ ਨਾਲ ਇੰਡੀਅਨ ਓਵਰਸੀਜ਼ ਬੈਂਕ ਤੇ ਬੈਂਕ ਆਫ ਇੰਡੀਆ ਨੂੰ ਲੁੱਟਿਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਵਨੇਸ਼ਵਰ-ਕਟਕ ਦੇ ਪੁਲਿਸ ਕਮਿਸ਼ਨਰ ਐਸ ਸਾਰੰਗੀ ਨੇ ਕਿਹਾ ਕਿ ਮੁਲਜ਼ਮ ਨੇ ਇਨ੍ਹਾਂ ਦੋਵਾਂ ਬੈਂਕਾਂ ਤੋਂ ਕਰਜ਼ਾ ਲਿਆ ਸੀ ਤੇ ਕੋਵਿਡ-19 ਕਾਰਨ ਹੋਏ ਲੌਕਡਾਊਨ ਵਿੱਚ ਆਰਥਿਕ ਨੁਕਸਾਨ ਝੱਲ ਰਿਹਾ ਸੀ।

ਇਸ ਤੋਂ ਉਭਰਣ ਲਈ ਉਸ ਨੇ ਯੂਟਿਊਬ 'ਤੇ ਵੀਡੀਓਜ਼ ਵੇਖ ਕੇ ਬੈਂਕ ਲੁੱਟਣ ਦਾ ਪਲਾਨ ਬਣਾਇਆ। ਦੱਸ ਦਈਏ ਕਿ ਮੁਲਜ਼ਮ ਨੇ ਟੌਏ ਗਨ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਹੁਣ ਤਕ 10 ਲੱਖ ਰੁਪਏ ਤੇ ਕ੍ਰਾਈਮ ਦੌਰਾਨ ਵਰਤੀ ਗੱਡੀ ਬਰਾਮਦ ਕਰ ਲਈ ਹੈ।

ਕੈਂਸਰ ਦਾ ਇਲਾਜ ਕਰਵਾ ਰਹੇ ਸੰਜੇ ਦੱਤ ਦੀ ਫੋਟੋ ਵਾਇਰਲ, ਇਵੇਂ ਦੇ ਨਜ਼ਰ ਆਏ ਸੰਜੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904