ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਪਟਿਆਲਾ/ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਾਂਗਰਸ ਦਾ ਹੱਲਾ ਬੋਲ ਜਾਰੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹਾਂ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਅੱਜ ਤੀਜੇ ਦਿਨ ਟਰੈਕਟਰ ਰੈਲੀ ਕਰ ਰਹੇ ਹਨ। ਉਹ ਅੱਜ ਉਹ ਹਰਿਆਣਾ ਵਿੱਚ ਦਾਖਲ ਹੋਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਯਾਤਰਾ ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ। ਮੌਜੂਦਾ ਸਿਸਟਮ ਨੂੰ ਖ਼ਤਮ ਕਰਨ ਦਾ ਇਹੀ ਤਰੀਕਾ ਹੈ।

ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਤੇ ਹੁਣ ਇਸ ਕਾਨੂੰਨ ਨੂੰ ਲਿਆਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਕਰਕੇ ਗਰੀਬ ਲੋਕਾਂ 'ਤੇ ਹਮਲਾ ਹੋਇਆ, ਫੇਰ ਜੀਐਸਟੀ ਲਿਆ ਕੇ ਕਾਰੋਬਾਰੀਆਂ 'ਤੇ ਹਮਲਾ ਕੀਤਾ ਤੇ ਫਿਰ ਅਚਾਨਕ ਲੌਕਡਾਊਨ ਕਰ ਦਿੱਤਾ ਜਿਸ ਕਰਕੇ ਗਰੀਬਾਂ ਦੀ ਸੜਕ 'ਤੇ ਮੌਤ ਹੋ ਗਈ।

ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਨਹੀਂ ਸਮਝਦੇ। ਕਾਂਗਰਸ ਨੇਤਾ ਨੇ ਕਿਹਾ ਕਿ 6 ਮਹੀਨਿਆਂ ਬਾਅਦ ਦੇਸ਼ ਵਿੱਚ ਨਾ ਤਾਂ ਕੋਈ ਰੁਜ਼ਗਾਰ ਮਿਲੇਗਾ ਤੇ ਨਾ ਹੀ ਖਾਣਾ, ਕਿਉਂਕਿ ਸਿਸਟਮ ਨੂੰ ਤੋੜ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨਾਲ ਸਭ ਕੁਝ ਤੋੜ ਦਿੱਤਾ। ਅੱਜ ਇੱਥੇ ਬਹੁਤ ਘੱਟ ਮੰਡੀਆਂ ਹਨ, ਕੁਝ ਥਾਂਵਾਂ 'ਤੇ ਭ੍ਰਿਸ਼ਟਾਚਾਰ ਹੈ ਪਰ ਜੇ ਕਿਲ੍ਹਾ ਟੁੱਟ ਗਿਆ ਤਾਂ ਕਿਸਾਨ ਨਹੀਂ ਬਚ ਸਕੇਗਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ ਅੰਬਾਨੀ ਤੇ ਅਡਾਨੀ ਲਈ ਰਸਤਾ ਸਾਫ ਕਰ ਰਹੇ ਹਨ।

ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਜੇ ਇਨ੍ਹਾਂ ਕਾਨੂੰਨਾਂ ਦਾ ਲਾਭ ਹੁੰਦਾ ਤਾਂ ਮੋਦੀ ਸਰਕਾਰ ਨੇ ਸੰਸਦ ਵਿਚ ਬਹਿਸ ਕਿਉਂ ਕੀਤੀ, ਜੇ ਕੋਈ ਲਾਭ ਹੁੰਦਾ ਹੈ ਤਾਂ ਇਹ ਕਾਨੂੰਨ ਕੋਰੋਨਾ ਦੇ ਸਮੇਂ ਕਿਉਂ ਪਾਸ ਹੋਏ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਉਨ੍ਹਾਂ ਵਿਚ ਕੰਮ ਕਰਨ ਵਾਲਿਆਂ ਦਾ ਕੀ ਬਣੇਗਾ।

ਸੁਣੋ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ:-



ਹਾਥਰਸ ਹਾਦਸੇ 'ਤੇ ਵੀ ਸਰਕਾਰ ਨੂੰ ਘੇਰਿਆ:

ਹਾਥਰਸ ਦੀ ਘਟਨਾ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਦੇਸ਼ ਮਾਰਿਆ ਜਾ ਰਿਹਾ ਹੈ, ਮੈਨੂੰ ਧੱਕਾ ਮਾਰਨਾ ਕੋਈ ਵੱਡੀ ਗੱਲ ਨਹੀਂ। ਕਾਂਗਰਸ ਨੇਤਾ ਰਾਹੁਲ ਨੇ ਕਿਹਾ ਕਿ ਜੇ ਕਿਸੇ ਦਾ ਬੇਟਾ ਜਾਂ ਧੀ ਮਾਰ ਦਿੱਤੀ ਜਾਂਦੀ ਹੈ ਤਾਂ ਮਾਪਿਆਂ ਨੂੰ ਬੰਦ ਕਰ ਦਿੱਤਾ ਜਾਏ ਤੇ ਡਰਾਇਆ ਜਾਵੇ ਕਿ ਸਾਰੇ ਚਲੇ ਜਾਣਗੇ, ਅਸੀਂ ਬਚਾਂਗੇ। ਇਸ ਕਰਕੇ ਮੈਂ ਹਾਥਰਸ ਗਿਆ ਤੇ ਪਰਿਵਾਰ ਨਾਲ ਖੜ੍ਹੇ ਹੋਣਾ ਜ਼ਰੂਰੀ ਸੀ।

ਹਾਥਰਸ ਪੀੜਤ ਦਾ ਰਾਤ ਨੂੰ ਕਿਉਂ ਕੀਤਾ ਗਿਆ ਅੰਤਿਮ ਸੰਸਕਾਰ? ਯੂਪੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਇਹ ਕਾਰਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904