ਸੰਗਰੂਰ: ਅਕਾਲੀ ਲੀਡਰ ਜਥੇਦਾਰ ਦਲਬੀਰ ਸਿੰਘ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਨ। ਉਹ ਪਿੰਡ ਹਰਿਆਓ ਕੋਠੇ ਦੇ ਸਰਪੰਚ ਵੀ ਰਹੇ ਹਨ।
ਪੁਲਿਸ ਮੁਤਾਬਕ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਕਿਸੇ ਗੁਰਦੀਪ ਸਿੰਘ ਧਰਮਗੜ੍ਹ ਨਾਮੀਂ ਵਿਅਕਤੀ ਦਾ ਫੋਨ ਆਉਣ ਕਰਕੇ ਘਰੋਂ ਮੋਟਰਸਾਈਕਲ ’ਤੇ ਗਏ ਪਰ ਵਾਪਸ ਨਹੀਂ ਪਰਤੇ। ਫੋਨ ਬੰਦ ਹੋਣ ਕਰਕੇ ਜਦੋਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਤਾਂ ਥਾਣਾ ਬੋਹਾ ਤੋਂ ਸੁਨੇਹਾ ਮਿਲਿਆ ਕਿ ਬੁਢਲਾਡਾ-ਬੋਹਾ ਰੋਡ ’ਤੇ ਨਹਿਰ ’ਤੇ ਬਣ ਰਹੇ ਪੁਲ ਤੋਂ ਦਲਬੀਰ ਸਿੰਘ ਦੀ ਲਾਸ਼ ਮਿਲੀ ਹੈ ਪਰ ਮੋਟਰਸਾਈਕਲ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਮ੍ਰਿਤਕ ਦੇ ਪੁੱਤਰ ਕੁਲਦੀਪ ਸਿੰਘ ਦੇ ਬਿਆਨ ਅਨੁਸਾਰ ਉਸ ਦੇ ਪਿਤਾ ਦਾ ਕਥਿਤ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟੀ ਗਈ ਹੈ, ਜਿਸ ’ਤੇ ਪੁਲਿਸ ਧਾਰਾ 302, 34 ਤਹਿਤ ਕੇਸ ਦਰਜ ਕਰ ਲਿਆ ਹੈ।
ਅਕਾਲੀ ਲੀਡਰ ਦਾ ਭੇਤਭਰੀ ਹਾਲਤ 'ਚ ਕਤਲ
ਏਬੀਪੀ ਸਾਂਝਾ
Updated at:
06 Oct 2020 10:01 AM (IST)
ਅਕਾਲੀ ਲੀਡਰ ਜਥੇਦਾਰ ਦਲਬੀਰ ਸਿੰਘ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਨ। ਉਹ ਪਿੰਡ ਹਰਿਆਓ ਕੋਠੇ ਦੇ ਸਰਪੰਚ ਵੀ ਰਹੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -