ਨਵੀਂ ਦਿੱਲੀ: ਤੁਸੀਂ ਇੱਕ ਰੁਪਏ ਜ਼ਰੀਏ 25 ਲੱਖ ਰੁਪਏ ਕਮਾ ਸਕਦੇ ਹੋ। ਬੇਸ਼ੱਕ ਇਹ ਤੁਹਾਨੂੰ ਅਜੀਬ ਲੱਗੇ, ਪਰ ਇਹ ਸੱਚ ਹੋ ਸਕਦਾ ਹੈ। ਪੁਰਾਣੀਆਂ ਚੀਜ਼ਾਂ ਨੂੰ ਵਧੀਆ ਕੀਮਤ ਮਿਲਦੀ ਹੈ ਤੇ ਜੇ ਤੁਹਾਡੇ ਕੋਲ 1913 ਦਾ ਇੱਕ ਰੁਪਿਆ ਦਾ ਸਿੱਕਾ ਹੈ, ਤਾਂ ਤੁਸੀਂ ਇਸ ਲਈ 25 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ।
ਦੁਨੀਆ ਦੇ ਬਹੁਤ ਸਾਰੇ ਅਮੀਰ ਲੋਕ ਪੁਰਾਣੀਆਂ ਚੀਜ਼ਾਂ ਨੂੰ ਇਕੱਠਾ ਕਰਨ ਦੇ ਸ਼ੌਕੀਨ ਹਨ। ਇਸ ਦੇ ਮੱਦੇਨਜ਼ਰ ਜੇ ਤੁਹਾਡੇ ਕੋਲ 1913 ਵਿੱਚ ਬਣਿਆ ਇੱਕ ਰੁਪਿਆ ਦਾ ਸਿੱਕਾ ਹੈ, ਤਾਂ ਤੁਸੀਂ ਘਰ ਬੈਠੇ ਕਰੋੜਪਤੀ ਬਣ ਸਕਦੇ ਹੋ। ਸਾਲ 1913 ਵਿੱਚ ਬਣੇ ਇਸ ਚਾਂਦੀ ਦੇ ਸਿੱਕੇ ਦੀ ਮਾਰਕੀਟ ਵਿੱਚ ਬਹੁਤ ਕੀਮਤ ਹੈ। ਇਸ ਨੂੰ ਵੇਚ ਕੇ ਤੁਸੀਂ 25 ਲੱਖ ਰੁਪਏ ਤਕ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਵਿਕਟੋਰੀਅਨ ਸ਼੍ਰੇਣੀ ਵਿੱਚ ਸ਼ਾਮਲ ਕਰਨ ਨਾਲ ਇਸ ਸਿੱਕੇ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਹੁਣ ਜਾਣੋ ਕੀ ਕਰਨਾ ਹੋਏਗਾ:
ਜੇ ਤੁਹਾਡੇ ਕੋਲ 1913 ਵਿੱਚ ਬਣਾਇਆ ਗਿਆ ਸਿੱਕਾ ਹੈ, ਤਾਂ ਤੁਹਾਨੂੰ ਇੰਡੀਆਮਾਰਟ ਦੀ ਵੈੱਬਸਾਈਟ 'ਤੇ ਆਪਣਾ ਖਾਤਾ ਬਣਾਉਣਾ ਪਏਗਾ। ਇਸ ਤੋਂ ਬਾਅਦ ਤੁਹਾਨੂੰ ਵੇਚਣ ਵਾਲੇ ਵਜੋਂ ਰਜਿਸਟਰ ਹੋਣਾ ਪਏਗਾ ਤੇ ਸਿੱਕੇ ਦੀ ਫੋਟੋ ਸਾਈਟ 'ਤੇ ਅਪਲੋਡ ਕਰਨੀ ਪਵੇਗੀ। ਪੁਰਾਣੀ ਚੀਜ਼ਾਂ ਵੇਚ ਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਤੁਸੀਂ ਸੌ ਸਾਲ ਪੁਰਾਣੇ ਇਸ ਸਿੱਕੇ ਰਾਹੀਂ ਆਸਾਨੀ ਨਾਲ 25 ਲੱਖ ਰੁਪਏ ਕਮਾ ਸਕਦੇ ਹੋ।
ਜਾਣੋ ਅੱਜ ਕਿਉਂ ਨਹੀ ਖੁੱਲੇ ਸਕੂਲ ?
5 ਤੇ 10 ਰੁਪਏ ਦੇ ਸਿੱਕੇ ਦੀ ਵੀ ਮਿਲ ਰਹੀ ਚੰਗੀ ਕੀਮਤ:
ਜੇ ਤੁਹਾਡੇ ਕੋਲ 5 ਤੇ 10 ਰੁਪਏ ਦੇ ਸਿੱਕੇ ਹਨ ਜਿਨ੍ਹਾਂ ਵਿੱਚ ਮਾਂ ਵੈਸ਼ਨੋ ਦੇਵੀ ਦੀ ਤਸਵੀਰ ਹੈ, ਤਾਂ ਤੁਸੀਂ ਉਨ੍ਹਾਂ ਨੂੰ ਵੇਚ ਕੇ ਵੀ ਕਰੋੜਪਤੀ ਬਣ ਸਕਦੇ ਹੋ। ਸਿੱਕੇ ਸਾਲ 2002 ਵਿਚ ਜਾਰੀ ਕੀਤੇ ਗਏ ਸੀ। ਇਹ ਸਿੱਕੇ ਉਨ੍ਹਾਂ 'ਤੇ ਮਾਂ ਵੈਸ਼ਨੋ ਦੇਵੀ ਦੀ ਫੋਟੋ ਕਾਰਨ ਖੁਸ਼ਕਿਸਮਤ ਮੰਨੇ ਜਾਂਦੇ ਹਨ। ਇਸ ਕਾਰਨ ਲੋਕ ਇਨ੍ਹਾਂ ਸਿੱਕਿਆਂ ਲਈ ਪੰਜ ਤੋਂ 10 ਲੱਖ ਰੁਪਏ ਦੇਣ ਲਈ ਤਿਆਰ ਹਨ।
ਦੁਨੀਆ ਦਾ ਸਭ ਤੋਂ ਮਹਿੰਗਾ ਬੈਗ, ਜਿਸ ਨੂੰ ਖਰੀਦਣਾ ਹਰ ਔਰਤ ਦਾ ਸੁਫਨਾ, ਕੀਮਤ ਜਾਣ ਹੋ ਜਾਓਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904