Maruti Vitara Brezza-ਕੰਪੈਕਟ ਐਸਯੂਵੀ ਵਿੱਚ ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੇ ਚਾਰ ਵੈਰੀਅੰਟ LXi, VXi, ZXi ਤੇ ZXi + ਹਨ। ਇਸ ਕਾਰ 'ਚ ਤੁਹਾਨੂੰ 1.5 ਲੀਟਰ K15B ਪੈਟਰੋਲ ਸਮਾਰਟ ਹਾਈਬ੍ਰਿਡ ਦਾ ਸਿੰਗਲ ਇੰਜਣ ਮਿਲੇਗਾ। ਇਹ ਤੁਹਾਨੂੰ 103 ਬੀਐਮਪੀ ਦੀ ਪਾਵਰ ਤੇ 138 ਐਨਐਮ ਦਾ ਟਾਰਕ ਦੇਵੇਗਾ। ਨਵੇਂ ਮਾਡਲ ਵਿੱਚ ਤੁਹਾਨੂੰ 4 ਸਪੀਡ ਆਟੋਮੈਟਿਕ ਤੇ ਇੱਕ 5-ਸਪੀਡ ਮੈਨੁਅਲ ਟਰਾਂਸਮਿਸ਼ਨ ਮਿਲਦਾ ਹੈ। ਕਾਰ ਦੀ ਕੀਮਤ 7.34 ਲੱਖ ਰੁਪਏ ਤੋਂ 11.4 ਲੱਖ ਰੁਪਏ ਰੱਖੀ ਗਈ ਹੈ।
Hyundai Venue ਕਾਰ ਤੁਹਾਡੇ ਬਜਟ ਵਿੱਚ ਵੀ ਹੋ ਸਕਦੀ ਹੈ। ਇਸ ਦੀ ਕੀਮਤ 6.7 ਲੱਖ ਰੁਪਏ ਤੋਂ ਲੈ ਕੇ 11.4 ਲੱਖ ਰੁਪਏ ਤੱਕ ਹੈ। ਕੰਪਨੀ ਨੇ ਇਸ ਦੇ E, S, S+, SX, SX+ ਤੇ SX (O) ਛੇ ਵੈਰੀਅੰਟ ਮਾਰਕੀਟ ਵਿੱਚ ਪੇਸ਼ ਕੀਤੇ ਹਨ। ਇਸ ਕਾਰ ਵਿੱਚ ਤੁਹਾਨੂੰ 10 ਕੱਲਰ ਆਪਸ਼ਨ ਦਿੱਤੇ ਗਏ ਹਨ। ਕਾਰ ਦਾ ਖਾਸ ਫੀਚਰ ਹੈ ਕਿ ਇਸ ਦੇ ਤਿੰਨ ਇੰਜਣ ਹਨ। ਕੰਪਨੀ ਨੇ ਸਬ -4 ਮੀਟਰ ਐਸਯੂਵੀ ਨੂੰ ਤਿੰਨ ਬੀਐਸ 6 ਇੰਜਣ ਨਾਲ ਪੇਸ਼ ਕੀਤੀ ਹੈ।
ਇਸ ਵਿੱਚ ਇੱਕ 1.2-ਲੀਟਰ ਪੈਟਰੋਲ ਇੰਜਨ, 1.5 ਲਿਟਰ ਡੀਜ਼ਲ ਇੰਜਣ ਤੇ 1.0 ਲਿਟਰ 3 ਸਿਲੰਡਰ ਟਰਬੋਚਾਰਜਡ ਪੈਟਰੋਲ ਮੋਟਰ ਮਿਲਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਲੈਦਰ ਸੀਟਸ, ਆਟੋਮੈਟਿਕ ਕਲਾਈਮੈਟ ਕੰਟ੍ਰੋਲ, ਵਾਇਰਲੈੱਸ ਚਾਰਜਿੰਗ, ਐਲਈਡੀ ਡੀਆਰਐਲ, ਸਨਰੂਫ, 6-ਏਅਰਬੈਗਸ, 8 ਇੰਚ ਦੇ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਾਉਮੰਡ-ਕੱਟ ਅਲੌਏ ਪਹੀਏ, ਈਐਸਸੀ ਤੇ ਈਬੀਡੀ ਦੇ ਨਾਲ ਏਬੀਐਸ ਵਰਗੇ ਸ਼ਾਨਦਾਰ ਫੀਟਰਸ ਵੀ ਮਿਲਣਗੇ।
Tata Nexon ਨੂੰ ਕਫਾਇਤੀ ਐਸਯੂਵੀ ਕਾਰ ਹਿੱਸੇ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਹੈ। ਟਾਟਾ ਨੈਕਸਨ ਤੁਹਾਨੂੰ 6.99 ਲੱਖ ਤੋਂ ਲੈ ਕੇ 12.70 ਲੱਖ ਰੁਪਏ ਤੱਕ ਮਿਲ ਸਕਦੀ ਹੈ। ਟਾਟਾ ਨੇ ਕਾਰ ਦੇ 10 ਵੇਰੀਐਂਟ ਬਾਜ਼ਾਰ 'ਚ ਲਾਂਚ ਕੀਤੇ ਹਨ। ਨੈਕਸਨ ਵਿਚ ਤੁਹਾਨੂੰ 1.2-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਤੇ 1.5-ਲਿਟਰ ਟਰਬੋਚਾਰਜਡ ਡੀਜ਼ਲ ਇੰਜਣ ਮਿਲੇਗਾ।
ਨਹੀਂ ਮੁੱਕੀ ਗੱਲ, ਕਿਸਾਨ ਤੇਜ਼ ਸੰਘਰਸ਼ ਵੱਲ
ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ 350 ਲੀਟਰ ਬੂਟ ਸਪੇਸ ਮਿਲੇਗੀ। ਇਸ ਦੀ ਲੰਬਾਈ 3994 ਮਿਲੀਮੀਟਰ, ਚੌੜਾਈ 1811 ਮਿਲੀਮੀਟਰ ਤੇ ਕੱਦ 1607 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2498 ਮਿਲੀਮੀਟਰ, ਜ਼ਮੀਨੀ ਕਲੀਅਰੈਂਸ 209 ਮਿਲੀਮੀਟਰ ਅਤੇ ਬਾਲਣ ਟੈਂਕ ਦੀ ਸਮਰੱਥਾ 44 ਲੀਟਰ ਹੈ।
Mahindra xuv300 ਕਾਰ ਦੀ ਕੀਮਤ 7.95 ਲੱਖ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ 12.30 ਲੱਖ ਰੁਪਏ ਵਿੱਚ ਟੌਪ ਮਾਡਲ ਮਿਲੇਗਾ। ਕੰਪਨੀ ਨੇ ਆਪਣੇ 4 ਵੇਰੀਐਂਟ W4, W6, W8, ਅਤੇ W8 (O) ਨੂੰ ਮਾਰਕੀਟ ਵਿੱਚ ਲਾਂਚ ਕੀਤਾ ਹੈ। ਇਸ ਨੂੰ 1.2 ਲਿਟਰ ਦੇ ਟਰਬੋ-ਪੈਟਰੋਲ ਇੰਜਨ ਤੇ 1.5 ਲੀਟਰ ਡੀਜ਼ਲ ਇੰਜਨ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕਾਰ ਦੀ ਲੰਬਾਈ ਥੋੜ੍ਹੀ ਹੈ ਪਰ ਚੌੜਾਈ ਤੇ ਵ੍ਹੀਲਬੇਸ ਕਾਫ਼ੀ ਜ਼ਿਆਦਾ ਹੈ।
Mahindra cars: ਮਹਿੰਦਰਾ ਦੀਆਂ ਕਾਰਾਂ 'ਚ 3 ਲੱਖ ਤੱਕ ਛੋਟ, ਤਿਉਹਾਰੀ ਸੀਜ਼ਨ ਦਾ ਉਠਾਓ ਲਾਭ
ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI