ਨਵੀਂ ਦਿੱਲੀ: ਸੋਨਾ ਅਕਸਰ ਇਨਵੈਸਟਮੈਂਟ ਲਈ ਚੰਗੀ ਆਪਸ਼ਨ ਮੰਨਿਆ ਜਾਂਦਾ ਹੈ। ਪੁਰਾਣੇ ਬਜ਼ੁਰਗ ਤਾਂ ਇਹ ਵੀ ਮੰਨਦੇ ਹਨ ਕਿ ਸੋਨਾ ਔਖੇ ਵੇਲੇ ਕੰਮ ਆਉਣ ਵਾਲੀ ਚੀਜ਼ ਹੈ। ਕਈ ਲੋਕ ਸੁਰੱਖਿਆ ਵਜੋਂ ਬੈਂਕ 'ਚ ਸੋਨਾ ਰੱਖਦੇ ਹਨ ਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।


ਸਟੇਟ ਬੈਂਕ ਆਫ ਇੰਡੀਆਂ ਹੁਣ ਗੋਲਡ 'ਤੇ ਪੈਸੇ ਕਮਾਉਣ ਲਈ ਲੋਕਾਂ ਲਈ ਇਕ ਸਕੀਮ ਚਲਾ ਰਹੀ ਹੈ। ਇਸ ਜ਼ਰੀਏ ਲੌਕਰ 'ਚ ਗੋਲਡ ਰੱਖਣ ਦੀ ਬਜਾਇ ਪੈਸੇ ਕਮਾਏ ਜਾ ਸਕਦੇ ਹਨ। ਐਸਬੀਆਈ ਗੋਲਡ ਤੋਂ ਪੈਸੇ ਕਮਾਉਣ ਲਈ ਰਿਵੈਂਪਡ ਗੋਲਡ ਡਿਪੌਜ਼ਿਟ ਸਕੀਮ ਚਲਾ ਰਿਹਾ ਹੈ।


ਪੰਜਾਬ 'ਚ ਕਦੋਂ ਖੁੱਲ੍ਹਣਗੇ ਸਕੂਲ? ਸਿੱਖਿਆ ਮੰਤਰੀ ਨੇ ਕੀਤਾ ਸਪਸ਼ਟ


ਫਿਲਹਾਲ ਐਸਬੀਆਈ ਨੇ ਇਹ ਸਕੀਮ ਤਿੰਨ ਹਿੱਸਿਆਂ 'ਚ ਵੰਡੀ ਹੈ ਜਿਸ 'ਚ ਪਹਿਲੀ ਕੈਟਾਗਰੀ ਸ਼ਾਰਟ ਟਰਮ ਬੈਂਕ ਡਿਪੌਜ਼ਿਟ ਮੁਤਾਬਕ ਗੋਲਡ 1-3 ਸਾਲ ਲਈ, ਦੂਜੀ ਕੈਟਾਗਰੀ ਮੀਡੀਅਮ ਟਰਮ ਗਵਰਨਮੈਂਟ ਡਿਪੌਜ਼ਿਟ 'ਚ 5-7 ਸਾਲ ਲਈ ਤੇ ਤੀਜੀ ਕੈਟਾਗਰੀ ਲੌਂਗ ਟਰਮ ਗਵਰਨਮੈਂਟ ਡਿਪੌਜ਼ਿਟ ਤਹਿਤ 12-15 ਸਾਲ ਲਈ ਗੋਲਡ ਫਿਕਸਡ ਕਰ ਸਕਦੇ ਹਨ।


ਪੰਜਾਬ ਦੇ ਸਿਨੇਮਾ ਘਰਾਂ 'ਚ ਫਿਲਹਾਲ ਨਹੀਂ ਲੱਗਣਗੀਆਂ ਰੌਣਕਾਂ, ਕੈਪਟਨ ਸਰਕਾਰ ਦਾ ਫੈਸਲਾ


SBI ਦੀ ਇਸ ਸਕੀਮ ਤਹਿਤ ਘੱਟੋ ਘੱਟ 30 ਗ੍ਰਾਮ ਸੋਨਾ ਜਮ੍ਹਾ ਕਰਾਉਣਾ ਜ਼ਰੂਰੀ ਹੈ। ਵੱਧ ਤੋਂ ਵੱਧ ਗੋਲਡ ਜਮ੍ਹਾ ਕਰਾਉਣ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ। ਇਸ ਸਕੀਮ ਤਹਿਤ ਗੋਲਡ 995 ਸ਼ੁੱਧਤਾ ਵਾਲਾ ਹੋਣਾ ਚਾਹੀਦਾ ਹੈ। ਇਸ ਸਕੀਮ ਤਹਿਤ ਬੈਂਕ 'ਚ ਗੋਲਡ ਜਮ੍ਹਾ ਕਰਕੇ ਵਿਆਜ ਦਾ ਫਾਇਦਾ ਲਿਆ ਜਾ ਸਕਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ